ਵਿਜੇ ਸੋਨੀ, ਫਗਵਾੜਾ

ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਵਲੋਂ ਅੱਜ ਸੀਨੀਅਰ ਆਗੂ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇਠ ਸਥਾਨਕ ਰੈਸਟ ਹਾਉਸ ਚੌਕ ਜੀਟੀ ਰੋਡ ਵਿਖੇ ਮਨੁੰਖੀ ਚੇਨ ਬਣਾ ਕੇ ਕੇਂਦਰ ਸਰਕਾਰ ਦੇ ਖੇਤੀਬਾੜੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਸੰਤੋਸ਼ ਕੁਮਾਰ ਗੋਗੀ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾ ਦੀ ਮਰਜੀ ਤੋਂ ਬਿਨਾਂ ਜੋ ਕਾਨੂੰਨ ਬਨਾਉਣ ਜਾ ਰਹੀ ਹੈ ਉਹ ਕਿਸਾਨ ਵਿਰੋਧੀ ਹੋਣ ਦੇ ਨਾਲ ਹੀ ਆੜਤੀਆਂ, ਮੁਨੀਮਾ ਅਤੇ ਮੰਡੀ ਮਜਦੂਰਾਂ ਦੇ ਿਢੱਡ ਤੇ ਲੱਤ ਮਾਰਨ ਵਾਲਾ ਕਾਲਾ ਕਾਨੂੰਨ ਹੈ ਜਿਸਦਾ ਆਮ ਆਦਮੀ ਪਾਰਟੀ ਸਖਤ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਮੰਡੀਆਂ ਨੂੰ ਖਤਮ ਕਰਕੇ ਕਿਸਾਨਾ ਦੇ ਹੱਕ ਨੂੰ ਕਾਰਪੋਰੇਟ ਕੰਪਨੀਆਂ ਪਾਸ ਗਿਰਵੀ ਰੱਖਣਾ ਚਾਹੁੰਦੀ ਹੈ। ਇਹ ਕਾਨੂੰਨ ਲਾਗੂ ਹੋਣ ਨਾਲ ਕਿਸਾਨਾ ਦੀ ਫਸਲ ਦਾ ਮੁੱਲ ਪ੍ਰਰਾਈਵੇਟ ਕੰਪਨੀਆਂ ਤੈਅ ਕਰਨਗੀਆਂ ਜਦਕਿ ਪਹਿਲਾਂ ਕੇਂਦਰ ਸਰਕਾਰ ਵਲੋਂ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਜਾਂਦਾ ਸੀ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੀ ਗਰੰਟੀ ਹੁੰਦੀ ਸੀ ਪਰ ਹੁਣ ਪ੍ਰਰਾਈਵੇਟ ਕੰਪਨੀਆਂ ਆਪਣੀ ਮਨ ਮਰਜੀ ਕਰਨਗੀਆਂ ਕਿਉਂਕਿ ਮੋਦੀ ਸਰਕਾਰ ਨੇ ਐਮ.ਐਸ.ਪੀ. ਨੂੰ ਜਾਰੀ ਰੱਖਣ ਦੀ ਗਰੰਟੀ ਆਰਡੀਨੈਂਸ ਵਿਚ ਨਹੀਂ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਰਾਈਵੇਟ ਕੰਪਨੀਆਂ ਕਿਸਾਨਾਂ ਨੂੰ ਲਾਲਚ ਦੇਣ ਲਈ ਥੋੜਾ ਵੱਧ ਮੁੱਲ ਜਰੂਰ ਦੇਣਗੀਆਂ ਪਰ ਜਦੋਂ ਮੰਡੀਆਂ ਖਤਮ ਹੋ ਗਈਆਂ ਤਾਂ ਕਿਸਾਨਾ ਪਾਸ ਕੰਪਨੀਆਂ ਉਪਰ ਨਿਰਭਰ ਰਹਿਣ ਦੀ ਬਜਾਏ ਕੋਈ ਚਾਰਾ ਨਹੀਂ ਬਚੇਗਾ ਅਤੇ ਕਿਸਾਨਾ ਦੀ ਫਸਲ ਦੀ ਲੁੱਟ ਕੰਪਨੀਆਂ ਵਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੂਸਰੇ ਆਰਡੀਨੈਂਸ ਵਿਚ ਪ੍ਰਰਾਈਵੇਟ ਕੰਪਨੀਆਂ ਨੂੰ ਫਸਲ ਦੀ ਜਮਾਖੌਰੀ ਦੀ ਖੁੱਲੀ ਛੂਟ ਦਿੱਤੀ ਗਈ ਹੈ। ਜਿਸ ਨਾਲ ਅਨਾਜ ਅਤੇ ਸਬਜੀਆਂ ਦੀ ਕਾਲਾ ਬਾਜਾਰੀ ਹੋਵੇਗੀ ਤੇ ਵੱਧ ਰੇਟ ਹੋਣ ਕਰਕੇ ਆਮ ਲੋਕਾਂ ਦੀ ਜੇਬ ਤੇ ਡਾਕਾ ਪਵੇਗਾ। ਇਸ ਤਰਾਂ ਸਰਕਾਰ ਦਾ ਮਕਸਦ ਪ੍ਰਰਾਈਵੇਟ ਕੰਪਨੀਆਂ ਨੂੰ ਲਾਭ ਪਹੁੰਚਾਉਣਾ ਹੈ। ਉਹਨਾਂ ਸ੍ਰੋਮਣੀ ਅਕਾਲੀ ਦਲ ਉਪਰ ਵੀ ਕਿਸਾਨਾ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਕਿਸਾਨਾ ਦੀ ਮੌਤ ਦੇ ਵਰੰਟ ਉਪਰ ਬਾਦਲ ਪਰਿਵਾਰ ਦੇ ਦਸਤਖਤ ਹਨ ਪਰ ਜਦੋਂ ਪਿੰਡਾਂ 'ਚ ਅਕਾਲੀਆਂ ਦਾ ਬਾਇਕਾਟ ਹੋਣ ਲੱਗਾ ਤਾਂ ਅਸਤੀਫਾ ਦੇ ਕੇ ਬੀਬੀ ਬਾਦਲ ਸੱਚੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਆਪ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹਨਾਂ ਆਰਡੀਨੈਂਸਾਂ ਲਈ ਕੇਂਦਰ ਦੀ ਮੋਦੀ ਸਰਕਾਰ ਦਾ ਸਮਰਥਨ ਕੀਤਾ ਸੀ ਜਦਕਿ ਉਨ੍ਹਾਂ ਨੂੰ ਪਹਿਲੀ ਮੀਟਿੰਗ ਵਿਚ ਹੀ ਇਨ੍ਹਾਂ ਆਰਡੀਨੈਂਸਾ ਦਾ ਵਿਰੋਧ ਕਰਨਾ ਚਾਹੀਦਾ ਸੀ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਮੋਦੀ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ ਸਮੂਹ ਕਿਸਾਨ ਜੱਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਐਡਵੋਕੇਟ ਕਸ਼ਮੀਰ ਸਿੰਘ ਮੱਲੀ, ਰਿਟਾ. ਪਿ੍ਰੰਸੀਪਲ ਹਰਮੇਸ਼ ਪਾਠਕ, ਨਿਰਮਲ ਸਿੰਘ, ਲਲਿਤ, ਸ਼ੀਤਲ ਸਿੰਘ ਪਲਾਹੀ, ਡਾ. ਜਤਿੰਦਰ ਪਰਹਾਰ, ਜੇ.ਐਸ. ਵਿਰਕ, ਹਰਪਾਲ ਸਿੰਘ, ਵਿੱਕੀ ਸਿੰਘ, ਐਡਵੋਕੇਟ ਰੋਹਿਤ ਸ਼ਰਮਾ, ਨਰੇਸ਼ ਸ਼ਰਮਾ, ਜਸਵੀਰ ਕੋਕਾ, ਜਸਵਿੰਦਰ ਸਿੰਘ, ਵਿਨੋਦ ਭਾਸਕਰ, ਸੁਨੀਲ ਕੁਮਾਰ, ਗੁਰਪ੍ਰਰੀਤ ਸਿੰਘ, ਸੁਨੀਤਾ ਗੋਬਿੰਦਪੁਰਾ, ਪ੍ਰਰੀਆ ਸੰਤੋਸ਼, ਰਿੰਪੀ, ਮੁਲਖ ਰਾਜ, ਰਵੀ ਖਾਟੀ, ਗੁਰਦੀਪ ਸਿੰਘ, ਲੇਖਰਾਜ, ਸਾਹਿਲ ਅਤੇ ਵਿਸ਼ਾਲ ਆਦਿ ਹਾਜਰ ਸਨ।