ਰੌਸ਼ਨ ਖੈੜਾ, ਕਪੂਰਥਲਾ : ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਵਲ ਲਈ ਜ਼ਿਲ੍ਹੇ ਵਿਚ ਮਨਰੇਗਾ ਯੋਜਨਾ ਅਧੀਨ ਵਿੱਤੀ ਵਰੇ੍ਹ ਦੌਰਾਨ ਜ਼ਿਲ੍ਹੇ ਵਿਚ 3 ਲੱਖ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਇਸ ਮੌਕੇ ਦੀਪਤੀ ਉੱਪਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਗਿਆ ਕਿ ਇਹ ਬੂਟੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਜਿਵੇ ਕਿ ਸਕੂਲ, ਪੰਚਾਇਤ ਘਰ, ਸ਼ਮਸ਼ਾਨਘਾਟ, ਪਾਰਕ ਆਦਿ ਅਤੇ ਸੜਕਾਂ ਦੇ ਕਿਨਾਰਿਆ ਤੇ ਲਗਾਏ ਜਾਣਗੇ ਬੂਟੇ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਜਿਥੇ ਜ਼ਿਲ੍ਹੇ ਦਾ ਵਾਤਾਵਰਨ ਹਰਿਆ ਭਰਿਆ, ਪ੍ਰਦੁਸ਼ਨ ਮੁਕਤ ਹੋਵੇਗਾ, ਉਥੇ ਹੀ ਜਮੀਨ ਹੇਠਲੇ ਪਾਣੀ ਦਾ ਪੱਧਰ ਉਚਾ ਚੁੱਕਣ ਵਿੱਚ ਵੀ ਪਲਾਨਟੇਸ਼ਨ ਮੁਹਿੰਮ ਨੇ ਵੱਡਾ ਯੋਗਦਾਨ ਪਾਇਆ ਜਾਵੇਗਾ ਅਤੇ ਕੋਵਿਡ-19 ਦੌਰਾਨ ਲੋਕਾਂ ਨੂੰ ਰੁਜਗਾਰ ਵੀ ਮਿਲੇਗਾ ਉਨ੍ਹਾਂ ਕਿਹਾ ਕਿ 3 ਲੱਖ ਬੂਟਿਆਂ ਵਿਚੋਂ ਜੰਗਲਾਤ ਵਿਭਾਗ ਵਲੋ ਵੀ 55 ਹੈਕਟੇਅਰ ਰਕਬੇ ਵਿੱਚ ਰੋਡ ਸਾਈਡ ਪਲਾਨਟੇਸ਼ਨ ਤਹਿਤ 55 ਹਜਾਰ ਬੂਟੇ ਮਗਨਰੇਗਾ ਸਕੀਮ ਅਧੀਨ ਕੰਨਵਰਜੈਂਸ ਕਰਕੇ ਲਗਵਾਏ ਜਾਣਗੇ ਜਦਕਿ ਬਾਕੀ ਰਹਿੰਦੇ ਬੂਟੇ ਗ੍ਰਾਮ ਪੰਚਾਇਤਾਂ ਵਲੋਂ ਲਗਾਏ ਜਾਣਗੇ ਉਨ੍ਹਾਂ ਵਲੋਂ ਦੱਸਿਆ ਗਿਆ ਜਿਲ੍ਹੇ ਵਿੱਚ ਮਗਨਰੇਗਾ ਸਕੀਮ ਅਧੀਨ ਜੰਗਲਾਤ ਵਿਭਾਗ ਨਾਲ ਕੰਨਵਰਜੈਂਸ ਕਰਕੇ 5 ਨਰਸਰੀਆਂ ਵੀ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਅੰਬ, ਜਾਮਣ, ਅਰਜਣ, ਸਤਪਤੀਆ, ਬੋਤਲ ਬਰਸ਼, ਨਿੰਮ, ਟਾਹਲੀ, ਕਨੇਰ, ਬਹੇੜਾ, ਚਕਰੇਸ਼ਆ ਅਤੇ ਹੋਰ ਕਈ ਤਰ੍ਹਾਂ ਦੀਆਂ ਕਿਸਮਾਂ ਦੇ ਬੂਟੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕੇਵਲ ਬੂਟੇ ਲਾਉਣ ਦੀ ਥਾਂ ਇਸ ਵਾਰ ਉਨ੍ਹਾਂ ਦੀ ਸਾਂਭ-ਸੰਭਾਲ ਜਿਵੇਂ ਕਿ ਬੂਟਿਆਂ ਦੀ ਗੋਡੀ ਕਰਨ ਅਤੇ ਪਾਣੀ ਪਾਉਣ ਲਈ ਹਰ ਪਿੰਡ ਵਿੱਚ ਵਣ ਮਿੱਤਰ ਲਗਾਏ ਗਏ ਹਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਜਿਲ੍ਹਾ ਪ੍ਰਸ਼ਾਸ਼ਨ ਦੀ ਇਸ ਮੁਹਿੰਮ ਵਿਚ ਵੱਡਾ ਯੋਗਦਾਨ ਦੇਣ ਤਾਂ ਜੋ ਰਲ ਮਿਲ ਕੇ ਵਾਤਾਵਰਣ ਦੀ ਸੰਭਾਲ ਰੀਤੀ ਜਾ ਸਕੇ।