ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦਾ ਇਕ ਵਫ਼ਦ ਦਲਬੀਰ ਸਿੰਘ ਨਾਨਕਪੁਰ ਦੀ ਅਗਵਾਈ ਹੇਠ ਹਮੀਰੇ ਮੇਨ ਜੀਟੀ ਰੋਡ 'ਤੇ ਖੇਤੀਬਾੜੀ ਆਰਡੀਨੈਂਸ ਦੇ ਵਿਰੋਧ ਵਿਚ ਧਰਨਾ ਲਗਾਉਣ ਲਈ ਭਾਰੀ ਇਕੱਠ ਸਮੇਤ ਪਿੰਡ ਨਾਨਕਪੁਰ ਤੋਂ ਰਵਾਨਾ ਹੋਇਆ। ਇਸ ਵਿਚ ਆਸ ਪਾਸ ਦੇ ਪਿੰਡਾਂ ਦ ਕਿਸਾਨ ਭਾਰੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੌਕੇ ਦਲਬੀਰ ਸਿੰਘ ਨਾਨਕਪੁਰ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਪੂਰਥਲਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਖੇਤੀ ਆਰਡੀਨੈਂਸ ਵਾਪਸ ਨਹੀਂ ਲੈਂਦੀ ਉਦੋਂ ਤਕ ਸੰਘਰਸ਼ ਚੱਲਦਾ ਰਹੇਗਾ। ਇਸ ਸਮੇਂ ਕੇਂਦਰ ਸਰਕਾਰ ਦੇ ਖਿਲਾਫ਼ ਨਾਨਕਪੁਰ ਤੋਂ ਤੁਰਨ ਸਮੇਂ ਕਿਸਾਨਾਂ ਵੱਲੋਂ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਤਨਾਮ ਸਿੰਘ ਨਵਾਂ ਪਿੰਡ, ਗੁਰਦੇਵ ਸਿੰਘ ਨਵਾਂ ਪਿੰਡ, ਪਰਮਜੀਤ ਸਿੰਘ ਸੰਧਰ ਜਗੀਰ, ਸੰਤੋਖ ਸਿੰਘ ਸੰਧਰ ਜਗੀਰ, ਚੈਂਚਲ ਸਿੰਘ ਨਾਨਕਪੁਰ, ਦੀਦਾਰ ਸਿੰਘ ਨਾਨਕਪੁਰ, ਰਾਜ ਸਿੰਘ ਖੁਖਰੈਣ, ਕਸ਼ਮੀਰ ਸਿੰਘ ਖੁਖਰੈਣ, ਅਮਰੀਕ ਸਿੰਘ ਖੁਖਰੈਣ, ਹਰਚਰਨ ਸਿੰਘ ਘੁੱਗ ਬੇਟ, ਦਲਬੀਰ ਸਿੰਘ ਘੁੱਗ ਬੇਟ, ਸੁਰਜੀਤ ਸਿੰਘ ਅਲੌਦੀਪੁਰ, ਭੁਪਿੰਦਰ ਸਿੰਘ ਪ੍ਰਵੇਜ਼ ਨਗਰ, ਅਮਰੀਕ ਸਿੰਘ ਪ੍ਰਵੇਜ਼ ਨਗਰ, ਬਲਕਾਰ ਸਿੰਘ ਪ੍ਰਵੇਜ਼ ਨਗਰ, ਮੁਖਤਿਆਰ ਸਿੰਘ ਪ੍ਰਵੇਜ਼ ਨਗਰ, ਬਖਸ਼ੀਸ਼ ਸਿੰਘ ਮੁਰਾਦਪੁਰ, ਬਲਦੇਵ ਸਿੰਘ ਮੁਰਾਦਪੁਰ, ਬਖਸ਼ੀਸ਼ ਸਿੰਘ ਮਜ਼ਾਦਪੁਰ, ਬਲਵਿੰਦਰ ਸਿੰਘ ਦੇਵਲਾਂਵਾਲ, ਬਲਦੇਵ ਸਿੰਘ ਦੇਵਲਾਂਵਾਲ, ਤਰਸੇਮ ਸਿੰਘ ਭਵਾਨੀਪੁਰ ਆਦਿ ਹਾਜ਼ਰ ਸਨ।