ਅਮਰ ਪਾਸੀ, ਫਗਵਾੜਾ

ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਟਿਊਬਵੈਲਾਂ ਦੇ ਬਿਲ ਭੇਜਣ ਦੀ ਤਜਵੀਜ ਦੀ ਸ਼੍ਰੋਮਣੀ ਯੂਥ ਅਕਾਲੀ ਦਲ ਨੇ ਕੜੇ ਸ਼ਬਦਾ ਵਿਚ ਨਿੰਦਾ ਕੀਤੀ ਹੈ। ਸ਼ੋਮਣੀ ਯੂਥ ਅਕਾਲੀ ਦਲ (ਬਾਦਲ) ਕਪੂਰਥਲਾ ਦੇ ਜ਼ਿਲ੍ਹ ਪ੍ਰਧਾਨ ਅਤੇ ਫਗਵਾੜਾ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਆਖਿਰਕਾਰ ਬਿੱਲੀ ਥੈਲੇ ਚੋਂ ਬਾਹਰ ਆ ਹੀ ਗਈ ਅਤੇ ਕਾਂਗਰਸ ਦਾ ਕਿਸਾਨ ਵਿਰੋਧੀ ਚੇਹਰਾਂ ਖੁਲ ਕੇ ਲੋਕਾਂ ਸਾਹਮਣੇ ਨੰਗਾ ਹੋ ਗਿਆ। ਖੁਰਾਣਾ ਨੇ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਰਰਸਤ ਬਾਦਲ ਸਾਹਿਬ ਵੱਲੋਂ ਮੁੱਖ ਮੰਤਰੀ ਰਹਿੰਦੇ ਕਿਸਾਨਾ ਭਰਾਵਾਂ ਨੂੰ ਦਿੱਤੀ ਰਿਆਇਤ ਕਾਂਗਰਸ ਦੀਆ ਅੱਖਾ ਵਿਚ ਰੜਕ ਰਹੀ ਸੀ । ਕਾਂਗਰਸ ਹੁਣ ਆਰਥਿਕ ਤੌਰ ਤੇ ਦੀਵਾਲੀਆਂ ਹੋ ਚੁੱਕੀ ਹੈ ਅਤੇ ਆਨੇ ਬਹਾਨੇ ਨਾਲ ਲੋਕਾਂ ਨੂੰ ਅਕਾਲੀ ਭਾਜਪਾ ਗਠਬੰਧਨ ਸਮੇਂ ਵਿਚ ਦਿੱਤੀਆ ਜਾ ਰਹੀਆਂ ਸਹੂਲਤਾ ਖਤਮ ਕਰਨ ਤੇ ਲਗੀ ਹੈ। ਇਸੇ ਕਾਂਗਰਸ ਨੇ ਪਹਿਲਾਂ ਦਲਿਤ ਭਰਾਵਾਂ ਨੂੰ ਮਾਫ ਬਿਜਲੀ ਬਿਲ ਵੀ ਮੁੜ ਤੇ ਲਾਉਣ ਦੀ ਤਜਵੀਜ ਬਣਾਈ ਸੀ। ਕੈਪਟਨ ਅਮਰੇਂਦਰ ਸਿੰਘ ਨੇ ਅਕਾਲੀ ਦਲ ਭਾਜਪਾ ਦੀ ਚਲ ਰਹੀ ਕਣਕ ਦਾਲ ਸਕੀਮ ਦੇ ਨਾਲ ਚਾਪੱਤੀ ਤੇ ਖੰਡ ਦਾ ਲਾਰਾ ਲਾਕੇ ਝੂਠ ਨਾਲ ਸੱਤਾ ਹਾਸਲ ਕੀਤੀ ਪਰ ਹੋਇਆ ਕਿ ਸੱਤਾ ਸੰਭਾਲਣ ਦੇ ਨਾਲ ਹੀ ਨਾ ਜਾਣੇ ਨੀਲੇ ਕਾਰਡਾਂ 'ਚ ਕੀ ਗੜਬੜ ਘੋਟਾਲਾ ਕੀਤਾ ਕਿ ਜਰੂਰਤਮੰਦ ਲੋਕ ਕਣਕ ਦਾਲ ਨੂੰ ਵੀ ਤਰਸ ਰਹੇ ਹਨ। ਸਰਕਾਰ ਨੇ ਹਜ਼ਾਰਾ ਦੀ ਗਿਣਤੀ ਵਿਚ ਨੀਲੇ ਕਾਰਡ ਕੱਟ ਦਿੱਤੇ ਹਨ। ਜਰੂਰਮੰਦ ਪਰਿਵਾਰ ਹੁਣ ਉਸ ਸਮੇਂ ਨੂੰ ਕੋਸ ਰਹੇ ਹਨ ,ਜਦੋਂ ਉਨਾਂ ਕਾਂਗਰਸ ਨੂੰ ਵੋਟ ਪਾਉਣ ਦਾ ਗਲਤ ਫੈਂਸਲਾ ਲੈ ਲਿਆ ਸੀ। ਖੁਰਾਣਾ ਨੇ ਕਿਹਾ ਕਿ ਇਸ ਮੁੱਦੇ ਨੂੰ ਲੈਕੇ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ 30 ਮਈ ਨੂੰ ਕੋਰ ਕਮੇਟੀ ਦੀ ਮੀਟਿੰਗ ਚੰਡੀਗੜ ਵਿਚ ਬੁਲਾਈ ਹੈ। ਜਿਸ ਵਿਚ ਇਸ ਉਤੇ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਟਿੰਗ ਤੋ ਬਾਅਦ ਸ.ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਤੇ ਸਰਪ੍ਰਸਤ ਸ. ਬਿਕਰਮ ਸਿੰਘ ਮਜੀਠਿਆ ਜੋ ਵੀ ਅੰਦੋਲਨ ਛੇੜਣ ਦਾ ਐਲਾਣ ਕਰਨਗੇ,ਯੂਥ ਅਕਾਲੀ ਦਲ ਉਸਤੇ ਡਟ ਕੇ ਪਹਿਰਾ ਦੇਵੇਗਾ। ਖੁਰਾਣਾ ਨੇ ਕਿਹਾ ਕਿ ਅਸੀਂ ਕਿਸਾਨਾ ਭਰਾਵਾਂ ਨਾਲ ਧੱਕਾ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕਰਾਂਗੇ। ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਜੋ ਵੀ ਹੋ ਸਕਿਆ ਉਹ ਕਰਾਂਗੇ।