ਵਿਜੇ ਸੋਨੀ, ਫਗਵਾੜਾ

ਸੈਫ਼ਰਨ ਦੇ ਵਿਦਿਅਰਾਥੀਆਂ ਨੇ ਸੈਸ਼ਨ 2019-20 ਵਿਚ ਸੀਬੀਐਸਈ ਦੀ ਬਾਰਹਵੀਂ ਦੀ ਪ੍ਰਰੀਖਿਆਂ ਵਿਚ ਸਫਲਤਾ ਹਾਸਲ ਕਰ ਸੈਫਰਨ ਦਾ ਨਾਂ ਰੌਸ਼ਨ ਕੀਤਾ ਹੈ। +2 ਕਾਮਰਸ ਵਿਚ ਅਰਚਿਤਾ ਜੈਨ ਨੇ 98.2 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਭਰ ਵਿਚੋਂ ਟਾਪ ਕੀਤਾ ਹੈ। ਅਰਪਿਤਾ ਜੈਨ ਨੇ 97.4 ਫ਼ੀਸਦੀ ਅੰਕ ਲੈ ਕੇ ਸਕੂਲ ਵਿਚ ਦੂਜਾ ਸਥਾਨ ਹਾਸਲ ਕੀਤਾ। ਸਲਿਲ ਭਾਟੀਆ ਨੇ 97 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ। +2 ਨਾਨ ਮੈਡੀਕਲ ਵਿਚ ਪ੍ਰਰੀਆਂਸ਼ੂ ਨੇ 94.6 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਅਤੇ ਮਾਨਿਆ ਨੇ 93.2 ਫ਼ੀਸਦੀ ਅੰਕ ਹਾਸਲ ਕਰ ਦੂਜਾ ਸਥਾਨ ਹਾਸਲ ਕੀਤਾ। ਸ਼ੂਭਮ 90.4 ਫੀਸਦੀ ਅੰਕ ਹਾਸਲ ਕਰ ਕੇ ਤੀਸਰੇ ਸਥਾਨ 'ਤੇ ਰਿਹਾ। +2 ਮੈਡੀਕਲ ਵਿਚ ਮੁਸਕਾਨ ਦੀਪ ਨੇ 93.2 ਫ਼ੀਸਦੀ ਅੰਕ ਹਾਸਲ ਕਰ ਕੇ ਪਹਿਲਾ, ਸੁਭਾਂਸ਼ੀ ਨੇ 91.0 ਫ਼ੀਸਦੀ ਅੰਕ ਹਾਸਲ ਕਰ ਕੇ ਦੂਜਾ ਅਤੇ ਹਰਨੀਤ ਨੇ 90.2 ਹਾਸਲ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ। +2 ਆਰਟਸ ਵਿਚ ਮਨੂੰ ਭਾਰਦਵਾਜ 90.4 ਫ਼ੀਸਦੀ, ਜਸਕਿਰਨ ਨੇ 88.0 ਫ਼ੀਸਦੀ, ਅਮਨਦੀਪ ਕੌਰ ਨੇ 85.2 ਹਾਸਲ ਕਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ 11 ਵਿਦਿਆਰਥੀਆਂ ਨੇ ਅੰਗਰੇਜ਼ੀ ਵਿਚ 95 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਮਾਨਿਆ ਨੇ ਅੰਗਰੇਜ਼ੀ ਵਿਚ 100 ਵਿਚੋਂ 100 ਅੰਕ ਹਾਸਲ ਕੀਤੇ। ਇਸ ਤਰ੍ਹਾਂ ਹੀ ਪਿ੍ਰਆਂਸ਼ੂ ਨੇ ਕੈਮਿਸਟਰੀ ਵਿਚੋਂ 100 ਵਿਚੋਂ 98 ਅੰਕ ਹਾਸਲ ਕਰ ਕੇ ਸਕੂਲ ਦਾ ਮਾਣ ਵਧਾਇਆ। ਬਿਜ਼ਨਸ ਸਟੱਡੀ ਵਿਚ ਅਰਚਿਤਾ ਜੈਨ ਨੇ 100 ਵਿਚੋਂ 99 ਅਤੇ ਅਰਪਿਤਾ ਨੇ 100 ਵਿਚੋਂ 98 ਅੰਕ ਹਾਸਲ ਕੀਤੇ। ਅਕਾਉਂਟੈਸੀ ਵਿਚ ਸਲਿਲ ਨੇ 100 ਵਿਚੋਂ 96 ਅੰਕ ਹਾਸਲ ਕੀਤੇ। ਜਿਉਗ੍ਰਾਫੀ ਵਿਚ ਜਸਕਿਰਨ ਕੌਰ ਨੇ 100 ਵਿਚੋਂ 95 ਅੰਕ ਹਾਸਲ ਕੀਤੇ। ਕੁਲ 11 ਵਿਦਿਆਰਥੀਆਂ ਨੇ 90 ਫ਼ੀਸਦੀ ਤੋ ਵੱਧ ਅੰਕ ਹਾਸਲ ਕੀਤੇ। 24 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਅੱਜ ਸਾਰੀ ਦੁਨੀਆ ਕੋਵਿਡ 19 ਨਾਲ ਲੜ ਰਹੀ ਹੈ ਅਤੇ ਅਜਿਹੇ ਸਮੇਂ ਵਿਚ ਵਿਦਿਆਰਥੀਆਂ ਦੇ ਮਨਾਂ ਵਿਚ ਪਰੀਖਿਆਂ ਦੇ ਨਤੀਜਿਆਂ ਨੂੰ ਲੈ ਕੇ ਅਜੀਬ ਕਸ਼ਮਕਸ਼ ਸੀ। ਅਜਿਹੇ ਸਮੇਂ ਵਿਚ ਵਿਦਿਆਰਥੀਆਂ ਨੇ ਆਪਣੀ ਮਿਹਨਤ ਦੇ ਬਲ ਤੇ ਆਪਣੀ ਯੋਗਤਾ ਸਾਬਤ ਕਰ ਕੇ ਦਿਖਾਈ। ਸਾਰੇ ਵਿਦਿਆਰਥੀ ਆਪਣੇ ਨਤੀਜਿਆਂ ਦੇ ਐਲਾਨੇ ਜਾਣ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਸਫਲਤਾ ਦੇ ਪਿੱਛੇ ਪਿ੍ਰੰਸੀਪਲ ਡਾ.ਸੰਦੀਪਾ ਸੂਦ ਅਤੇ ਅਧਿਆਪਕਾ ਦੇ ਸਹੀ ਮਾਰਗ ਦਰਸ਼ਨ ਨੂੰ ਦੱਸਿਆ। ਸੈਫ਼ਰਨ ਦੇ ਚੇਅਰਮੈਨ ਮਨਮੋਹਨ ਸਿੰਘ ਅਤੇ ਵਾਈਸ ਚੇਅਰਪਰਸਨ ਇੰਦਰਜੀਤ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਂ ਬਾਪ ਨੂੰ ਵਧਾਈ ਦਿੱਤੀ। ਪਿ੍ਰੰਸੀਪਲ ਡਾ.ਸੰਦੀਪਾ ਸੂਦ ਨੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਉਨ੍ਹਾਂ ਨੂੰ ਵਧਾਈ ਦਿੱਤੀ।

ਅਰਚਿਤਾ ਜੈਨ ਬਣਨਾ ਚਾਹੁੰਦੀ ਸੀਏ ਤੇ ਅਰਪਿਤਾ ਐਡਵੋਕੇਟ

ਸੀਬੀਐਸਈ ਦੀ ਬਾਰਹਵੀਂ ਦੀ ਪ੍ਰਰੀਖਿਆ ਵਿਚ 98.2 ਫ਼ੀਸਦੀ ਅੰਕ ਹਾਸਲ ਕਰ ਜ਼ਿਲ੍ਹੇ ਵਿਚੋਂ ਟਾਪ ਕਰਨ ਵਾਲੀ ਹੁਸ਼ਿਆਰ ਵਿਦਿਆਰਥਣ ਅਰਪਿਤਾ ਜੈਨ ਪਹਿਲਾ ਸਥਾਨ ਹਾਸਲ ਕਰ ਕੇ ਅਤੇ 97.4 ਫ਼ੀਸਦੀ ਅੰਕ ਹਾਸਿਲ ਕਰ ਸਕੂਲ ਵਿਚ ਦੂਸਰਾ ਸਥਾਨ ਹਾਸਲ ਕਰਨ ਵਾਲੀ ਅਰਪਿਤਾ ਜੈਨ ਦੇਸ਼ ਦੇ ਵਿਕਾਸ ਵਿਚ ਯੋਗਦਾਨ ਦੇਣਾ ਚਾਹੁੰਦੀਆਂ ਹਨ। ਉਹ ਨਾਮ ਚੀਨ ਯੂਨੀਵਰਸਿਟੀ ਵਿਚ ਦਾਖਲਾ ਲੈ ਕੇ ਸੀਏ ਅਤੇ ਐਡਵੋਕੇਟ ਬਣਨਾ ਚਾਹੁੰਦੀਆਂ ਹਨ। ਦੋਨਾਂ ਨੇ ਆਪਣੀ ਸਫਲਤਾ ਦੇ ਪਿੱਛੇ ਪਿ੍ਰੰਸੀਪਲ ਡਾ. ਸੰਦੀਪਾ ਸੂਦ, ਅਧਿਆਪਕਾਂ ਅਤੇ ਮਾਂ ਬਾਪ ਦਾ ਹੱਥ ਦੱਸਿਆ। ਜੋ ਸਦਾ ਉਨ੍ਹਾਂ ਦਾ ਮਾਰਗ ਦਰਸ਼ਨ ਕਰ ਕੇ ਉਨ੍ਹਾਂ ਨੂੰ ਤਰੱਕੀ ਦੇ ਰਾਹ ਦੇ ਤੋਰਨ ਵਿਚ ਸਹਾਈ ਹੁੰਦੇ ਰਹੇ ਹਨ। ਅਰਚਿਤਾ ਨੇ ਦੱਸਿਆ ਕਿ ਕੋਵਿਡ 19 ਦੇ ਮੁਸ਼ਕਿਲ ਸਮੇਂ ਵਿਚ ਆਪਣੇ ਭਵਿੱਖ ਨੂੰ ਲੈ ਕੇ ਸਮੇਂ ਸਮੇਂ ਤੇ ਆਪਣੇ ਅਧਿਆਪਕਾਂ ਪਾਸੋਂ ਜੋ ਸਲਾਹ ਮਿਲੀ ਹੈ, ਉਹ ਉਨ੍ਹਾਂ ਦੇ ਅੱਗੇ ਜਾ ਕੇ ਕਾਫ਼ੀ ਕੰਮ ਆਵੇਗੀ।