ਅਮਨਜੋਤ ਸਿੰਘ ਵਾਲੀਆ, ਕਪੂਰਥਲਾ

ਪੂਰੇ ਵਿਸ਼ਵ 'ਚ ਫੈਲੀ ਭਿਆਨਕ ਮਹਾਮਾਰੀ ਕੋਰੋਨਾ ਦਿਨ ਪ੍ਰਤੀ ਦਿਨ ਆਪਣਾ ਭਿਆਨਕ ਰੂਪ ਲੈਂਦੀ ਜਾ ਰਹੀ ਹੈ ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਭਰਪੂਰ ਯਤਨ ਕਰ ਰਿਹਾ ਹੈ। ਇਸ ਦੇ ਤਹਿਤ ਡੀਸੀ ਮੈਡਮ ਦੀਪਤੀ ਉੱਪਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਥੇ ਅੱਜ ਬੀਡੀਪੀਓ, ਡੀਟੀਓ ਦਫ਼ਤਰ ਸਮੇਤ ਸਾਰੇ ਕਰਮਚਾਰੀਆਂ ਦੇ ਕੋਰੋਨਾ ਸੈਂਪਲ ਲਏ। ਇਸਦੇ ਨਾਲ ਹੀ ਜ਼ਿਲ੍ਹਾ ਕਪੂਰਥਲਾ 'ਚ ਵੀਰਵਾਰ ਨੂੰ ਕੋਰੋਨਾ ਨਾਲ 4 ਮਰੀਜ਼ ਦੀ ਮੌਤ ਹੋਈ, ਜਿਸ 'ਚ 60 ਸਾਲ ਮਹਿਲਾ ਪਿੰਡ ਨਵਾਂ ਠੱਟਾ ਜਿਸ ਦੀ ਜਲੰਧਰ ਦੇ ਪ੍ਰਰਾਈਵੇਟ ਹਸਪਤਾਲ ਇਲਾਜ ਦੌਰਾਨ ਮੌਤ ਹੋ ਗਈ, 85 ਸਾਲ ਮਹਿਲਾ ਗੁਰੂ ਤੇਗ ਬਹਾਦਰ ਨਗਰ ਫਗਵਾੜਾ ਜਿਸਦੀ ਪ੍ਰਰਾਇਵੇਟ ਹਸਪਤਾਲ ਵਿੱਚ ਮੌਤ ਹੋ ਗਈ, 55 ਸਾਲ ਵਿਅਕਤੀ ਆਰਸੀਐਫ ਜਿਸਦਾ ਇਲਾਜ ਜਲੰਧਰ ਦੇ ਪ੍ਰਰਾਈਵੇਟ ਹਪਸਤਾਲ ਵਿਖੇ ਚੱਲ ਰਿਹਾ ਸੀ ਦੀ ਅੱਜ ਮੌਤ ਹੋ ਗਈ, 70 ਸਾਲ ਵਿਅਕਤੀ ਮਕਸੂਦਪੁਰ ਿਢੱਲਵਾਂ ਦਾ ਇਲਾਜ ਜਲੰਧਰ ਦੇ ਪ੍ਰਰਾਇਵੇਟ ਵਿਖੇ ਚੱਲ ਰਿਹਾ ਸੀ, ਜਿਸ ਦੀ ਅੱਜ ਮੌਤ ਹੋ ਗਈ, ਜਿਸਦੇ ਬਾਅਦ ਮਰਨ ਵਾਲਿਆਂ ਦਾ ਅੰਕੜਾ 132 ਤਕ ਪਹੁੰਚ ਗਿਆ। ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦਸਿਆ ਕਿ ਵੀਰਵਾਰ ਨੂੰ 96 ਕੋਰੋਨਾ ਪੀੜਤ ਆਏ, ਜਿਸ ਨਾਲ ਕੋਰੋਨਾਂ ਪੀੜਤਾਂ ਦੀ ਗਿਣਤੀ 3098 ਤੱਕ ਪਹੰੁਚ ਗਈ ਹੈ। ਐਕਟਿਵ ਕੇਸ 639 ਤੇ 2102 ਮਰੀਜ ਠੀਕ ਹੋਏ, ਜਿਨ੍ਹਾਂ ਵਿੱਚ 86 ਕੋਰੋਨਾ ਪੀੜਤਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਬਾਵਾ ਨੇ ਦੱਸਿਆ ਕਿ ਵੀਰਵਾਰ ਨੂੰ ਅੰਮਿ੍ਤਸਰ ਦੇ ਮੈਡੀਕਲ ਕਾਲਜ 'ਚੋਂ 658 ਕੋਰੋਨਾ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ ਜਿਨ੍ਹਾਂ ਵਿੱਚੋਂ 25 ਪਾਜ਼ੇਟਿਵ ਅਤੇ 633 ਨੈਗੇਟਿਵ ਪਏ ਗਏ, ਟਰੂਨਟ 'ਤੇ 21 ਸੈਂਪਲ ਲਏ ਗਏ ਜਿਸ ਵਿੱਚੋਂ 8 ਪਾਜ਼ੇਟਿਵ ਅਤੇ 13 ਨੈਗੇਟਿਵ, ਐਂਟੀਜਨ 'ਤੇ 620 ਸੈਂਪਲ ਲਏ ਜਿਨ੍ਹਾਂ ਵਿੱਚੋਂ 35 ਪਾਜ਼ੇਟਿਵ 585 ਨੈਗੇਟਿਵ ਆਏ। ਡਾ. ਬਾਵਾ ਨੇ ਦਸਿਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਪੀਟੀਯੂ, ਨਸ਼ਾ ਛਡਾਊ ਕੇਂਦਰ ਤੇ ਕਈ ਮਰੀਜਾਂ ਨੂੰ ਘਰਾਂ ਵਿੱਚ ਕੁਆਰਨਟਾਈਨ ਕੀਤਾ ਗਿਆ। ਵੀਰਵਾਰ ਨੂੰ ਜਿਲੇ 'ਚ ਕੋਰੋਨਾਂ ਦੇ 1742 ਸੈਂਪਲ ਲਏ ਗਏ ਜਿਨ੍ਹਾਂ 'ਚ ਕਪੂਰਥਲਾ 'ਚ 292 ਜਿਨ੍ਹਾਂ ਵਿੱਚ 83 ਐਂਟੀਜਨ, ਟਰੂਨਟ 18 ਤੋਂ ਇਲਾਵਾ ਅੱਜ ਬੀਡੀਪੀਓ ਦਫਤਰ, ਪ੍ਰਰਾਇਵੇਟ ਫੈਕਟਰੀਆਂ ਦੇ ਵਰਕਰਾਂ, ਫਲੂ ਕਾਰਨਰ, ਗਰਭਵਤੀ ਮਹਿਲਾ, ਸ਼ੂਗਰ/ਬੀਪੀ, ਕੋਰੋਨਾ ਨਾਲ ਸੰਪਰਕ 'ਚ ਆਉਣ ਵਾਲੇ, ਐੱਨ.ਆਰ.ਆਈ ਤੋਂ ਇਲਾਵਾ ਸਰਜਰੀ, ਖਾਂਸੀ, ਜੁਕਾਮ, ਬੁਖਾਰ, ਟੀਬੀ, ਦਮਾ ਆਦਿ ਦੇ ਸੈਂਪਲ ਲਏ ਗਏ। ਉਥੇ ਫਗਵਾੜਾ ਐਂਟੀਜਨ 'ਤੇ 21, ਆਰਟੀ ਪੀ.ਸੀ.ਆਰ 22, ਭੁਲੱਥ 64, ਸੁਲਤਾਨਪੁਰ ਲੋਧੀ 163, ਬੇਗੋਵਾਲ 228, ਿਢੱਲਵਾਂ 7, ਕਾਲਾ ਸੰਿਘਆਂ 306, ਫੱਤੂਢੀਂਗਾ 224, ਪਾਂਸ਼ਟਾ 227, ਟਿੱਬਾ 111 ਸੈਂਪਲ ਲਏ ਗਏ। ਡਾ. ਰਾਜੀਵ ਭਗਤ ਨੇ ਦਸਿਆ ਕਿ 25 ਸਾਲ ਨੌਜਵਾਨ ਪਿੰਡ ਖੱਸਣ ਕਪੂਰਥਲਾ, 48 ਸਾਲ ਵਿਅਕਤੀ ਿਢੱਲਵਾਂ, 33 ਸਾਲ ਵਿਅਕਤੀ ਕਪੂਰਥਲਾ, 55 ਸਾਲ ਮਹਿਲਾ ਮਿਆਣੀ ਬੇਗੋਵਾਲ, 3 ਵਿਅਕਤੀਆਂ ਸਮੇਤ 2 ਮਹਿਲਾ ਵਾਸੀ ਕਪੂਰਥਲਾ, 50 ਸਾਲ ਮਹਿਲਾ ਆਰਸੀਐਫ ਕਪੂਰਥਲਾ, 23 ਸਾਲ ਨੌਜਵਾਨ ਆਈਟੀਸੀ ਦਫਤਰ ਕਪੂਰਥਲਾ, 22 ਸਾਲ ਲੜਕੀ ਅਰਮਾਨ ਨਗਰ ਕਪੂਰਥਲਾ, 29 ਸਾਲ ਵਿਅਕਤੀ ਕਪੂਰਥਲਾ, 2 ਵਿਅਕਤੀ ਫਗਵਾੜਾ, 33 ਸਾਲ ਵਿਅਕਤੀ ਜੀਐਨਏ ਫੈਕਟਰੀ ਫਗਵਾੜਾ, 5 ਵਿਅਕਤੀ ਤੇ 2 ਮਹਿਲਾ ਹੰਸਪਾਲ ਟ੍ਰੈਂਡਰਸ ਕਪੂਰਥਲਾ, 4 ਮਹਿਲਾ ਤੇ 2 ਵਿਅਕਤੀ ਵਾਸੀ ਿਢੱਲਵਾਂ, 28 ਸਾਲ ਨੌਜਵਾਨ ਬੱਸ ਸਟੈਂਡ ਕਪੂਥਲਾ, 5 ਸਾਲ ਬੱਚਾ ਿਢੱਲਵਾਂ, 40 ਸਾਲ ਵਿਅਕਤੀ ਸੁਲਤਾਨਪੁਰ ਲੋਧੀ, 45 ਸਾਲ ਮਹਿਲਾ ਸੁਲਤਾਨਪੁਰ ਲੋਧੀ, 17 ਸਾਲ ਨੌਜਵਾਨ ਫਗਵਾੜਾ, 59 ਸਾਲ ਵਿਅਕਤੀ ਫਗਵਾੜਾ, 39 ਸਾਲ ਵਿਅਕਤੀ ਫਗਵਾੜਾ, 44 ਸਾਲ ਮਹਿਲਾ ਫਗਵਾੜਾ, 35 ਸਾਲ ਵਿਅਕਤੀ ਫਗਵਾੜਾ, 2 ਵਿਅਕਤੀ ਤੇ 2 ਮਹਿਲਾ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਡਾ. ਰਾਜੀਵ ਭਗਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਤੋਂ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਕ, ਹੱਥਾਂ 'ਤੇ ਸੈਨੇਟਾਈਜਰ ਤੇ ਬਜਾਰਾਂ 'ਚ ਦੁਕਾਨਾਂ 'ਤੇ ਇਕ ਦੂਸਰੇ ਤੋਂ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਤਾਂ ਕਿ ਕੋਰੋਨਾ ਵਾਇਰਸ ਵਰਗੀ ਜਾਨਲੇਵਾ ਬਿਮਾਰੀ ਤੋਂ ਨਿਜਾਤ ਪਾਈ ਜਾ ਸਕੇ।