ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਬਾਰਬਰ ਯੂਨੀਅਨ ਕਪੂਰਥਲਾ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੂੰ ਇਕ ਮੰਗ ਪੱਤਰ ਦਿੱਤਾ। ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਸੈਲੂਨ ਵਾਲਿਆਂ ਦੀ ਹਫ਼ਤਾਵਾਰ ਛੁੱਟੀ ਮੰਗਲਵਾਰ ਨੂੰ ਕੀਤੀ ਜਾਂਦੀ ਹੈ ਜੋ ਕਿ ਸਰਕਾਰੀ ਤੌਰ 'ਤੇ ਵੀ ਪ੍ਰਮਾਣਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਸਾਨੂੰ ਮਹੀਨੇ ਦੇ ਆਖਰੀ ਮੰਗਲਵਾਰ ਨੂੰ ਦੁਕਾਨਾਂ ਬੰਦ ਕਰਨ ਦੀ ਹਦਾਇਤ ਕਰਦੀ ਹੈ। ਐਤਵਾਰ ਨੂੰ ਪੰਜਾਬ ਸਰਕਾਰ, ਕੇਂਦਰ ਸਰਕਾਰ ਦੀ ਸਰਕਾਰੀ, ਗੈਰ ਸਰਕਾਰੀ ਦਫ਼ਤਰਾਂ ਵਿਚ ਹਫ਼ਤਾਵਾਰ ਛੁੱਟੀ ਹੁੰਦੀ ਹੈ ਅਤੇ ਐਤਵਾਰ ਨੂੰ ਸਕੂਲ ਵੀ ਬੰਦ ਹੁੰਦੇ ਹਨ ਅਤੇ ਸਾਰੇ ਮੁਲਾਜ਼ਮ ਵਿਹਲੇ ਹੁੰਦੇ ਹਨ ਅਤੇ ਐਤਵਾਰ ਨੂੰ ਸਾਰੇ ਜੋ ਲੋੜ ਸਮਝਦੇ ਹਨ ਸਾਡੀਆਂ ਦੁਕਾਨਾਂ ਖੁੱਲ੍ਹੀਆਂ ਹੋਣ ਕਰਕੇ ਆਪਣੀ ਕਟਿੰਗ, ਸ਼ੇਵ ਅਤੇ ਆਪਣੇ ਬੱਚਿਆਂ ਦੀ ਕਟਿੰਗ ਕਰਵਾਉਂਦੇ ਹਨ, ਜਦਕਿ ਐਤਵਾਰ ਨੂੰ ਦੁਕਾਨਦਾਰ ਦੀ ਦੁਕਾਨਦਾਰੀ ਵੀ ਬੰਦ ਹੁੰਦੀ ਹੈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਐਤਵਾਰ ਨੂੰ ਸਾਡੀਆਂ ਦੁਕਾਨਾਂ 'ਤੇ ਕੰਮ ਦਾ ਜ਼ੋਰ ਹੁੰਦਾ ਹੈ, ਐਤਵਾਰ ਨੂੰ ਛੁੱਟੀ ਕਰਨ ਕਾਰਨ ਜਿੱਥੇ ਗਾਹਕਾਂ ਨੂੰ ਪ੍ਰਰੇਸ਼ਾਨੀ ਹੋਵੇਗੀ ਉੱਥੇ ਹੀ ਸਾਡੀਆਂ ਦੁਕਾਨਾਂ ਦਾ ਕੰਮ ਵੀ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਰਕੇ ਅਸੀਂ ਪਹਿਲਾਂ ਹੀ ਬਹੁਤ ਨੁਕਸਾਨ ਝੱਲ ਰਹੇ ਹਾਂ। ਉਨ੍ਹਾਂ ਜ਼ਿਲ੍ਹਾ ਪ੍ਰਸਾਸ਼ਨ ਮੰਗ ਕੀਤੀ ਕਿ ਸੈਲੂਨ ਵਾਲਿਆਂ ਨੂੰ ਐਤਵਾਰ ਨੂੰ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਦਿੱਤੀ ਜਾਵੇ ਅਤੇ ਹਫ਼ਤਾਵਾਰ ਛੁੱਟੀ ਦਾ ਦਿਨ ਮੰਗਲਵਾਰ ਕੀਤਾ ਜਾਵੇ। ਇਸ ਮੌਕੇ ਬਾਰਬਰ ਯੂਨੀਅਨ ਕਪੂਰਥਲਾ ਦੇ ਆਗੂਆਂ ਵਿਚ ਦਿਲਬਾਗ ਸਿੰਘ ਮਾਨ, ਜੋਇਲ ਮਸੀਹ ਜੋਲੀ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਵਿਜੈ ਕੁਮਾਰ, ਯਤਿਨ, ਮਹਿੰਦਰਪਾਲ, ਸੀਤਲ ਕੁਮਾਰ, ਪਿਆਰਾ ਸਿੰਘ, ਨਰਿੰਦਰ ਸਿੰਘ, ਸ਼ੰਬੂ, ਰਾਜ ਕਿਸ਼ੋਰ, ਤਿਲਕ ਰਾਜ, ਅਲੀ ਖਾਨ, ਹਰਵਿੰਦਰ ਕੁਮਾਰ, ਗੁਰਪ੍ਰਰੀਤ, ਰਾਜ ਕਿਸ਼ੋਰ ਠਾਕੁਰ, ਮਲਕੀਤ ਸਿੰਘ, ਪਿਆਰਾ ਸਿੰਘ, ਪਰਦੀਪ ਕੁਮਾਰ, ਬਲਵਿੰਦਰ ਸਿੰਘ, ਮਹਿੰਦਰ ਪਾਲ, ਮਨਜੀਤ, ਗਗਨਦੀਪ ਆਦਿ ਹਾਜ਼ਰ ਸਨ।