ਕੰਵਰ ਬਰਜਿੰਦਰ ਸਿੰਘ ਭਾਟੀਆ, ਸੁਭਾਨਪੁਰ :

ਕਿਰਤੀ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਲਖੀਮਪੁਰ ਪੀਰੀ ਹਿੰਸਾ ਮਾਮਲੇ ਤੇ ਰੇਲਵੇ ਫਾਟਕ ਿਢਲਵਾਂ 'ਤੇ ਸਵੇਰੇ ਧਰਨਾ ਲਾਇਆ ਗਿਆ ਜੋ ਕਿ ਸ਼ਾਮ ਤਕ ਜਾਰੀ ਰਿਹਾ। ਇਸ ਮੌਕੇ ਸਮੂਹ ਕਿਸਾਨ ਜਥੇਬਦੀਆਂ ਵੱਲੋਂ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ,ਜਨਰਲ ਸਕੱਤਰ ਤਰਸੇਮ ਸਿੰਘ ਬੰਨਾਮੱਲ ਨੇ ਕਿਹਾ ਕਿ ਭਾਜਪਾ ਆਰ ਐਸ ਐਸ ਫਿਰਕੂ - ਫਾਂਸੀਵਾਦੀ ਨਫ਼ਰਤੀ ਸੋਚ ਨੂੰ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਸਮੇਂ ਗ੍ਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਸ਼ਹਿ ਤੇ ਉਸ ਦੇ ਲੜਕੇ ਆਸ਼ੀਸ਼ ਮਿਸ਼ਰਾ ਤੇ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨਾਂ ਦੇ ਦਰਿੰਦਗੀ ਨਾਲ ਕਤਲ ਕਰਨ ਦੀ ਘਟਨਾ ਨੇ ਜੱਗ ਜਾਹਿਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਦਿੱਲੀ ਦੇ ਬਾਰਡਰਾਂ 'ਤੇ ਸੈਂਕੜੇ ਸ਼ਹੀਦ ਕਿਸਾਨਾਂ ਤੇ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦਾ ਇਹ ਖ਼ੂਨ ਮੋਦੀ ਹਕੂਮਤ ਦੇ ਕਫਨ 'ਚ ਕਿੱਲ ਸਾਬਿਤ ਹੋਵੇਗਾ। ਇਸ ਤੋਂ ਪਤਾ ਲੱਗਦਾ ਹੈ ਕਿ ਹਕੂਮਤ ਸੰਘਰਸ਼ ਤੋ ਕਿਵੇਂ ਘਬਰਾਈ ਹੋਈ ਹੈ। ਸ਼ੰਘਰਸ਼ ਅਡੋਲ ਅੱਗੇ ਵੱਧ ਰਿਹਾ ਹੈ। ਦੁਨੀਆ ਪੱਧਰ 'ਤੇ ਕਿਸਾਨ ਲਹਿਰ ਦੀ ਚੜਤ ਨੇ ਜਿੱਤ ਵਿੱਚ ਲੋਕਾਂ ਨੂੰ ਬੱਲ ਬਖ਼ਸ਼ਿਆ ਹੈ। ਇਸ ਘਟਨਾ ਨਾਲ ਹਕੂਮਤ ਵਿਰੁੱਧ ਰੋਹ-ਗੁੱਸਾ ਸੰਘਰਸ਼ ਨੂੰ ਹੋਰ ਤਿੱਖਾ ਵਿਸ਼ਾਲ ਕਰੇਗਾ ਅਤੇ ਜਿੱਤ ਤੱਕ ਲੈ ਕੇ ਜਾਏਗਾ। ਇਸ ਮੌਕੇ ਸਮੂਹ ਕਿਸਾਨਾਂ ਨੇ ਮੰਗ ਕੀਤੀ ਕਿ ਕੇਂਦਰੀ ਗ੍ਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਤੁਰੰਤ ਬਰਖ਼ਾਸਤ ਕਰਕੇ ਗਿ੍ਫ਼ਤਾਰ ਕੀਤਾ ਜਾਵੇ , ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਗੁੰਡਿਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ। ਇਸ ਮੌਕੇ ਲੁਬਾਇਆ ਸਿੰਘ, ਕੁਲਵਿੰਦਰ ਸਿੰਘ ਭੰਡਾਲ, ਬਿਕਰਮਜੀਤ ਸਿੰਘ ਭੀਲਾ, ਰਾਜਿੰਦਰ ਸਿੰਘ ਿਢਲਵਾਂ, ਦਲਵੀਰ ਸਿੰਘ ਧਾਲੀਵਾਲ ,ਬਲਕਾਰ ਸਿੰਘ, ਕਰਮਜੀਤ ਸਿੰਘ, ਫਕੀਰ ਸਿੰਘ, ਕਰਮ ਸਿੰਘ, ਹਰਨੇਕ ਸਿੰਘ ਚੱਕੀ ਵਾਲਿਆਂ ਕਿਸਾਨਾ ਨੂੰ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਆਗੂ ਫਕੀਰ ਸਿੰਘ ਤਲਵਾੜਾ, ਹਰਜਿੰਦਰ ਸਿੰਘ ਸਾਹੀ ਅਤੇ ਵੱਡੀ ਗਿਣਤੀ 'ਚ ਹਾਜ਼ਰ ਸਨ।