ਕੁਲਵਿੰਦਰ ਸਿੰਘ ਲਾਡੀ, ਫੱਤੂਢੀਂਗਾ : ਸਰਕਾਰੀ ਮਿਡਲ ਸਕੂਲ ਪਰਵੇਜ਼ ਨਗਰ ਕਪੂਰਥਲਾ ਵਿਖੇ ਇਕ ਸਨਮਾਨ ਸਮਾਰੋਹ ਸਕੂਲ ਮੁੱਖ ਅਧਿਆਪਕ ਜਯੋਤੀ ਮਹਿੰਦਰੂ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਲਾਇਨਜ਼ ਕਲੱਬ ਦੇ ਪ੍ਰਧਾਨ ਅਤੇ ਮੈਂਬਰਾਂ ਦਾ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਕਰਕੇ ਸਨਮਾਨ ਕੀਤਾ ਗਿਆ। ਮੁੱਖ ਅਧਿਆਪਕ ਜਯੋਤੀ ਮਹਿੰਦਰੂ ਨੇ ਕਿਹਾ ਕੇ ਜਿੱਥੇ ਅੱਜ ਦੇ ਸਵਾਰਥੀ ਯੁੱਗ ਵਿਚ ਕੋਈ ਕਿਸੇ ਦੀ ਮਦਦ ਨਹੀਂ ਕਰਦਾ, ਉੱਥੇ ਲਾਇਨਜ਼ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮ ਬਹੁਤ ਹੀ ਪ੍ਰਸ਼ੰਸਾਯੋਗ ਹਨ। ਸਨਮਾਨਿਤ ਕੀਤੇ ਗਏ ਸੱਜਣ ਡਿਸਟਿ੍ਕ ਗੈਸਟ ਲਾਇਨ ਸੁਰਜੀਤ ਸਿੰਘ ਚੰਦੀ, ਪ੍ਰਧਾਨ ਲਾਇਨ ਪ੍ਰਸ਼ਾਤ ਸ਼ਰਮਾ, ਵਾਈਸ ਪ੍ਰਧਾਨ ਲਾਇਨ ਕੁਲਵਿੰਦਰ ਸਿੰਘ ਲਾਡੀ, ਸੈਕਟਰੀ ਲਾਇਨ ਅਮਨ ਸੂਦ, ਸੀਨੀਅਰ ਮੈਂਬਰ ਲਾਇਨ ਕੁਲਦੀਪ ਸਿੰਘ, ਜੁਆਇੰਟ ਪੀਆਰਓ ਲਾਇਨ ਅਸ਼ੋਕ ਕੁਮਾਰ, ਲਾਇਨ ਰਮੇਸ਼ ਲਾਲ, ਸਰਪੰਚ ਲਾਇਨ ਭੁਪਿੰਦਰ ਸਿੰਘ, ਸਟੂਡੈਂਟ ਮੈਂਬਰ ਲਾਇਨ ਨਿਸ਼ਾਂਤ ਸ਼ਰਮਾ ਹਨ। ਇਸ ਮੌਕੇ ਸਟੇਜ ਦੀ ਕਾਰਵਾਈ ਅਨਮੋਲ ਸਹੋਤਾ ਨੇ ਕੀਤੀ ਅਤੇ ਵਿਕਰਮ ਕੁਮਾਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਸਰਬਜੀਤ ਸਿੰਘ ਘੁੰਮਣ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਮਾਰੋਹ ਨੂੰ ਕਾਮਯਾਬ ਕਰਨ ਵਿਚ ਅਨਿਲ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਤੋਂ ਇਲਾਵਾ, ਸੈਂਟਰ ਸਕੂਲ ਤੋਂ ਬਲਜੀਤ ਕੌਰ ਸੀਐੱਚਟੀ, ਹਰਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।