ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਰੋਟਰੀ ਕਲੱਬ ਕਪੂਰਥਲਾ ਇਲੀਟ ਤੇ ਰੋਟਰੀ ਕਲੱਬ ਕਪੂਰਥਲਾ ਡਾਊਨ ਟਾਊਨ ਵਲੋਂ ਸਾਂਝੇ ਤੌਰ 'ਤੇ ਅਧਿਆਪਕ ਦਿਵਸ ਸਬੰਧੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕਪੂਰਥਲਾ ਵਿਖੇ ਕਰਵਾਇਆ ਗਿਆ ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੱਸਾ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਿਕਰਮਜੀਤ ਸਿੰਘ ਥਿੰਦ ਤੇ ਪਿ੍ਰੰਸੀਪਲ ਨਵਚੇਤਨ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਇਸ ਮੌਕੇ ਰੋਟਰੀ ਕਲੱਬ ਇਲੀਟ ਕਪੂਰਥਲਾ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਿਤ 26 ਅਧਿਆਪਕਾਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਮੱਸਾ ਸਿੰਘ ਸਿੱਧੂ ਨੇ ਰੋਟਰੀ ਕਲੱਬ ਕਪੂਰਥਲਾ ਇਲੀਟ ਦੇ ਉੱਧਮ ਦੀ ਸ਼ਲਾਘਾ ਕੀਤੀ ਤੇ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਹੋਰ ਮਿਹਨਤ ਨਾਲ ਕੰਮ ਕਰਨ ਲਈ ਪ੍ਰਰੇਰਿਤ ਕੀਤਾ। ਸਕੂਲ ਪਿ੍ਰੰਸੀਪਲ ਨਵਚੇਤਨ ਸਿੰਘ ਨੇ ਕਿਹਾ ਕਿ ਰੋਟਰੀ ਕਲੱਬ ਕਪੂਰਥਲਾ ਇਲੀਟ ਹਮੇਸ਼ਾ ਹੀ ਉਨ੍ਹਾਂ ਨੂੰ ਸਕੂਲ ਵਾਸਤੇ ਚੰਗੇ ਕੰਮਾਂ ਲਈ ਪੂਰਨ ਸਹਿਯੋਗ ਦਿੰਦਾ ਹੈ ਜਿਸ 'ਤੇ ਉਨ੍ਹਾਂ ਕਲੱਬ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਤੇ ਆਏ ਅਧਿਆਪਕਾਂ ਨੂੰ ਵੀ ਸਨਮਾਨ ਮਿਲਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿਚ ਦਵਿੰਦਰ ਕੁਮਾਰ ਪੰਡੋਰੀ, ਦਵਿੰਦਰ ਸ਼ਰਮਾ ਬਲੇਰ ਖਾਨਪੁਰ, ਅਰੁਨ ਸ਼ਰਮਾ ਮਨਸੂਰਵਾਲ, ਸਤੀਸ਼ ਕੁਮਾਰ ਲੱਖਪੁਰ, ਹਰਵਿੰਦਰ ਸਿੰਘ ਡਡਵਿੰਡੀ, ਗੁਰਪ੍ਰਰੀਤ ਸਿੰਘ ਕੋਟ ਕਰਾਰ ਖਾਂ, ਮਨੀਸ਼ਵਰ ਸ਼ਰਮਾ ਵਰਿਆਂਹ ਦੋਨਾ, ਸੁਖਬੀਰ ਸਿੰਘ ਇੱਬਣ, ਮਨਜਿੰਦਰਪਾਲ ਸਿੰਘ ਨੰਗਲ ਲੁਬਾਣਾ, ਵਿਜੇ ਕੁਮਾਰ ਭਵਾਨੀਪੁਰ, ਮਨਜੀਤ ਸਿੰਘ ਲੱਖਪੁਰ, ਸਤਵੀਰ ਸਿੰਘ ਇਬਰਾਹੀਮਵਾਲ, ਕੁਲਵਿੰਦਰ ਸਿੰਘ ਸ਼ਾਹਵਾਲਾ ਅੰਦਰੀਸਾ, ਗੋਪਾਲ ਕ੍ਰਿਸ਼ਨ ਖੀਰਾਂਵਾਲੀ, ਗੁਲਸ਼ਨ ਕੁਮਾਰ ਮਾਧੋਪੁਰ, ਲਵਲੀਨ ਕੌਰ, ਮਿੰਟਾ ਧੀਰ, ਨਰਿੰਦਰ ਕੌਰ ਘੰਟਾ ਘਰ ਸਕੂਲ, ਪੰਕਜ ਧੀਰ ਖੀਰਾਂਵਾਲੀ, ਕੰਚਨ ਰਾਣੀ ਸੰਗੋਜਲਾ, ਦਿਨੇਸ਼ ਕੁਮਾਰ ਕਾਦੂਪੁਰ, ਰਮਨ ਵਾਲੀਆ ਬਲੇਰ ਖਾਨਪੁਰ, ਅਪਾਰ ਸਿੰਘ ਧਾਰੀਵਾਲ ਬੇਟ, ਸ਼ੈਲੀ, ਐਰੀ ਸ਼ਰਮਾ ਖਲਵਾੜਾ, ਪ੍ਰਿਯੰਕਾ ਐਰੀ ਸ਼ਰਮਾ ਫਗਵਾੜਾ ਤੇ ਮਲਕੀਤ ਸਿੰਘ ਭਟਨੂਰਾ ਕਲਾਂ ਸ਼ਾਮਲ ਹਨ ਇਸ ਮੌਕੇ ਰੋਟਰੀ ਕਲੱਬ ਇਲੀਟ ਵਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਵਲੋਂ ਸਮੂਹ ਅਧਿਆਪਕਾਂ ਨੂੰ ਮਾਸਕ ਵੀ ਵੰਡੇ ਗਏ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਿਢੱਲੋਂ, ਰੋਟਰੀ ਕਲੱਬ ਇਲੀਟ ਦੇ ਪ੍ਰਧਾਨ ਡਾ: ਅਮਿਤੋਜ ਸਿੰਘ ਮੁਲਤਾਨੀ, ਸਕੱਤਰ ਅਮਰਜੀਤ ਸਿੰਘ ਸਡਾਨਾ, ਰੋਟਰੀ ਕਲੱਬ ਡਾਊਨ ਟਾਊਨ ਦੇ ਪ੍ਰਧਾਨ ਗੌਰਵ, ਸਕੱਤਰ ਸਰਬਜੀਤ ਸਿੰਘ, ਵਿਜੇ ਕਾਲੀਆ, ਰਤਨ ਸਿੰਘ ਸੰਧੂ, ਸੁਕੇਸ਼ ਜੌਸ਼ੀ, ਐਡਵੋਕੇਟ ਪੀਕੇ ਤੁਲੀ, ਉਂਕਾਰ ਕਾਲੀਆ, ਡਾ: ਰਣਵੀਰ ਕੌਸ਼ਲ ਤੇ ਹੋਰ ਹਾਜ਼ਰ ਸਨ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰੋਟੇਰੀਅਨ ਵਿਜੇ ਕਾਲੀਆ ਨੇ ਨਿਭਾਈ