ਅਮਰ ਪਾਸੀ, ਫਗਵਾੜਾ

ਸਰਬ ਨੌਜਵਾਨ ਸਭਾ ਦੇ ਸਰਪ੍ਰਸਤ ਅਵਤਾਰ ਸਿੰਘ ਮੰਡ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਭਾਜਪਾ ਦਾ ਬੁਲਾਰਾ ਨਿਯੁਕਤ ਕੀਤੇ ਜਾਣ ਤੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਨਮਾਨਤ ਕਰਦੇ ਹੋਏ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ। ਇਸ ਮੌਕੇ ਅਵਤਾਰ ਸਿੰਘ ਮੰਡ ਨੇ ਸਭਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਜਪਾ ਪਾਰਟੀ ਵਲੋਂ ਜੋ ਮਾਣ ਸਤਿਕਾਰ ਮਿਲਿਆ ਹੈ ਉਸ ਵਿਚ ਸਰਬ ਨੌਜਵਾਨ ਸਭਾ ਦਾ ਬਹੁਤ ਸਹਿਯੋਗ ਹੈ ਕਿਉਂਕਿ ਸਮਾਜ ਸੇਵਾ ਕਰਨ ਦਾ ਮੌਕਾ ਸਭਾ ਵਲੋਂ ਹੀ ਪ੍ਰਦਾਨ ਕੀਤਾ ਗਿਆ ਜਿਸ ਤੋਂ ਬਾਅਦ ਪਾਰਟੀ ਨੇ ਸੇਵਾ ਭਾਵਨਾ ਦੀ ਕਦਰ ਕਰਦੇ ਹੋਏ ਸੰਗਠਨ ਵਿਚ ਸਪੋਕਸ ਪਰਸਨ ਦੀ ਵੱਡੀ ਜਿੱਮੇਵਾਰੀ ਦਿੱਤੀ। ਉਹਨਾ ਨੇ ਕਿਹਾ ਕਿ ਮੈਂ ਸਰਬ ਨੌਜਵਾਨ ਸਭਾ ਨਾਲ ਕਾਫੀ ਲੰਮੇ ਸਮੇਂ ਤੋਂ ਜੁੜਿਆ ਹਾਂ, ਅੱਗੇ ਤੋਂ ਵੀ ਸਭਾ ਨਾਲ ਮਿਲਕੇ ਸਮਾਜ ਸੇਵਾ ਦੇ ਕੰਮ ਵੱਧ ਤੋਂ ਵੱਧ ਕੀਤੇ ਜਾਣਗੇ। ਮੰਡ ਨੇ ਕਿਹਾ ਕਿ ਸਕਰਾਤਮਕ ਸੋਚ ਅਤੇ ਵਿਹਾਰ ਹੀ ਸਫ਼ਲਤਾ ਦਾ ਅਧਾਰ ਹਨ ਅਤੇ ਸਾਨੂੰ ਸਾਰਿਆਂ ਨੂੰ ਇਹ ਸੋਚ ਅਪਨਾਉਣੀ ਚਾਹੀਦੀ ਹੈ। ਇਸ ਮੌਕੇ ਸਾਬਕਾ ਕੌਂਸਲਰ ਹੁਸਨ ਲਾਲ ਦੱਸਿਆ ਕਿ ਸਭਾ ਵਲੋਂ ਬਰਸਾਤ ਦੇ ਦਿਨਾਂ ਵਿੱਚ ਜਲਦੀ ਹੀ ਸ਼ਹਿਰ ਅਤੇ ਨੇੜਲੇ ਪਿੰਡਾਂ 'ਚ ਬੂਟੇ ਲਗਾਉਣ ਦੀ ਮੁਹਿਮ ਚਲਾਈ ਜਾਵੇਗੀ ਅਤੇ ਨਸ਼ਿਆਂ ਦੀ ਬੁਰਾਈ ਪ੍ਰਤੀ ਜਾਗਰੁਕ ਕਰਨ ਸਬੰਧੀ ਸੈਮੀਨਾਰ ਆਯੋਜਿਤ ਕੀਤੇ ਜਾਣਗੇ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਭਾ ਵਿੱਚ ਵੱਖੋ-ਵੱਖਰੀਆਂ ਸਿਆਸੀ ਪਾਰਟੀਆਂ ਦੇ ਕਾਰਕੁਨ ਇੱਕ ਪਲੇਟਫਾਰਮ ਉਤੇ ਸਮਾਜ ਸੇਵਾ ਕਰਦੇ ਹਨ ਅਤੇ ਜਦੋਂ ਕਿਸੇ ਵਰਕਰ ਨੂੰ ਆਪਣੇ ਖੇਤਰ ਵਿੱਚ ਤਰੱਕੀ ਮਿਲਦੀ ਹੈ ਤਾਂ ਸਭਾ ਉਹਨਾਂ ਦਾ ਸਨਮਾਨ ਕਰਕੇ ਮਾਣ ਮਹਿਸੂਸ ਕਰਦੀ ਹੈ। ਇਸ ਮੌਕੇ ਅਵਤਾਰ ਸਿੰਘ ਮੰਡ ਨੂੰ ਸ਼ੁੱਭ ਇੱਛਾਵਾਂ ਦੇਣ ਵਾਲਿਆਂ ਵਿਚ ਲੈਕਚਰਾਰ ਹਰਜਿੰਦਰ ਗੋਗਨਾ, ਬਲਜਿੰਦਰ ਸਿੰਘ ਸਾਬਕਾ ਸਰਪੰਚ, ਪੰਜਾਬੀ ਗਾਇਕ ਮਨਮੀਤ ਮੇਵੀ, ਕੁਲਵੀਰ ਬਾਵਾ, ਤੇਜਵਿੰਦਰ ਦੁਸਾਂਝ, ਸਾਹਿਬਜੀਤ ਸਾਬੀ, ਡਾ: ਨਰੇਸ਼ ਬਿੱਟੂ, ਹਰਵਿੰਦਰ ਸਿੰਘ, ਨਰਿੰਦਰ ਸੈਣੀ, ਉਂਕਾਰ ਜਗਦੇਵ, ਸ਼ਿਵ ਕੁਮਾਰ, ਸੁਰਜੀਤ ਕੁਮਾਰ, ਮਨਦੀਪ ਸ਼ਰਮਾ, ਕੁਲਤਾਰ ਬਸਰਾ ਆਦਿ ਸ਼ਾਮਲ ਸਨ।