ਅਮਨਜੋਤ ਵਾਲੀਆ,ਅਮਰ ਪਾਸ਼ੀ, ਕਪੂਰਥਲਾ/ਫਗਵਾੜਾ

ਕਪੂਰਥਲਾ ਵਿਚ ਰੇਲ ਡਿੱਬੇ ਬਣਾਉਣ ਵਾਲੀ ਫੈਕਟਰੀ (ਆਰਸੀਐੱਫ਼) ਵਿਖੇ ਕੰਮ ਕਰਨ ਵਾਲੇ ਇਕ ਕਰਮਚਾਰੀ ਦਾ ਪੁੱਤਰ ਲਾਕਡਾਊਨ ਦੌਰਾਨ ਕਰਨਾਟਕਾਂ ਵਿਚ ਫੱਸ ਗਿਆ ਸੀ। ਇਕ ਹਫਤਾ ਪਹਿਲਾ ਲਾਕਡਾਊਨ ਖੁੱਲਣ 'ਤੇ ਜਦੋਂ ਉਹ ਆਰਸੀਐਫ ਆਪਣੇ ਘਰ ਪਰਤਿਆ ਤਾਂ ਜਦੋਂ ਸਿਹਤ ਵਿਭਾਗ ਦੀ ਟੀਮ ਨੂੰ ਉਸ ਦੇ ਆਉਣ ਦਾ ਪਤਾ ਲੱਗਾ ਤਾਂ ਟੀਮ ਨੇ ਸ਼ੁੱਕਰਵਾਰ ਨੂੰ ਉਸ ਦਾ ਕੋਰੋਨਾ ਟੈੱਸਟ ਲਿਆ, ਜਿਸ ਦੀ ਰਿਪੋਰਟ ਸੋਮਵਾਰ ਨੂੰ ਪਾਜ਼ੇਟਿਵ ਆਈ। ਉਸ ਨੂੰ ਪੀਟੀਯੂ ਵਿਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ 441 ਸੈਂਪਲਾਂ ਵਿਚੋਂ 402 ਦੀ ਰਿਪੋਰਟ ਆਈ ਹੈ। ਜਿਨ੍ਹਾਂ ਵਿਚੋਂ 401 ਨੈਗਟਿਵ ਅਤੇ 5 ਪਾਜ਼ੇਟਿਵ ਆਇਆ ਹੈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਐਤਵਾਰ ਨੂੰ ਭੇਜੇ ਗਏ 441 ਸੈਂਪਲਾਂ ਵਿਚੋਂ 402 ਦੀ ਰਿਪੋਰਟ ਆਈ ਹੈ। ਜਿਨ੍ਹਾਂ ਵਿਚ 5 ਪਾਜ਼ੇਟਿਵ ਅਤੇ ਬਾਕੀ ਸਾਰੇ ਨੈਗਟਿਵ ਹਨ ਅਤੇ 40 ਦੀ ਰਿਪੋਰਟ ਆਉਣੀ ਬਾਕੀ ਹੈ। ਸੋਮਵਾਰ ਨੂੰ ਭੇਜੇ ਗਏ 264 ਸੈਂਪਲਾਂ ਨਾਲ ਪੈਂਡਿੰਗਾਂ ਦੀ ਗਿਣਤੀ 304 ਹੋ ਗਈ ਹੈ। ਜਿਨ੍ਹਾਂ ਦੀ ਰਿਪੋਰਟ ਮੰਗਲਵਾਰ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੈ। ਜ਼ਿਲ੍ਹੇ ਭਰ ਵਿਚ ਲਏ ਗਏ 264 ਸੈਂਪਲਾਂ ਵਿਚੋਂ ਕਪੂਰਥਲਾ ਦੇ ਸਿਵਲ ਹਸਪਤਾਲ ਵਿਚੋਂ 75 ਸੈਂਪਲ ਲਏ ਗਏ ਹਨ।

ਜਿਨ੍ਹਾਂ ਵਿਚ ਕੈਨੇਡਾ ਤੋਂ 5 ਐੱਨਆਰਆਈ, 5 ਸਰਜਰੀ ਕੇਸ, 5 ਟਰੈਵਲ ਅਤੇ 10 ਪੁਲਿਸ ਕਰਮਚਾਰੀਆਂ ਤੋਂ ਇਲਾਵਾ 16 ਆਰਸੀਐੱਫ ਤੋਂ ਸੈਂਪਲ ਲਏ ਗਏ ਹਨ। ਜਿਸ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਮੰਗਲਵਾਰ ਨੂੰ ਸਿਹਤ ਵਿਭਾਗ ਵਲੋਂ ਲਏ ਜਾਣਗੇ। ਉਥੇ ਹੀ

ਸੁਲਤਾਨਪੁਰ ਲੋਧੀ ਤੋਂ 14, ਭੁਲੱਥ ਤੋਂ 24, ਪਾਂਸ਼ਟਾ ਤੋਂ 15, ਫੱਤੂਢੀਂਗਾ ਤੋਂ 25, ਬੇਗੋਵਾਲ ਤੋਂ 22, ਕਾਲਾ ਸੰਿਘਆ ਤੋਂ 37, ਆਰਸੀਐੱਫ ਤੋਂ 16, ਟਿੱਬਾ ਤੋਂ 37 ਸੈਂਪਲ ਲਏ ਗਏ ਹਨ। ਡਾ. ਬਾਵਾ ਨੇ ਦੱਸਿਆ ਕਿ ਲਾਕਡਾਊਨ ਦੇ ਚਲਦਿਆਂ ਕੋਰੋਨਾ ਸੈਂਪਲਾਂ ਦੀ ਗਿਣਤੀ 15598 ਤੱਕ ਪਹੁੰਚ ਗਈ ਹੈ। ਜਿਨ੍ਹਾਂ ਵਿਚੋਂ ਨਗਟਿਵ 14095 ਹੈ। ਕੋਰੋਨਾ ਪੀੜਤਾਂ ਦੀ ਗਿਣਤੀ 132 ਤੱਕ ਪਹੁੰਚ ਗਈ ਹੈ। ਜਿਨ੍ਹਾਂ ਵਿਚੋਂ 96 ਠੀਕ ਹੋ ਕੇ ਆਪਣੇ ਘਰਾਂ ਵਿਚ ਜਾ ਚੁੱਕੇ ਹਨ। 28 ਕੇਸ ਐਕਟਿਵ ਹਨ। ਜਿਨ੍ਹਾਂ ਦਾ ਇਲਾਜ਼ ਜਲੰਧਰ ਅਤੇ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ਵਿਚ ਚੱਲ ਰਿਹਾ ਹੈ। ਇਨ੍ਹਾਂ ਦੀ ਸਿਹਤ ਵਿਚ ਅੱਗੇ ਨਾਲੋ ਕਾਫੀ ਸੁਧਾਰ ਚੱਲ ਰਿਹਾ ਹੈ। ਇਸ ਸਬੰਧ ਵਿਚ ਡਾ. ਮੋਹਨਪ੍ਰਰੀਤ ਅਤੇ ਡਾ. ਰਾਜੀਵ ਭਗਤ ਨੇ ਦੱਸਿਆ ਕਿ 4 ਕੋਰੋਨਾ ਪੀੜਤਾਂ ਦੇ ਠੀਕ ਹੋਣ 'ਤੇ ਉਨ੍ਹਾਂ ਨੂੰ ਸੋਮਵਾਰ ਨੂੰ ਡਿਸਚਾਰਜ਼ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਚੋਂ 3 ਮਰੀਜ਼ ਪੀਟੀਯੂ ਤੋਂ ਅਤੇ 1 ਨਸ਼ਾ ਛੁਡਾਓ ਕੇਂਦਰ ਵਿਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚੋਂ ਡਿਸਚਾਰਜ਼ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰੋਂ ਬਾਹਰ ਨਿਕਲਣ ਵੇਲੇ ਮੂੰਹ 'ਤੇ ਮਾਸਕ, ਹੱਥਾਂ 'ਤੇ ਸੈਨੇਟਾਈਜ਼ ਅਤੇ ਸੋਸ਼ਲ ਡਿਸਟੈਂਸ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਕੋਰੋਨਾ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ।

ਫਗਵਾੜਾ ਤੋਂ ਇਕ ਵਿਧਾਇਕ ਦੇ ਲੜਕੇ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਨੇ ਉਸ ਨੂੰ ਇਕਾਂਤਵਾਸ ਸੈਂਟਰ ਭੇਜ ਦਿੱਤਾ ਹੈ ਤੇ ਉਸ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।