ਸਰਬੱਤ ਸਿੰਘ ਕੰਗ, ਬੇਗੋਵਾਲ : ਧੰਨ ਧੰਨ ਸੰਤ ਬਾਬਾ ਪੇ੍ਮ ਸਿੰਘ ਮੁਰਾਲੇ ਵਾਲਿਆਂ ਦੇ ਜਨਮ ਦਿਹਾੜੇ ਤੇ ਲਾਇਨਜ਼ ਕਲੱਬ ਬੇਗੋਵਾਲ ਫਤਿਹ ਵੱਲੋਂ ਪਹਿਲਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ । ਇਸ ਟੂਰਨਾਮੈਂਟ ਦਾ ਉਦਘਾਟਨ ਪ੍ਰਧਾਨ ਸੁਖਵਿੰਦਰ ਸਿੰਘ ਬਿੱਲਾ ਨੇ ਕਰਦਿਆਂ ਨੌਜਵਾਨਾਂ ਨੂੰ ਨਰੋਏ ਸਮਾਜ ਦੀ ਸਿਰਜਣਾ ਲਈ ਨਸ਼ਿਆਂ ਦਾ ਤਿਆਗ ਕਰਕੇ ਅਤੇ ਸੰਤ ਬਾਬਾ ਪੇ੍ਰਮ ਸਿੰਘ ਜੀ ਦੇ ਪਾਏ ਪੂਰਨਿਆਂ 'ਤੇ ਚਲਣ ਦੀ ਅਪੀਲ ਕੀਤੀ। ਇਸ ਪੂਰੇ ਟੂਰਨਾਮੈਂਟ ਦਾ ਪ੍ਰਬੰਧ ਲਵ ਬੇਗੋਵਾਲ ਤੇ ਸੁਮਿਤ ਮੰਡਕੁਲਾ ਵੱਲੋਂ ਕੀਤਾ ਗਿਆ । ਜਿਸ ਦਾ ਫਾਈਨਲ ਮੈਚ 31 ਅਕਤੂਬਰ ਨੂੰ ਦਿਨ ਐਤਵਾਰ ਹੋਵੇਗਾ। ਇਸ ਟੂਰਨਾਮੈਂਟ 'ਚ ਪਹਿਲੇ ਨੰਬਰ ਤੇ ਜੇਤੂ ਰਹੀ ਟੀਮ ਨੂੰ ਪਹਿਲਾਂ ਇਨਾਮ 21000 ਦਾ ਅਤੇ ਦੂਜਾ 11000 ਇਨਾਮ ਦਾ ਦਿੱਤਾ ਜਾਵੇਗਾ। ਇਸ ਮੌਕੇ ਬਲਵੀਰ ਸਿੰਘ ਭੱਲੀ, ਮਾਸਟਰ ਬਲਕਾਰ ਸਿੰਘ ਮੰਡਕੁਲਾ, ਕਲੱਬ ਸੈਕਟਰੀ ਲਖਵੀਰ ਸਿੰਘ ਟਿੰਕੂ ਨੇ ਸੰਤਾਂ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਖਿਡਾਰੀਆਂ ਨੂੰ ਖੇਡ ਦੀ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ।

ਇਸ ਮੌਕੇ ਕੈਸ਼ੀਅਰ ਪ੍ਰਦੀਪ ਕੁਮਾਰ ਰਾਜਾ, ਪੀ ਆਰ ਉ ਦਲਜੀਤ ਸਿੰਘ, ਸੁਖਦੇਵ ਸਿੰਘ ਬਿੱਟੂ, ਲੱਕੀ ਮਿਆਣੀ, ਤਲਵਿੰਦਰ ਸਿੰਘ ਰਿੰਕੂ, ਯਾਦਵਿੰਦਰ ਸਿੰਘ ਸੈਟੀ, ਸੁਰਜੀਤ ਸਿੰਘ ਬਿੱਲਾ, ਸੁਖਵਿੰਦਰ ਸਿੰਘ ਚੌਹਾਨ, ਮੈਂਪੀ, ਗੌਰਵ, ਅਕਾਸ਼, ਹੈਪੀ, ਲਵ ਨੰਗਲ, ਮਨਜੀਤ, ਪਿੰ੍ਸ, ਸਾਗਰ ਆਦਿ ਹਾਜ਼ਰ ਸਨ।