ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਭਗਵਾਨ ਵਾਲਮੀਕਿ ਆਸ਼ਰਮ ਅੰਮਿ੍ਤਸਰ ਵਿਖੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਫਰੇਬ ਨਾਲ ਸੰਤ ਬਾਬਾ ਗਿਰਧਾਰੀ ਨਾਥ ਜੀ ਕੋਲੋਂ ਗੱਦੀ ਹਥਿਆਉਣ ਲਈ ਜੋ ਕੌਝੀ ਚਾਲ ਭਬੀਸ਼ਣਾ ਨੇ ਕੀਤੀ ਸੀ ਉਸ ਨਾਲ ਸਮੁੱਚੀ ਵਾਲਮੀਕਿ ਕੌਮ ਸਮੁੱਚੀ ਸਾਰੀ ਦੁਨੀਆਂ ਵਿੱਚ ਵਸਦੀ ਹੈ ਉਸਦੇ ਹਿਰਦੇ ਵਲੂੰਧਰੇ ਗਏ ਤੇ ਇਸ ਝੂਠੀ ਘਟਨਾ ਦਾ ਸਾਰੇ ਵਾਲਮੀਕਿ ਸਮਾਜ ਵਿੱਚ ਤੇ ਭਗਵਾਨ ਵਾਲਮੀਕਿ ਆਸ਼ਰਮ (ਰਾਮ ਤੀਰਥ) ਅਮਿ੍ਤਸਰ ਵਿੱਚ ਬਹੁਤ ਹੀ ਸੋਗ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਬਹੁਜਨ ਸਮਾਜ ਪਾਰਟੀ ਦੇ ਜੋਨ ਇੰਚਾਰਜ ਤਰਸੇਮ ਸਿੰਘ ਡੌਲਾ ਨੇ ਕਿਹਾ ਸਾਜਿਸ਼ ਰਚਣ ਵਾਲਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਇਸ ਬਾਰੇ ਦੱਸਦਿਆਂ ਸ਼੍ਰੀ ਤਰਸੇਮ ਸਿੰਘ ਡੌਲਾ ਤੇ ਸਾਥੀਆਂ ਨੇ ਦੱਸਿਆ ਕਿ ਜਿੰਨੀ ਕਾਹਲੀ ਨਾਲ ਪਰਚਾ ਦਰਜ ਕੀਤਾ ਗਿਆ ਸੀ ਉਸੇ ਵੇਲੇ ਸ਼ੱਕ ਜ਼ਾਹਿਰ ਹੁੰਦਾ ਸੀ ਕਿ ਪਰਚਾ ਝੂਠਾ ਹੈ ਬਾਬਾ ਸੰਤ ਗਿਰਧਾਰੀ ਨਾਥ ਜੀ ਨੂੰ ਪੁਲਿਸ ਨੇ ਸਵੇਰੇ ਤੜਕੇ ਹੀ ਆਸ਼ਰਮ ਨੂੰ ਘੇਰਾ ਬੰਦੀ ਕਰਕੇ ਚੁੱਕ ਲਿਆ। ਅੌਰਤਾਂ ਦੇ ਬਿਆਨ 11 ਵਜੇ ਦੇ ਕਰੀਬ ਸਵੇਰੇ ਲਏ ਗਏ ਤੇ 12 ਵਜੇ ਦੇ ਕਰੀਬ ਪਰਚਾ ਦਰਜ ਕੀਤਾ ਗਿਆ ਜੋ ਸਭ ਕੁਝ ਉਲਟ ਸੀ। ਪਹਿਲਾਂ ਪਰਚਾ ਦਰਜ ਹੁੰਦਾ ਹੈ ਉਸਦੀ ਪੜਤਾਲ ਕੀਤੀ ਜਾਂਦੀ ਹੈ ਤੇ ਫਿਰ ਜਾ ਕੇ ਕਿਧਰੇ ਗਿ੍ਫਤਾਰੀ ਕੀਤੀ ਜਾਂਦੀ ਹੈ। ਇੱਕ ਵਾਲਮੀਕਿ ਸਮਾਜ ਦੇ ਮੁੱਖੀ ਨੂੰ ਗਿ੍ਫਤਾਰ ਕਰਨ ਲਈ ਪੁਲਿਸ ਨੇ ਸਾਰੇ ਕਾਨੂੰਨ ਨੂੰ ਿਛੱਕੇ 'ਤੇ ਟੰਗ ਦਿੱਤਾ ਗਿਆ। ਡੌਲਾ ਨੇ ਦੱਸਿਆ ਕਿ ਬਸਪਾ ਵੱਲੋਂ 19 ਤਰੀਖ ਨੂੰ ਤਿੰਨ ਮੈਂਬਰੀ ਕਮੇਟੀ ਜਿਸ ਵਿੱਚ ਤਿੰਨ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ, ਬਲਵਿੰਦਰ ਕੁਮਾਰ, ਸਵਿੰਦਰ ਸਿੰਘ ਛੱਜਲਵਿੰਡੀ ਦੀ ਅਗਵਾਈ ਹੇਠ ਬਣਾਈ ਗਈ ਪਰ ਜਲਦੀ ਹੀ ਅੌਰਤਾਂ ਨੂੰ ਪੈਸੇ ਮੰਗਣ ਤੇ ਜੋ 5 ਲੱਖ ਰੁਪਏ ਸੌਦਾ ਹੋਇਆ ਸੀ ਨਾ ਮਿਲਣ ਤੇ ਇੱਕ ਅੌਰਤ ਦਾ ਬੱਚਾ ਅਗਵਾਹ ਹੋਣ ਤੇ ਸਾਰਾ ਭਾਂਡਾ ਭੱਜ ਗਿਆ ਸੀ ਤੇ ਨਿਰਦੋਸ਼ ਸੰਤ ਬਾਬਾ ਗਿਰਧਾਰੀ ਨਾਥ ਜੀ ਤੇਉਨ੍ਹਾਂ ਦੇ ਸੰਤ ਸਮਾਜ ਦੇ ਆਗੂਆਂ ਦਾ ਬਚਾਅ ਹੋ ਗਿਆ ਨਹੀਂ ਤੇ ਸਾਰਾ ਵਾਲਮੀਕਿ ਸਮਾਜ ਡੂੰਘੀ ਚਿੰਤਾ ਵਿੱਚ ਪੈ ਗਿਆ ਸੀ ਤੇ ਸ਼ਰਮ ਨਾਲ ਅੱਖ ਚੁੱਕਣ ਨੂੰ ਵੀ ਤਿਆਰ ਨਹੀਂ ਸੀ। ਡੌਲਾ ਨੇ ਕਿਹਾ ਜਿਨਾ ਸਮਾਜ ਵਿਰੋਧੀਆਂ ਨੇ ਸਾਜਿਸ਼ ਰਚੀ ਹੈ ਤੇ ਜਿੰਨਾ ਤੇ ਪਰਚੇ ਦਰਜ ਹੋਏ ਹਨ ਤੇ ਇਨ੍ਹਾਂ ਦੇ ਪਿੱਛੇ ਜਿਹੜੀ ਤਾਕਤ ਵਾਲਮੀਕਿ ਸਮਾਜ ਨੂੰ ਤੇ ਸੰਤਾ ਨੂੰ ਬਦਨਾਮ ਕਰਨ ਲਈ ਕੰਮ ਕਰਦੀ ਹੈ ਉਸਦਾ ਵੀ ਪਰਦਾ ਫਾਸ਼ ਹੋਣਾ ਚਾਹੀਦਾ ਹੈ ਨਹੀਂ ਤਾਂ ਬਸਪਾ ਚੁੱਪ ਕਰ ਕੇ ਨਹੀਂ ਬੈਠੇਗੀ। ਇਸ ਮੌਕੇ ਰਾਹੁਲ ਕੁਮਾਰ ਨਾਹਰ, ਕਸ਼ਮੀਰ ਸਿੰਘ ਸਰਪੰਚ, ਸੁੱਖਾ ਪੱਮਣ, ਮੋਨੂੰ ਭਾਗੋਰਾਈਆਂ, ਮੁਖਤਿਆਰ ਸਿੰਘ, ਸੁਖਦੇਵ ਸਿੰਘ, ਬਚਿੱਤਰ ਸਿੰਘ, ਕੁਲਬੀਰ ਸਿੰਘ, ਸੁਖਦੇਵ ਸਿੰਘ ਕਮਾਲਪੁਰ, ਿਛੰਦਾ, ਸਾਧੂ ਸਿੰਘ, ਸਵਰੂਪ ਸਿੰਘ ਬੰਟੀ ਤੇ ਪ੍ਰਰੇਮ ਲਾਲ ਆਦਿ ਹਾਜ਼ਰ ਸਨ।