ਸਰਬੱਤ ਸਿੰਘ ਕੰਗ, ਬੇਗੋਵਾਲ : ਲਾਇਨਜ਼ ਕਲੱਬ ਬੇਗੋਵਾਲ ਦੇ ਮੈਂਬਰਾਂ ਨੇ ਕਲੱਬ ਪ੍ਰਧਾਨ ਸੁਖਵਿੰਦਰ ਸਿੰਘ ਪੇ੍ਮ ਦੀ ਅਗਵਾਈ ਹੇਠ ਬਾਬਾ ਮੋਤੀ ਰਾਮ ਮਹਿਰਾ ਅਨਾਥ ਆਸ਼ਰਮ ਬੇਗੋਵਾਲ ਦੇ ਅਨਾਥ ਬੱਚਿਆਂ ਨੂੰ ਰਾਸ਼ਨ ਤੇ ਹੋਰ ਜ਼ਰੂਰਤ ਦਾ ਸਾਮਾਨ ਦਿੱਤਾ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਪ੍ਰਰੇਮ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਵੱਲੋਂ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਆਸ਼ਰਮ ਨੂੰ ਇਹ ਸਾਮਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਲੱਬ ਆਉਣ ਵਾਲੇ ਸਮੇਂ 'ਚ ਸਮਾਜ ਸੇਵੀ ਕਾਰਜ ਤੇਜ਼ ਕੀਤੇ ਜਾਣਗੇ। ਵਾਤਾਵਰਨ ਦੀ ਸੰਭਾਲ ਲਈ ਰੁੱਖ ਲਾਏ ਜਾਣਗੇ। ਇਸ ਮੌਕੇ ਸੰਗਤ ਸਿੰਘ ਸੁਦਾਮਾਂ, ਗੁਰਇਕਬਾਲ ਸਿੰਘ ਤੁੱਲੀ, ਹਰਵਿੰਦਰ ਸਿੰਘ, ਅਜੀਤਪਾਲ ਸਿੰਘ ਬੰਟੀ, ਅਮਰਜੀਤ ਸਿੰਘ ਨਰੰਗਪੁਰ, ਲਖਵੀਰ ਸਿੰਘ ਸੈਣੀ, ਸੁਰਿੰਦਰ ਕੁਮਾਰ ਸੇਠੀ, ਸਰਬਜੀਤ ਸਿੰਘ ਬੱਬਲਾ ਆਦਿ ਹਾਜ਼ਰ ਸਨ।