ਰਘਬਿੰਦਰ ਸਿੰਘ, ਨਡਾਲਾ : ਨਵ ਗਿਠਤ ਪੰਜਾਬੀ ਏਕਤਾ ਪਾਰਟੀ ਪੂਰੇ ਪੰਜਾਬੀ ਭਾਈਚਾਰੇ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇਗੀ ਅਤੇ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਇੱਥੇ ਸਮਾਜ ਸੇਵੀ ਅਵਤਾਰ ਸਿੰਘ ਤਾਰੀ ਦੀ ਮਾਤਾ ਬਿੰਦਰਾਂ ਰਾਣੀ ਦੇ ਭੋਗ ਮੌਕੇ ਸ਼ਰਧਾਂਜਲੀ ਦੇਣ ਅਤੇ ਨਵੀਂ ਪਾਰਟੀ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਹਲਕਾ ਭੁਲੱਥ ਦੀ ਫੇਰੀ 'ਤੇ ਆਏ ਹਲਕਾ ਵਿਧਾਇਕ ਤੇ ਪਾਰਟੀ ਪ੫ਧਾਨ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੀਆਂ ਮਾਰੂ ਨੀਤੀਆਂ ਤੋਂ ਤੰਗ ਆ ਚੁੱਕੇ ਹਨ।¢ਇਹ ਪਾਰਟੀਆਂ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਗਈਆਂ ਹਨ। ਲੋਕਾਂ ਦਾ ਸ਼ੋਸ਼ਣ ਹੋ ਰਿਹਾ ਸੀ। ਗ਼ਰੀਬ ਕੋਲ ਮਕਾਨ ਨਹੀਂ, ਕਰਜ਼ਾਈ ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ, ਜਵਾਨੀ ਨਸ਼ਿਆਂ ਨੇ ਤਬਾਹ ਕਰ ਦਿੱਤੀ, ਆਮ ਆਦਮੀ ਲਈ ਕੋਈ ਸਿਹਤ ਸਿਸਟਮ ਨਹੀਂ। ¢ ਇਸ ਲਈ ਮੌਜੂਦਾ ਭਿ੫ਸ਼ਟਾਚਾਰੀ ਨਿਜ਼ਾਮ ਤੋਂ ਛੁਟਕਾਰਾ ਦਿਵਾਉਣ ਲਈ ਨਵੀਂ ਪਾਰਟੀ ਦੀ ਲੋੜ ਸੀ। ਉਨ੍ਹਾਂ ਦਾਅਵੇ ਨਾਲ ਆਖਿਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਬਣਾਏ 15 ਨੁਕਾਤੀ ਪੋ੫ਗਰਾਮ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ¢ ਅਜਿਹਾ ਨਾ ਹੋਣ ਤੇ ਚੋਣ ਕਮਿਸ਼ਨ ਨੂੰ ਪਾਰਟੀ ਦੀ ਮਾਨਤਾ ਖਤਮ ਕਰਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਪੱਧਰ ਤੋਂ ਲੈ ਕੇ ਦੇਸ਼-ਵਿਦੇਸ਼ ਵਿੱਚ ਪਾਰਟੀ ਦਾ ਢਾਂਚਾ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਨੌਜਵਾਨਾਂ, ਅੌਰਤਾਂ, ਵਿਦਿਆਰਥੀਆਂ ਦੇ ਵਿੰਗ ਤੇ ਐੱਸਸੀ ਵਿੰਗ ਵੀ ਸਥਾਪਤ ਕੀਤਾ ਜਾਵੇਗਾ। ਇੱਕ ਹਫ਼ਤੇ ਵਿਚ ਸਾਰੀਆਂ ਤਸਵੀਰ ਸਾਹਮਣੇ ਆ ਜਾਵੇਗੀ।¢ ਮੋਦੀ ਦੀ ਪੰਜਾਬ ਫੇਰੀ ਨੂੰ ਫੋਕੀ ਫੇਰੀ ਕਰਾਰ ਦਿੰਦਿਆਂ ਖਹਿਰਾ ਨੇ ਆਖਿਆ ਕਿ ਕੇਦਰੀ ਸਰਕਾਰਾਂ ਦੀਆਂ ਨੀਤੀਆਂ ਕਾਰਨ ਪੰਜਾਬ ਵਿਚੋਂ ਛੋਟੇ ਉਦਯੋਗ ਖਤਮ ਹੋ ਗਏ ਹਨ। ਮੋਦੀ ਤੋਂ ਕਿਸਾਨਾਂ ਨੂੰ ਬਹੁਤ ਉਮੀਦਾਂ ਸਨ,¢ ਕਾਰਪੋਰੇਟ ਘਰਾਣਿਆਂ ਦਾ 8 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰਨ ਵਾਲੇ ਮੋਦੀ ਕਿਸਾਨਾਂ ਦਾ 1 ਲੱਖ ਕਰੋੜ ਦਾ ਕਰਜ਼ਾ ਹੀ ਮਾਫ਼ ਕਰ ਜਾਂਦੇ। ਲੋਕ ਸਭਾ ਚੋਣਾਂ ਸਬੰਧੀ ਉਨ੍ਹਾਂ ਆਖਿਆ ਕਿ ਪੰਜਾਬੀ ਏਕਤਾ ਪਾਰਟੀ, ਬੈਂਸ ਭਰਾਵਾਂ, ਧਰਮਵੀਰ ਗਾਂਧੀ, ਬਸਪਾ ਤੋਂ ਇਲਾਵਾ ਖੱਬੇਪੱਖੀ ਪਾਰਟੀਆਂ ਤੇ ਨਵੇਂ ਅਕਾਲੀ ਦਲ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਵਿਧਾਇਕ ਅਹੁਦੇ ਤੋਂ ਅਸਤੀਫੇ ਸਬੰਧੀ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਭੁਲੱਥ ਦੇ ਲੋਕਾਂ ਨੇ ਜਿਤਾਇਆ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡ ਦਿੱਤੀ ਹੈ। ਉਨ੍ਹਾਂ ਨੂੰ ਵਿਧਾਇਕ ਅਹੁਦੇ ਤੋਂ ਮੁਕਤ ਕਰਵਾਇਆ ਜਾ ਸਕਦਾ, ਅਸਤੀਫਾ ਨਹੀਂ ਦੇਣਗੇ।