ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਕਾਸਮੈਟੋਲੋਂਜੀ ਵਿਭਾਗ ਵਲੋਂ ਬ੍ਰਾਈਡਲ ਮੇਕਅਪ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕੁੱਲ 32 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀ-ਆਪਣੀ ਕਲਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦੀ ਜੱਜਮੈਂਟ ਦੋ ਹਿੱਸਿਆਂ ਵਿਚ ਕਰਵਾਈ ਗਈ। ਪਹਿਲੇ ਹਿੱਸੇ ਦੇ ਜੱਜ ਅਨੁਪਮ ਸਭਰਵਾਲ, ਪਿ੍ਰਅੰਕਾ, ਸਾਰਿਕਾ, ਅਮਨਜੋਤੀ ਤੇ ਜਸਦੀਪ ਕੌਰ ਹਨ। ਦੂਜੇ ਹਿੱਸੇ ਦੀ ਜੱਜਮੈਂਟ ਅਮਿਤ ਮੇਕੳਵਰ ਤੋਂ ਅਮਿਤ ਕੁਮਾਰ ਨੇ ਕੀਤੀ। ਇਨ੍ਹਾਂ ਦੋਵੇਂ ਹਿੱਸਿਆਂ ਦੀ ਸਾਂਝੀ ਜੱਜਮੈਂਟ ਵਿਚੋਂ ਪਹਿਲੇ ਨੰਬਰ 'ਤੇ ਜਸਦੀਪ ਕੌਰ, ਦੂਜੇ ਨੰਬਰ 'ਤੇ ਗੁਰਲੀਨ ਕੌਰ, ਤੀਜੇ ਨੰਬਰ 'ਤੇ ਨਵਪ੍ਰਰੀਤ ਕੌਰ ਵਿਦਿਆਰਥੀ ਰਹੇ। ਮੁਸਕਾਨ, ਪ੍ਰਰੀਤੀ, ਸੁਮਨਪ੍ਰਰੀਤ, ਰਾਜਵਿੰਦਰ, ਮੀਨਾਕਸ਼ੀ ਅਤੇ ਸ਼ੀਵਾਨੀ ਨੂੰ ਐਪ੍ਰਰੀਸੀਏਸ਼ਨ ਐਵਾਰਡ ਦਿੱਤਾ ਗਿਆ। ਵਿਦਿਆਰਥਣਾਂ ਦੇ ਹੁਨਰ ਨੂੰ ਦੇਖਦਿਆਂ ਹੋਇਆਂ ਕਾਲਜ ਪਿ੍ਰੰਸੀਪਲ ਡਾ.ਅਰਚਨਾ ਗਰਗ ਨੇ ਕਾਸਮੈਟੋਲੋਂਜੀ ਵਿਭਾਗ ਦੀ ਸ਼ਲਾਘਾ ਵੀ ਕੀਤੀ ਅਤੇ ਮੁਬਾਰਕਬਾਦ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਡਿਪਲੋਮੇ ਦੇ ਨਾਲ-ਨਾਲ ਅਜਿਹੇ ਸੈਮੀਨਾਰ ਅਤੇ ਵਰਕਸ਼ਾਪ ਲਗਵਾਉਣ ਦਾ ਮਕਸਦ ਹੈ ਕਿ ਵਿਦਿਆਰਥੀ ਆਪਣੇ ਸਲੇਬਸ ਤੋਂ ਹੱਟ ਕੇ ਕੁੱਝ ਨਵਾਂ ਸਿੱਖਣ ਤੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ। ਇਸ ਦੌਰਾਨ ਵਿਭਾਗ ਦੇ ਸੁਪਿ੍ਰਆ ਸ਼ਰਮਾ ਤੇ ਅਵਨੀਤ ਬੱਚਿਆਂ ਦੀ ਹੋਸਲਾ ਅਫਜਾਈ ਲਈ ਨਾਲ ਸਨ।