ਅਮਰੀਕ ਸਿੰਘ ਮੱਲ੍ਹੀ/ਅਜੈ ਕਨੌਜੀਆ, ਕਪੂਰਥਲਾ : ਕਪੂਰਥਲਾ ਦੇ ਅੰਮ੍ਰਿਤਸਰ ਰੋਡ 'ਤੇ ਮੰਗਲਵਾਰ ਨੂੰ ਕਰੀਬ 12 ਵਜੇ ਇਕ ਪ੍ਰਵਾਸੀ ਮਜ਼ਦੂਰ ਦਾ ਦੋ ਸਾਲਾ ਬੱਚਾ ਅਭਿਲਾਸ਼ ਜੋ ਵੱਡੇ ਨਾਲੇ 'ਚ ਡਿੱਗ ਗਿਆ ਸੀ, ਪਰ ਅਜੇ ਵੀ ਬੱਚੇ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਐਨਡੀਆਰਐੱਫ ਬਠਿੰਡਾ ਦੀ 29 ਮੈਬਰਾਂ ਦੀ ਟੀਮ ਦਾ ਰੈਸਕਿਊ ਅਪ੍ਰੇਸ਼ਨ ਲਗਾਤਾਰ ਜਾਰੀ ਹੈ ਪਰ ਅਜੇ ਤਕ ਸਫ਼ਲਤਾ ਹੱਥ ਨਹੀਂ ਲੱਗੀ ਹੈ। ਡੀਸੀ ਵਿਸ਼ੇਸ਼ ਸਾਰੰਗਲ ਖ਼ੁਦ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੱਚੇ ਦੇ ਡਿੱਗਣ ਤੋਂ ਬਾਅਦ ਮਾਂ ਨੇ ਵੀ ਬੱਚੇ ਨੂੰ ਬਚਾਉਣ ਲਈ ਨਾਲੇ 'ਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਲੋਕਾਂ ਨੇ ਤੁਰੰਤ ਬਾਹਰ ਕੱਢ ਲਿਆ। ਫਿਲਹਾਲ ਬੱਚੇ ਦੀ ਭਾਲ ਜਾਰੀ ਹੈ।

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਐਨਡੀਆਰਐਫ ਦੀ 29 ਮੈਂਬਰੀ ਟੀਮ ਰਾਹਤ ਕਾਰਜ ਕਰ ਰਹੀ ਹੈ। ਇਹ ਟੀਮ ਰਾਤ ਬਠਿੰਡਾ ਤੋਂ ਪੁੱਜੀ ਸੀ ਜੋ ਕਿ 7ਵੀਂ ਬਟਾਲੀਅਨ ਹੈ।

Posted By: Seema Anand