ਸਰਬੱਤ ਸਿੰਘ ਕੰਗ, ਬੇਗੋਵਾਲ

ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ ਬਲਾਕ ਨਡਾਲਾ ਦੇ ਪ੍ਰਧਾਨ ਰਜਿੰਦਰ ਕੌਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਉਜਾੜਨ ਦਾ ਸਖ਼ਤ ਵਿਰੋਧ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਅਤੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਪ੍ਰਰੀ ਪ੍ਰਰਾਇਮਰੀ ਲਈ ਨਵੇਂ ਅਧਿਆਪਕ ਭਰਤੀ ਕਰਨ ਦਾ ਵਿਰੋਧ ਕਰਦਿਆਂ ਫੈਸਲੇ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਰਜਿੰਦਰ ਕੌਰ ਨੇ ਆਖਿਆ ਕਿ ਲੰਘੇ 45 ਸਾਲ ਤੋਂ ਆਂਗਣਵਾੜੀ ਕੇਂਦਰਾਂ 'ਚ ਚਾਈਲਡ ਹੁੱਡ ਕੇਅਰ ਐਂਡ ਐਜੂਕੇਸ਼ਨ ਪਾਲਸੀ ਤਹਿਤ ਪ੍ਰਰੀ ਪ੍ਰਰਾਇਮਰੀ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਦੇ ਨਾਲ 5 ਹੋਰ ਵੱਡਮੁੱਲੀਆਂ ਸੇਵਾਵਾਂ ਨਿਊਟਰੇਸ਼ਨ, ਟੀਕਾਕਰਨ, ਸਿਹਤ ਜਾਂਚ, ਸਿਹਤ ਸੁਰੱਖਿਆ ਸਿੱਖਿਆ, ਅਤੇ ਰੈਫਰਲ ਸੇਵਾਵਾਂ ਤੇ ਘਰ-ਘਰ ਪੈਨਸ਼ਨਾਂ ਦੇਣਾ ਸ਼ਾਮਲ ਹੈ। ਆਂਗਣਵਾੜੀ ਵਰਕਰ ਕੋਰੋਨਾ ਮਿਸ਼ਨ ਫ਼ਤਹਿ ਕਰਨ ਲਈ ਬਿਨਾਂ ਸਰਕਾਰੀ ਸਹਾਇਤਾ ਆਪਣੀ ਜਾਨ ਜੋਖਮ 'ਚ ਪਾ ਕੇ ਕੰਮ ਕਰ ਰਹੀਆਂ ਹਨ। 4 ਲੱਖ ਲਾਭਪਾਤਰੀ ਕੇਂਦਰਾਂ ਨਾਲ ਜੁੜੇ ਆਈਸੀਡੀਐੱਸ ਸਕੀਮ ਦੇ ਲਾਭ ਪ੍ਰਰਾਪਤ ਕਰ ਰਹੇ ਹਨ। ਇਸ ਦੌਰਾਨ ਸਰਕਾਰ ਵੱਲੋਂ 20 ਨਵੰਬਰ 2017 ਨੂੰ ਕੀਤੇ ਫੈਸਲੇ 'ਤੇ ਰੋਕ ਲਾਉਣ ਲਈ ਲਹੂ ਵੀਟਵਾਂ ਸੰਘਰਸ਼ ਲੜਿਆ ਸੀ। ਹੁਣ 3 ਸਾਲ ਬਾਅਦ ਅਰੁਣਾ ਚੌਧਰੀ ਫਿਰ ਉਹ ਫੈਸਲਾ ਆਂਗਣਵਾੜੀ ਕੇਦਰਾਂ 'ਤੇ ਥੋਪ ਰਹੀ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਹੁਣ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਪੰਜਾਬ ਦੇ ਸਮੂਹ ਵਰਕਰਾਂ ਵੱਲੋਂ 2 ਅਕਤੂਬਰ ਨੂੰ ਅਰੁਣਾ ਚੌਧਰੀ ਦੇ ਘਰ ਦਾ ਿਘਰਾਉ ਕੀਤਾ ਜਾਵੇਗਾ। ਇਸ ਮੌਕੇ ਵਰਕਰਾਂ ਨੇ ਸੀਡੀਪੀਉ ਬਲਵਿੰਦਰਜੀਤ ਸਿੰਘ ਨੂੰ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਵੀ ਦਿੱਤਾ।