ਜਸਵਿੰਦਰ ਸਿੰਘ ਸੰਧਾ, ਡਡਵਿੰਡੀ :

ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਡਡਵਿੰਡੀ ਵਿਖੇ ਪਿੰ੍ਸੀਪਲ ਆਸ਼ਾ ਰਾਣੀ ਦੀ ਅਗਵਾਈ ਵਿੱਚ ਕਬੱਡੀ, ਵਾਲੀਬਾਲ ਤੇ ਖੋ-ਖੋ ਖੇਡਾਂ ਦੀ ਸਿਖਲਾਈ ਲਈ ਕੈਂਪ ਚੱਲ ਰਿਹਾ ਹੈ । ਜ਼ਕਿਰਯੋਗ ਹੈ ਕਿ ਕਬੱਡੀ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਰਾਪਤ ਪਿੰਡ ਡਡਵਿੰਡੀ ਵਿੱਚੋਂ ਅਨੇਕਾਂ ਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਹੋਏ ਹਨ । ਇਨਾਂ੍ਹ ਵਿੱਚੋਂ ਬਹੁਤ ਸਾਰੇ ਖਿਡਾਰੀ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਚੰਗੇ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਬਹੁਤ ਸਾਰੇ ਖਿਡਾਰੀ ਵਿਦੇਸ਼ਾਂ ਵਿੱਚ ਵੱਸ ਕੇ ਆਪਣੇ ਪਿੰਡ ਦਾ ਨਾਂ ਰੌਸ਼ਨ ਕਰ ਰਹੇ ਹਨ । ਪਿੰਡ ਡਡਵਿੰਡੀ ਵਿੱਚੋਂ ਖੇਡਾਂ ਦੀ ਪਨੀਰੀ ਤਿਆਰ ਕਰਨ ਲਈ ਪਿੰਡ ਵਾਸੀਆਂ ਵੱਲੋਂ ਉਚੇਚੇ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ ਵੀ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਖਿਡਾਰੀਆਂ ਨੂੰ ਕੋਚਿੰਗ ਦੇ ਨਾਲ ਨਾਲ ਹਰ ਤਰਾਂ੍ਹ ਦੀ ਸਹੂਲਤ ਦਿੱਤੀ ਜਾ ਰਹੀ ਹੈ । ਇਸ ਸਮੇਂ ਵੀ ਸਕੂਲਾਂ ਦੇ ਟੂਰਨਾਮੈਂਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਦੀ ਪਿੰ੍ਸੀਪਾਲ ਆਸ਼ਾ ਰਾਣੀ ਦੀ ਅਗਵਾਈ ਵਿੱਚ ਪਿੰਡ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਕਬੱਡੀ, ਖੋ-ਖੋ, ਵਾਲੀਬਾਲ ਅਤੇ ਹੋਰ ਖੇਡਾਂ ਦੇ ਕੋਚਿੰਗ ਕੈਂਪ ਚੱਲ ਰਹੇ ਹਨ । ਇਸ ਕੋਚਿੰਗ ਕੈਂਪ ਵਿੱਚ ਰਾਜਵਿੰਦਰ ਕੌਰ ਲੈਕਚਰਾਰ ਫਿਜੀਕਲ ਐਜੂਕੇਸ਼ਨ, ਪਲਵਿੰਦਰ ਕੌਰ ਡੀ.ਪੀ.ਈ. ਅਤੇ ਕਬੱਡੀ ਕੋਚ ਸਤਨਾਮ ਸਿੰਘ ਨਾਮੀ ਵੱਲੋਂ ਖਿਡਾਰੀਆਂ ਨੂੰ ਵੱਖ ਵੱਖ ਖੇਡਾਂ ਦੀਆਂ ਬਰੀਕੀਆਂ ਸਮਝਾ ਕੇ ਖੇਡ ਕੁਸ਼ਲਤਾ ਵਿੱਚ ਨਿਪੁੰਨ ਬਣਾਇਆ ਜਾ ਰਿਹਾ ਹੈ ।