ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਸਾਹਿਤ ਜ਼ਿੰਦਗੀ ਦੀ ਡੂੰਘੀ ਸਮਝ ਦਿੰਦਾ ਹੈ ਤੇ ਇਸ ਸਮਝ ਨਾਲ ਅਸੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਵਧੀਆ ਹੱਲ ਕੱਢ ਸਕਦੇ ਹਾਂ। ਸਾਰੀ ਸਮਰਥਾ ਬੰਦੇ ਦੇ ਅੰਦਰ ਹੀ ਪਈ ਹੁੰਦੀ ਹੈ। ਲੋੜ ਇਸ ਸਮਰਥਾ ਨੂੰ ਜਗਾਉਣ ਦੀ ਹੁੰਦੀ ਹੈ। ਸਾਹਿਤ ਚੁੱਪਚਾਪ ਹੀ ਇਸ ਸਮਰਥਾ ਨੂੰ ਜਗਾਉਣ ਦਾ ਕਾਰਜ ਕਰ ਜਾਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਦੇ ਪੰਜਾਬੀ ਵਿਭਾਗ ਵਲੋਂ ਕਰਵਾਏ ਆਪਣੇ ਰੂ-ਬ-ਰੂ ਸਮਾਗਮ ਵਿਚ ਪ੍ਰਰੋਫੈਸਰ ਲਖਬੀਰ ਸਿੰਘ ਨੇ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਪੰਜਾਬੀ ਵਿਭਾਗ ਵਲੋਂ ਸਵਾਗਤ ਕਰਦਿਆਂ ਵਿਭਾਗ ਦੇ ਮੁੱਖੀ ਪ੍ਰਰੋਫੈਸਰ ਸੁਖਪਾਲ ਸਿੰਘ ਥਿੰਦ ਨੇ ਦੱਸਿਆ ਕਿ ਪਿਛਲੇ 13 ਸਾਲ ਤੋਂ ਕੈਂਸਰ ਜਿਹੀ ਜਾਨਲੇਵਾ ਬਿਮਾਰੀ ਨਾਲ ਲ਼ੜਦਿਆਂ ਪ੍ਰਰੋਫੈਸਰ ਲਖਬੀਰ ਸਿੰਘ ਨੇ ਆਪਣੇ ਅੰਦਰਲੇ ਸਮਾਜ ਸੇਵੀ ਬੰਦੇ ਨੂੰ ਪਹਿਲਾਂ ਵਾਂਗ ਹੀ ਜਿਉਂਦੇ ਰੱਖਿਆ ਹੈ। ਜਿਸ ਤਰ੍ਹਾਂ ਉਹ ਇਸ ਮੁਸ਼ਕਿਲ ਵਿਚ ਵੀ ਸਮਾਜ ਵਿਚ ਪਹਿਲਾ ਵਾਂਗ ਇਕ ਨਾਇਕ ਵਾਂਗ ਵਿਚਰੇ ਹਨ। ਉਹ ਆਪਣੀ ਮਿਸਾਲ ਆਪ ਹੈ। ਕਾਲਜ ਦੇ ਕਾਰਜਕਾਰੀ ਪਿ੍ਰੰਸੀਪਲ ਜੇਪੀ ਸਿੰਘ ਨੇ ਪੰਜਾਬੀ ਵਿਭਾਗ ਵਲੋਂ ਇਹੋ-ਜਿਹੇ ਉਸਾਰੂ ਕਾਰਜ ਕਰਵਾਉਣ ਲਈ ਤਾਰੀਫ਼ ਕਰਦਿਆਂ ਕਿਹਾ ਕਿ ਇਹੋ-ਜਿਹੇ ਪ੍ਰਰੋਗਰਾਮ ਵਿਦਿਆਰਥੀਆਂ ਅੰਦਰ ਸਾਹਿਤ ਪ੍ਰਤੀ ਚਿਣਗ ਜਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਰਬਪੱਖੀ ਉਸਾਰੀ ਦਾ ਕਾਰਜ ਕਰਦੇ ਹਨ। ਸਭਾ ਦਾ ਸਾਰਾ ਪ੍ਰਰੋਗਰਾਮ ਤਿੰਨ ਪੜਾਵਾਂ ਵਿਚ ਵੰਡਿਆ ਹੋਇਆ ਸੀ। ਸਮਾਗਮ ਦੇ ਪਹਿਲੇ ਪੜਾਅ ਵਿਚ ਪੰਜਾਬੀ ਸਾਹਿਤ ਸਭਾ ਦੇ ਵਿਦਿਆਰਥੀਆਂ ਦੀਆਂ ਰਚਨਾਵਾਂ 'ਤੇ ਅਧਾਰਿਤ ਰਸਾਲੇ ਆਰੰਭ ਦੇ ਨਵੇਂ ਅੰਕ ਨੂੰ ਰਿਲੀਜ਼ ਕੀਤਾ ਗਿਆ। ਦੂਜੇ ਪੜਾਅ ਵਿਚ ਪ੍ਰਰੋਫੈਸਰ ਲਖਬੀਰ ਸਿੰਘ ਨੇ ਹਾਜ਼ਰੀਨ ਨਾਲ ਸੰਵਾਦ ਰਚਾਇਆ ਅਤੇ ਆਪਣੇ ਨਿੱਜੀ ਅਨੁਭਵ ਆਧਾਰਿਤ ਜ਼ਿੰਦਗੀ ਦੀਆਂ ਮੁਸ਼ਕਿਲਾਂ ਘਾਟੀਆਂਨੂੰ ਪਾਰ ਕਰਨ ਦੇ ਗੁਰ ਵਿਦਿਆਰਥੀਆਂ ਨੂੰ ਦੱਸੇ। ਪ੍ਰਰੋਗਰਾਮ ਦੇ ਤੀਜੇ ਦੌਰ ਵਿਚ ਪੰਜਾਬੀ ਸਾਹਿਤ ਸਭਾ ਵਲੋਂ ਕਰਵਾਏ ਗਏ ਕਹਾਣੀ ਲੇਖਣ, ਕਵਿਤਾ ਲੇਖਣ, ਨਿਬੰਧ ਲੇਖਣ, ਕਵਿਤਾ ਉਚਾਰਨ, ਭਾਸ਼ਣ, ਕੁਇਜ਼, ਪ੍ਰਸ਼ੋਨਤਰੀ ਅਤੇ ਲੋਕ ਗੀਤ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਕਿਤਾਬਾਂ ਇਨਾਮ ਵਜੋਂ ਦਿੱਤੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਪ੍ਰਰੋਫੈਸਰ ਲਖਬੀਰ ਸਿੰਘ ਅਤੇ ਹਰਵਿੰਦਰ ਕੌਰ ਦਾ ਵੀ ਇਸ ਮੌਕੇ ਸਭਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਰੋਫੈਸਰ ਹੈਪੀ ਕੁਮਾਰ, ਦਲਜੀਤ ਕਲੇਰ, ਹਰਸਿਮਰਨ ਸਡਾਨਾ, ਗੁਰਵਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਪ੍ਰਰੋਫੈਸਰ ਮੋਨਿਕਾ ਖੰਨਾ, ਅਨੀਤਾ ਸਾਗਰ, ਸਰਬਜੀਤ ਸਿੰਘ, ਪ੍ਰਭਜੋਤ ਸਿੰਘ, ਰਣਜੀਤ ਕੁਮਾਰ, ਕੁਲਵਿੰਦਰ ਮੰਡ, ਪ੍ਰਗਟ ਸਿੰਘ, ਜਸਦੀਪ ਵਾਲੀਆ, ਨਿਲਾਕਸ਼ੀ ਅਤੇ ਸੰਦੀਪ ਸਹੋਤਾ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।