ਸਰਬੱਤ ਸਿੰਘ ਕੰਗ, ਬੇਗੋਵਾਲ

ਲਾਇਨਜ਼ ਕਲੱਬ ਬੇਗੋਵਾਲ ਸੇਵਾ ਵੱਲੋਂ ਅੰਤਰਰਾਸ਼ਟਰੀ ਪ੍ਰਧਾਨ ਦੋਗਲਸ ਅਲੈਗਜ਼ੈਂਡਰ ਦਾ ਜਨਮ ਦਿਨ ਤੇ ਪ੍ਰਧਾਨ ਲਾਇਨ ਚੰਕੀ ਸਡਾਨਾ ਦੀ ਅਗਵਾਈ ਹੇਠ 35 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ, ਪਾਸਟ ਗਵਰਨਰ ਲਾਇਨ ਸੁਦੀਪ ਗਰਗ ਸ਼ਾਮਲ ਹੋਏ ਤੇ ਉਨ੍ਹਾਂ ਕਲੱਬ ਦੀਆਂ ਸਮਾਜ ਸੇਵੀ ਸਰਗਰਮੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਲਾਇਨ ਜਨਕ ਰਾਜ, ਜ਼ਿਲ੍ਹਾ ਫੂਡ ਚੇਅਰਮੈਨ ਭੁਪਿੰਦਰ ਸਿੰਘ, ਚੇਅਰਮੈਨ ਵਿਰਸਾ ਸਿੰਘ, ਜ਼ੋਨ ਚੇਅਰਮੈਨ ਦਰਸ਼ਨ ਸਿੰਘ ਮੁਲਤਾਨੀ ਨੇ ਆਖਿਆ ਕਿ ਕਲੱਬ ਦਾ ਮੁੱਖ ਮੰਤਵ ਹੀ ਸਮਾਜ ਵਿਚ ਰਹਿੰਦੇ ਲੋੜਵੰਦ ਲੋਕਾਂ ਦੀ ਸੇਵਾ ਕਰਨਾ ਹੈ। ਇਸ ਮੌਕੇ ਸੈਕਟਰੀ ਗੁਰਪ੍ਰਰੀਤ ਸਿੰਘ ਅੌਲਖ, ਖ਼ਜ਼ਾਨਚੀ ਮਨਜਿੰਦਰ ਸਿੰਘ ਬਿੱਲਾ, ਪੋ੍-ਲਖਵੀਰ ਸਿੰਘ, ਸਿਮਰਜੀਤ ਸਿੰਘ, ਦਵਿੰਦਰ ਸਿੰਘ, ਡਾ ਮਨਜੀਤ ਸਿੰਘ, ਯਸ਼ਪਾਲ ਸਿੰਘ, ਸਨੀ ਬਾਠ, ਨਿਸ਼ਾਨ ਸਿੰਘ, ਮਾਨ ਸਿੰਘ, ਨਿਸ਼ਾਨ ਸਿੰਘ ਚੀਮਾ, ਸਾਧੂ ਸਿੰਘ ਤੇ ਹੋਰ ਹਾਜ਼ਰ ਸਨ।