ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ :

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਨੇ ਜਿਲਾ ਸਕੱਤਰ ਸੁਖਪ੍ਰਰੀਤ ਸਿੰਘ ਪਸਣ ਕਦੀਮ ਦੀ ਅਗਵਾਈ ਹੇਠ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਦਿੱਲੀ ਫਿਰੋਜ਼ਪੁਰ ਜਲੰਧਰ ਰੇਲਵੇ ਟਰੈਕ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ 'ਤੇ ਜਾਮ ਕੀਤਾ 'ਤੇ ਜੰਮ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਉਨਾਂ੍ਹ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰਦਾ । ਉਨਾਂ੍ਹ ਇਹ ਵੀ ਕਿਹਾ ਕਿ ਬੀਐਸਐਫ ਦਾ ਅਧਿਕਾਰ ਖੇਤਰ ਵਧਾ ਕੇ ਕੇਂਦਰ ਸਰਕਾਰ ਪੰਜਾਬ ਨਾਲ ਧੋ੍ਹ ਕਮਾ ਰਿਹਾ ਹੈ ਜੋ ਕਿਸਾਨ ਕਦੇ ਬਰਦਾਸ਼ਤ ਨਹੀਂ ਕਰਨਗੇ । ਇਕ ਸਾਲ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ ਕਿਸਾਨਾਂ ਨੂੰ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਬੈਠੇ ਹੋਇਆਂ ਨੂੰ ਪਰ ਕੇਂਦਰ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ ਅਤੇ ਇਸੇ ਦੌਰਾਨ ਸੱਤ ਸੌ ਤੋਂ ਵੱਧ ਕਿਸਾਨ ਸ਼ਹੀਦੀਆਂ ਵੀ ਪਾ ਚੁੱਕੇ ਹਨ । ਉਨਾਂ੍ਹ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇੇ ਜ਼ੋਨ ਸੁਲਤਾਨਪੁਰ 1ਦੇ ਮੀਤ ਪ੍ਰਧਾਨ ਡਾਕਟਰ ਕੁਲਜੀਤ ਸਿੰਘ, ਉਪ ਸਕੱਤਰ ਪੁਸ਼ਪਿੰਦਰ ਸਿੰਘ ਰਣਧੀਰਪੁਰ, ਜੋਨ 2 ਦੇ ਸਕੱਤਰ ਸੁਖਪ੍ਰਰੀਤ ਸਿੰਘ ਰਾਮੇ, ਪ੍ਰਧਾਨ ਪਰਮਜੀਤ ਸਿੰਘ ਜੱਬੋਵਾਲ, ਸ਼ਿਲੰਦਰ ਸਿੰਘ ਕਾਲੇਵਾਲ, ਇਕਾਈ ਪ੍ਰਧਾਨ ਹਰਸਿਮਰਨਜੀਤ ਸਿੰਘ ਝੱਲ ਲਈ ਵਾਲਾ, ਬਲਵਿੰਦਰ ਸਿੰਘ ਭੈਣੀਹੁਸ਼ੈਖਾਂ, ਪਰਮਜੀਤ ਸਿੰਘ ਖਾਲਸਾ ਪਸਣਕਦੀਮ, ਸੁਖਦੇਵ ਸਿੰਘ ਮੋਮੀ ਰਣਧੀਰਪੁਰ, ਸ਼ੰਦੀਪਪਾਲ ਸਿੰਘ ਕਾਲੇਵਾਲ, ਰਾਜਬੀਰ ਸਿੰਘ, ਮੁਖਤਿਆਰ ਸਿੰਘ ਮੂੰਡੀਛੰਨਾ,ਬਲਦੇਵ ਸਿੰਘ ਤਲਵੰਡੀਚੋਧਰੀਆ, ਮਲਕੀਤ ਸਿੰਘ ਆਹਲੀ ਕਲਾਂ, ਲਖਵਿੰਦਰ ਸਿੰਘ, ਮਲਕੀਤ ਸਿੰਘ ਮੀਰੇ, ਸੁਰਿੰਦਰ ਸਿੰਘ ਮੀਰੇ, ਸਤਨਾਮ ਸਿੰਘ ਭਾਗੋਅਰਾਈਆਂ, ਸ਼ੋਨੂੰ ਭੈਣੀਹੂਸ਼ੈਖਾਂ, ਮਨਜੀਤ ਸਿੰਘ ਡੋਲਾ ਆਦਿ ਹਾਜ਼ਰ ਸਨ ।