ਸਰਬੱਤ ਸਿੰਘ ਕੰਗ, ਬੇਗੋਵਾਲ : ਲਾਇਨਜ਼ ਕਲੱਬ ਬੇਗੋਵਾਲ ਰਾਇਲ ਬੰਦਗੀ ਗੋਲਡ ਸਟਾਰ ਵਲੋਂ ਪ੍ਰਧਾਨ ਹਰਵਿੰਦਰ ਸਿੰਘ ਜੈਦ ਦੀ ਅਗਵਾਈ ਹੇਠ ਵਾਤਾਵਰਨ ਦੀ ਸੰਭਾਲ ਲਈ ਬੀੜਾ ਚੁੱਕ ਲਿਆ ਹੈ। ਇਸ ਸਬੰਧੀ ਕਸਬਾ ਬੇਗੋਵਾਲ 'ਚ ਵੱਖ-ਵੱਖ ਥਾਵਾਂ 'ਤੇ 300 ਬੂਟੇ ਲਾਏ। ਇਸ ਮੌਕੇ ਕਲੱਬ ਚੇਅਰਮੈਨ ਰਛਪਾਲ ਸਿੰਘ ਬੱਚਾਜੀਵੀ ਨੇ ਆਖਿਆ ਕਿ ਇਸ ਵਾਰ ਕਲੱਬ ਵੱਲੋਂ ਘੱਟ ਤੋਂ ਘੱਟ 20 ਪਿੰਡਾਂ 'ਚ 2000 ਦੇ ਕਰੀਬ ਬੂਟਾ ਲਾਇਆ ਜਾਵੇਗਾ। ਇਸ ਮੌਕੇ ਲਾਇਨ ਸੁਖਦੇਵ ਰਾਜ ਜੰਗੀ, ਲਾਇਨ ਹਰਮਿੰਦਰ ਸਿੰਘ ਲਾਂਬਾ, ਲਾਇਨ ਰਾਜ ਬਹਾਦਰ ਸਿੰਘ, ਲਾਇਨ ਸਤਪਾਲ ਸਿੰਘ ਸਰਪੰਚ ਜਬੋਵਾਲ, ਲਾਇਨ ਕਿਰਪਾਲ ਸਿੰਘ ਤੁਲੀ, ਹਰਦੀਪ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।