ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਿਘਆਂ

ਝੋਨੇ ਦੀ ਫਸਲ ਦੀ ਲਵਾਈ ਜ਼ੋਰਾਂ 'ਤੇ ਚੱਲ ਰਹੀ ਹੈ ਪਰ ਪੰਜਾਬ ਰਾਜ ਪਾਵਰਕਾਮ ਵੱਲੋਂ ਬਿਜਲੀ ਸਪਲਾਈ ਪੂਰੀ ਨਾ ਦੇਣ ਕਾਰਨ ਕਿਸਾਨ ਤਰਾਹ ਤਰਾਹ ਕਰ ਰਹੇ ਹਨ ਅਤੇ ਕਿਸਾਨਾਂ ਵਿਚ ਸੂਬਾ ਸਰਕਾਰ ਅਤੇ ਬਿਜਲੀ ਵਿਭਾਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਮਸਲੇ ਨੂੰ ਲੈਣ ਕੇ ਸਥਾਨਕ ਕਸਬੇ ਅਤੇ ਨੇੜਲੇ ਪਿੰਡ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਯੂਨਿਟ ਆਗੂ ਹਰਮਿੰਦਰ ਸਿੰਘ ਸੰਘਾ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਜਸਵਿੰਦਰ ਸਿੰਘ ਬਿੰਦੂ ਸੁੰਨੜ ਤੇ ਧਰਮਿੰਦਰ ਸਿੰਘ ਖਿਰਜਪੁਰ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਕਾਲਾ ਸੰਿਘਆਂ ਦੇ ਬਿਜਲੀ ਘਰ ਵਿਖੇ ਪਹੁੰਚ ਕੇ ਰੋਸ ਜ਼ਾਹਰ ਕੀਤਾ। ਉਕਤ ਆਗੂਆਂ ਦੀ ਅਗਵਾਈ ਵਿਚ ਐਸ ਡੀ ਓ ਕਾਲਾ ਸੰਿਘਆਂ ਰਜੇਸ਼ ਕੁਮਾਰ ਅਤੇ ਜੇਈ ਤਰਲੋਕ ਸਿੰਘ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਪਾਵਰਕਾਮ ਦੇ ਉਚ ਅਧਿਕਾਰੀਆਂ ਦੇ ਨਾਂਅ ਮੰਗ ਪੱਤਰ ਦਿੱਤਾ। ਆਗੂਆਂ ਨੇ ਕਿਹਾ ਕਿ ਜੇਕਰ ਵਿਭਾਗ ਨੇ ਬਿਜਲੀ ਸਪਲਾਈ ਦੇਣ ਦੀ ਮੰਗ ਪੂਰੀ ਨਾ ਕੀਤੀ ਤਾਂ ਸੂਬਾ ਸਰਕਾਰ ਅਤੇ ਪਾਵਰਕਾਮ ਖਿਲਾਫ ਸੰਘਰਸ਼ ਵਿੱਿਢਆ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ ਸੰਘਾ, ਜਸਪ੍ਰਰੀਤ ਸਿੰਘ ਸੰਘਾ, ਅਮਰਜੀਤ ਬਲਟ, ਸੁਖਜਿੰਦਰ ਸਿੰਘ ਤੋਤਾ, ਜਸਮੇਲ ਸਿੰਘ, ਨਰਿੰਦਰ ਸਿੰਘ ਸੰਘਾ ਗੱਤਕਾ ਕੋਚ, ਮਨਦੀਪ ਸਿੰਘ, ਦਵਿੰਦਰ ਸਿੰਘ ਮੱਲੂ, ਰਾਜਪਾਲ ਸਿੰਘ, ਰਾਣਾ ਸੁੰਨੜ, ਗੋਪੀ, ਜੱਗਾ ਸਮੇਤ ਹੋਰ ਕਿਸਾਨ ਹਾਜ਼ਰ ਸਨ।