ਕੁਲਬੀਰ ਸਿੰਘ ਮਿੰਟੂ, ਸੁਲਤਾਨਪੁਰ ਲੋਧੀ

ਪਿਛਲੇ ਲੰਮੇ ਸਮੇਂ ਤੋਂ ਸਮਾਜ ਭਲਾਈ ਦੇ ਕੰਮਾਂ ਨੂੰ ਸਮਰਪਿਤ ਲਾਇਨਜ਼ ਕਲੱਬ ਸੁਲਤਾਨਪੁਰ ਲੋਧੀ ਦੀ ਸਾਲ 2021-22 ਲਈ ਨਵੀਂ ਚੁਣੀ ਗਈ ਟੀਮ ਵੱਲੋਂ ਆਪਣੇ ਪਹਿਲੇ ਪੋ੍ਜੈਕਟ ਤਹਿਤ ਆਉਣ ਵਾਲੀਆਂ ਪੀੜ੍ਹੀਆਂ ਲਈ ਵਧੀਆ ਵਾਤਾਵਰਨ ਸਿਰਜਣ ਦੇ ਮਨੋਰਥ ਨਾਲ ਪ੍ਰਧਾਨ ਲਾਇਨ ਸੰਤੋਖ ਸਿੰਘ ਦੀ ਅਗਵਾਈ ਹੇਠ ਪਿੰਡ ਵਾਟਾਂਵਾਲੀ 'ਚ 200 ਦੇ ਕਰੀਬ ਵੱਖ-ਵੱਖ ਕਿਸਮਾਂ ਦੇ ਬੂਟੇ ਲਾ ਕੇ ਵਣ ਮਹਾਉਤਸਵ ਮਨਾਇਆ ਗਿਆ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਬੋਲਦਿਆਂ ਪ੍ਰਧਾਨ ਸੰਤੋਖ ਸਿੰਘ ਨੇ ਕਿਹਾ ਕਿ ਦਿਨੋ-ਦਿਨ ਪਲੀਤ ਹੋ ਵਾਤਾਵਰਨ ਨੂੰ ਬਚਾਉਣ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਦਗੀ 'ਚ ਘੱਟੋ-ਘੱਟ 20 ਬੂਟੇ ਲਾਉਣੇ ਚਾਹੀਦੇ ਹਨ। ਉਨਾਂ੍ਹ ਨੇ ਕਿਹਾ ਕਿ ਲਾਇਨਜ ਕਲੱਬ ਦੀ ਟੀਮ ਨੇ ਬਲਾਕ ਦੇ ਵੱਖ-ਵੱਖ ਖੇਤਰਾਂ ਵਿੱਚ ਆਉਣ ਵਾਲੇ ਸਮੇਂ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਹੈ। ਕਲੱਬ ਦੇ ਸੈਕਟਰੀ ਲਾਇਨ ਸੁਖਨਿੰਦਰ ਸਿੰਘ ਮੋਮੀ ਨੇ ਦੱਸਿਆ ਪਿਛਲੇ ਸਾਲਾਂ ਦੀ ਤਰਾਂ੍ਹ ਨਵੀਂ ਲਾਇਨ ਟੀਮ ਵਾਤਾਵਰਨ ਦੀ ਸ਼ੁੱਧਤਾ ਅਤੇ ਸੰਭਾਲ, ਲੋੜਵੰਦਾਂ ਦੀ ਸਹਾਇਤਾ, ਮੈਡੀਕਲ ਕੈਂਪ ਅਤੇ ਕਰੋਨਾ ਵੈਕਸੀਨ ਪ੍ਰਤੀ ਲੋਕਾਂ ਜਾਗਰੂਕ ਕਰਨ ਵਰਗੇ ਪੋ੍ਜੈਕਟ ਉਲੀਕੇਗੀ। ਇਸ ਉੱਘੇ ਸ਼ਾਇਰ ਜਸਬੀਰ ਵਾਂਟਾਵਾਲੀ ਨੇ ਲਾਇਨਜ ਕਲੱਬ ਦੀ ਟੀਮ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।ਇਸ ਮੌਕੇ ਲਾਇਨ ਕਸ਼ਮੀਰ ਸਿੰਘ ਖਜਾਨਚੀ, ਲਾਇਨ ਗੁਰਮੇਲ ਸਿੰਘ ਪੀ.ਆਰ.ਓ, ਲਾਇਨ ਬਲਜਿੰਦਰ ਸਿੰਘ ਡੋਲਾ, ਲਾਇਨ ਮੁਖਤਾਰ ਸਿੰਘ ਖਿੰਡਾ, ਲਾਇਨ ਮਨਜਿੰਦਰ ਸਿੰਘ, ਲਾਇਨ ਸੁਖਵਿੰਦਰ ਸਿੰਘ ਠੱਟਾ, ਐਡਵੋਕੇਟ ਅਵਤਾਰ ਸਿੰਘ, ਮਨਦੀਪ ਸਿੰਘ, ਗੁਰਪ੍ਰਰੀਤ ਸਿੰਘ , ਦਲਜੀਤ ਸਿੰਘ ਆਦਿ ਹਾਜ਼ਰ ਸਨ ।