ਸਰਬੱਤ ਸਿੰਘ ਕੰਗ, ਬੇਗੋਵਾਲ

ਲਾਇਨਜ਼ ਕਲੱਬ ਬੇਗੋਵਾਲ ਸੇਵਾ ਵੱਲੋਂ ਪ੍ਰਧਾਨ ਚੰਕੀ ਸਡਾਨਾ ਦੀ ਅਗਵਾਈ ਹੇਠ ਬੇਗੋਵਾਲ ਨਾਲ ਸਬੰਧਤ ਇਕ ਲੋੜਵੰਦ ਵਿਅਕਤੀ ਨੂੰ ਰੁਜ਼ਗਾਰ ਚਲਾਉਣ ਲਈ ਰੇਹੜੀ ਲੈ ਕੇ ਦਿੱਤੀ ਗਈ। ਇਸ ਮੌਕੇ ਚੇਅਰਮੈਨ ਵਿਰਸਾ ਸਿੰਘ ਨੇ ਆਖਿਆ ਕਿ ਕਲੱਬ ਦੀ ਮੁੱਖ ਮੰਤਵ ਹੀ ਗ਼ਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਹੈ। ਕਲੱਬ ਵਲੋਂ ਆਉਣ ਵਾਲੇ ਸਮੇਂ 'ਚ ਹੋਰ ਵੀ ਅਜਿਹੇ ਸਮਾਜ ਸੇਵੀ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ। ਵਾਤਾਵਰਨ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਵੇਗੀ ਤੇ ਕਸਬਾ ਬੇਗੋਵਾਲ ਵਿਚ ਵੱਖ-ਵੱਖ ਥਾਵਾਂ, ਸੜਕਾਂ ਤੇ ਪਬਲਿਕ ਸਥਾਨਾਂ ਤੇ ਛਾਂਦਾਰ ਬੂਟੇ ਲਗਾਏ ਜਾਣਗੇ। ਇਸ ਮੌਕੇ ਰੀਜਨ ਚੇਅਰਮੈਨ ਹੈਪੀ ਖਿੰਦੜੀਆ ਨੇ ਆਖਿਆ ਕਿ ਦੇਸ਼ ਭਰ ਵਿਚ ਕਰੋੜਾਂ ਲੋਕ ਅਜਿਹੇ ਹਨ, ਜਿਹਨਾਂ ਕੋਲ ਕੋਈ ਰੋਜਗਾਰ ਨਹੀਂ ਹੈ। ਅਜਿਹੇ ਲੋਕ ਦੋ ਡੰਗ ਦੀ ਰੋਟੀ ਤੋ ਵਿਰਵੇ ਰਹਿੰਦੇ ਹਨ। ਕਲੱਬ ਵੱਲੋਂ ਕਿਸੇ ਇਕ ਵਿਅਕਤੀ ਨੂੰ ਰੁਜ਼ਗਾਰ ਦੇਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਪ੍ਰਧਾਨ ਲਾਇਨ ਚੰਕੀ ਸਡਾਨਾ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਜਿਹੇ ਸਮਾਜ ਸੇਵੀ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਖਜਾਨਚੀ ਮਨਜਿੰਦਰ ਸਿੰਘ, ਲਾਇਨ ਨਿਸ਼ਾਨ ਸਿੰਘ ਸਾਹੀ, ਲਾਇਨ ਸਿਮਰਜੀਤ ਸਿੰਘ, ਲਾਇਨ ਸੰਜੀਵ ਕੁਮਾਰ ਅਨੰਦ ਤੇ ਹੋਰ ਹਾਜਰ ਸਨ।