ਵਿਜੇ ਸੋਨੀ, ਫਗਵਾੜਾ : ਮੋਹਨ ਲਾਲ ਉਪਲ ਡੀਏਵੀ ਕਾਲਜ ਵਿਖੇ ਪਿ੍ਰੰਸੀਪਲ ਡਾ. ਕਿਰਨਜੀਤ ਰੰਧਾਵਾ ਦੀ ਦਿਸ਼ਾ ਨਿਰਦੇਸ਼ਾਂ ਹੇਠ ਹਿਸਟਰੀ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਡਾਕ ਸੇਵਾਵਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਰਾਸ਼ਟਰੀ ਡਾਕ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਿਦਿਆਰਥਆਂ ਨੇ ਮਾਡਲ ਬਣਾ ਕੇ ਡਾਕ ਦੇ ਮਹੱਤਵ ਤੇ ਭਾਸ਼ਣ ਰਾਹੀਂ ਡਾਕ ਦੇ ਇਤਿਹਾਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਨੇ ਆਪਣੇ ਦੋਸਤਾਂ ਲਈ ਚਿੱਠੀਆਂ ਲਿਖੀਆਂ ਅਤੇ ਉਨ੍ਹਾਂ ਨੇ ਉਹ ਪੱਤਰ ਹੱਥ ਨਾਲ ਬਣੇ ਪੋਸਟ ਬਾਕਸ ਦੀ ਵਰਤੋਂ ਕਰਦਿਆਂ ਪੋਸਟ ਕੀਤੇ। ਭਾਰਤ ਦੇ ਪਿੰਨ ਕੋਡ ਪ੍ਰਣਾਲੀ ਨੂੰ ਸਮਝਾਇਆ ਗਿਆ। ਪਿੰਨ ਕੋਡ ਵਿੱਚ ਪਿੰਨ ਸ਼ਬਦ ਪੋਸਟਲ ਇੰਡੈਕਸ ਨੰਬਰ ਲਈ ਹੈ। ਇਸ ਵਿੱਚ ਛੇ ਅੰਕ ਹੁੰਦੇ ਹਨ। ਇਸ ਪਿੰਨ ਕੋਡ ਦਾ ਉਦੇਸ਼ ਇੱਕ ਗਲਤ ਪਤੇ ਅਤੇ ਖੇਤਰਾਂ ਦੇ ਸਮਾਨ ਨਾਮਾਂ ਬਾਰੇ ਭੰਬਲਭੂਸੇ ਤੋਂ ਬੱਚ ਕੇ ਚਿੱਠੀਆਂ ਦੀ ਛਾਂਟੀ ਕਰਨਾ ਅਤੇ ਚਿੱਠੀਆਂ ਦੀ ਸਪੁਰਦਗੀ ਕਰਨਾ ਸੌਖਾ ਬਣਾਉਣਾ ਹੈ। ਪਿੰਨ ਕੋਡ ਦਾ ਪਹਿਲਾ ਅੰਕ ਖੇਤਰ ਲਈ ਹੁੰਦਾ ਹੈ। ਇਹ ਦਿਹਾੜਾ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਅਤੇ ਕਾਰੋਬਾਰਾਂ ਦੇ ਰੋਜ਼ਾਨਾਂ ਜੀਵਨ ਵਿੱਚ ਪੋਸਟ ਦੀ ਭੂਮਿਕਾ ਦੇ ਨਾਲ-ਨਾਲ ਵਿਸ਼ਪ ਵਿਆਪੀ ਸਮਾਜਿਕ ਤੇ ਆਰਥਿਕ ਵਿਕਾਸ ਵਿੱਚ ਇਸ ਦੇ ਯੋਗਦਾਨ ਪ੍ਰਤੀ ਜਾਗਰੂਕਤਾ ਲਿਆਉਣਾ। ਕਾਲਜ ਦੇ ਪਿ੍ਰੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਦਿਨ ਮਨਾਉਣ ਦਾ ਉਦੇਸ਼ ਭਵਿੱਖ ਨੂੰ ਜੀਵਤ ਵਿਰਾਸਤ ਨਾਲ ਜੋੜਨਾ ਹੈ, ਭਾਰਤੀ ਡਾਕ ਪ੍ਰਣਾਲੀ ਅਤੇ ਦਰਅਸਲ ਡਾਕ ਵਿਭਾਗ ਦੀ ਡਿੱਗ ਰਹੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਵਧੀਆਂ ਕਦਮ ਹੈ। ਲੋਕ ਈ-ਮੇਲ ਦੀ ਬਜਾਏ ਕਲਮ ਅਤੇ ਕਾਰਜ਼ਾਂ ਵੱਲ ਵਾਪਸ ਆ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਦੋਸਤਾਂ ਅਤੇ ਪਰਿਵਾਰਿਕ ਮੈਬਰਾਂ ਨੂੰ ਪੱਤਰ ਲਿਖਣ ਦਾ ਅਭਿਆਸ ਕਰਵਾਉਣ। ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।