ਸਰਬੱਤ ਸਿੰਘ ਕੰਗ, ਬੇਗੋਵਾਲ

ਲਾਇਨਜ਼ ਕਲੱਬ ਨਡਾਲਾ ਵਿਸ਼ਵਾਸ਼ ਵੱਲੋਂ ਪ੍ਰਧਾਨ ਮਨਜਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਲਾਇਨਜ਼ ਕਲੱਬ 321-ਡੀ ਦੇ ਨਵੇਂ ਬਣੇ ਡੀਜੀ-2 ਐੱਸਪੀ ਸੋਂਧੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਸੈਕਟਰੀ ਸਰਬੱਤ ਸਿੰਘ ਕੰਗ, ਮੀਤ ਪ੍ਰਧਾਨ ਗੁਰਪ੍ਰਰੀਤ ਸਿੰਘ ਵਾਲੀਆ ਨੇ ਆਖਿਆ ਕਿ ਕਲੱਬ ਦੇ ਸੰਵਿਧਾਨ ਅਨੁਸਾਰ ਮੌਜੂਦਾ ਗਵਰਨਰ ਤੋ ਇਲਾਵਾ ਅਗਲੇ ਦੋ ਸਾਲਾਂ ਲਈ ਵੀ ਸੀਨੀਆਰਤਾ ਵਾਈਜ਼ ਗਵਰਨਰ ਦੀ ਚੋਣ ਪਹਿਲਾਂ ਕਰ ਲਈ ਜਾਂਦੀ ਹੈ। ਇਸ ਵਾਰ ਕਲੱਬ 2023-24 ਦੇ ਸ਼ੈਸ਼ਨ ਲਈ ਗਵਰਨਰ ਵਜੋਂ ਐੱਸਪੀ ਸੌਂਧੀ ਦੀ ਚੋਣ ਹੋਈ ਹੈ। ਕਲੱਬ ਪ੍ਰਧਾਨ ਲਾਡੀ ਨੇ ਆਖਿਆ ਕਿ ਲਾਇਨ ਐੱਸਪੀ ਸੋਂਧੀ ਉੱਚੀ ਸੁੱਚੀ ਸੋਚ ਅਤੇ ਵਧੀਆ ਕਾਰਗੁਜ਼ਾਰੀ ਸਦਕਾ ਅੱਗੇ ਆਏ ਹਨ। ਇਸ ਦਿੱਤੇ ਸਨਮਾਨ ਲਈ ਕਲੱਬ ਦਾ ਧੰਨਵਾਦ ਕਰਦਿਆਂ ਡੀਜੀ-2 ਲਾਇਨ ਐੱਸਪੀ ਸੋਂਧੀ ਨੇ ਆਖਿਆ ਕਿ ਉਹ ਆਪਣੇ ਅਹੁਦੇ 'ਤੇ ਕੰਮ ਕਰਦਿਆਂ ਪੂਰੇ ਜ਼ਿਲ੍ਹੇ ਦੇ ਕਲੱਬਾਂ ਦੀ ਕਾਰਜਸ਼ੈਲੀ ਨੂੰ ਤੇਜ ਕਰਨ ਲਈ ਕੰਮ ਕਰਨਗੇ। ਇਸ ਮੌਕੇ ਆਈਪੀਪੀ ਦਲਜੀਤ ਸਿੰਘ ਖੱਖ, ਕੈਸ਼ੀਅਰ ਸੰਦੀਪ ਕੁਮਾਰ, ਪੀਆਰਓ ਹਰਪ੍ਰਰੀਤ ਸਿੰਘ ਖੱਖ, ਬਲਕਾਰ ਸਿੰਘ ਡਾਲਾ, ਵਿਨੋਦ ਕੁਮਾਰ, ਸੁਮਿਤ ਕੁਮਾਰ ਸਿੰਘ ਤੇ ਹੋਰ ਹਾਜ਼ਰ ਸਨ।