ਵਿਜੇ ਕੁਮਾਰ ਸੋਨੀ, ਕਪੂਰਥਲਾ : ਲੋਕ ਇਨਸਾਫ ਪਾਰਟੀ ਆਗੂ ਜਰਨੈਲ ਨੰਗਲ ਵੱਲੋਂ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਫਗਵਾੜਾ ਦੇ ਨਗਰ ਨਿਗਮ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ 'ਚ ਸੈਂਕੜੇ ਮਾਪੇ ਵੀ ਸ਼ਾਮਿਲ ਹੋਏ। ਬੱਚਿਆਂ ਦੇ ਮਾਪਿਆਂ ਤੇ ਜਰਨੈਲ ਨੰਗਲ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਨੱਥ ਪਾਉਣ ਦੀ ਹਦਾਇਤ ਕੀਤੀ ਗਈ।

ਜਰਨੈਲ ਨੰਗਲ ਨੇ ਆਖਿਆ ਕਿ ਜਦੋਂ ਤਕ ਪ੍ਰਾਈਵੇਟ ਸਕੂਲ ਬੱਚਿਆਂ ਦੀਆਂ ਫੀਸਾਂ ਮਾਫ਼ ਨਹੀਂ ਕਰਦੇ ਤੇ ਸਾਲਾਨਾ ਫੰਡ ਲੈਣਾ ਬੰਦ ਨਹੀਂ ਕਰਦੇ, ਕਿਤਾਬਾਂ-ਕਾਪੀਆਂ ਦਾ ਗੋਰਖ ਧੰਦਾ ਬੰਦ ਨਹੀਂ ਕਰਦੇ ਤੇ ਬੱਚਿਆਂ ਦੇ ਮਾਪਿਆਂ ਦੀ ਲੁੱਟ ਬੰਦ ਨਹੀਂ ਕਰਦੇ ਉਦੋਂ ਤਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।

ਮੌਕੇ 'ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਸੋਮਵਾਰ ਤਕ ਸਮੱਸਿਆ ਦਾ ਹੱਲ ਹੋਣ ਦਾ ਭਰੋਸਾ ਦੇਣ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।

Posted By: Seema Anand