ਨੌਜਵਾਨਾਂ ਕੋਲ ਤਕਨੀਕੀ ਹੁਨਰ ਹੋਣਾ ਵੀ ਜ਼ਰੂਰੀ : ਧਾਲੀਵਾਲ
ਨੌਜਵਾਨਾਂ ਪਾਸ ਵਿਿਦਅਕ ਯੋਗਤਾ ਦੇ ਨਾਲ ਤਕਨੀਕੀ ਹੁਨਰ ਹੋਣਾ ਵੀ ਜਰੂਰੀ : ਧਾਲੀਵਾਲ
Publish Date: Tue, 02 Dec 2025 07:59 PM (IST)
Updated Date: Tue, 02 Dec 2025 08:02 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਥਾਨਕ ਸਿੰਗਲਾ ਮਾਰਕੀਟ ਸਥਿਤ ਅੰਤਰਜੋਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸਾਲਾਨਾ ਸਰਟੀਫਿਕੇਟ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਅਦਾਰੇ ਦੇ ਮੈਨੇਜਿੰਗ ਡਾਇਰੈਕਟਰ ਗੁਰਜੀਤ ਪਾਲ ਵਾਲੀਆ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸ਼ਾਮਲ ਹੋਏ ਜਦਕਿ ਸਿਟੀ ਕੇਬਲ ਦੇ ਡਾਇਰੈਕਟਰ ਐੱਚਐੱਸ ਬਸਰਾ ਅਤੇ ਕੌਂਸਲਰ ਪਰਮਜੀਤ ਕੌਰ ਵਾਲੀਆ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਰਹੇ। ਪਤਵੰਤਿਆਂ ਨੇ ਵੱਖ-ਵੱਖ ਕੋਰਸ ਪੂਰੇ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ ਵੀਹ ਸਾਲਾਂ ਤੋਂ ਅੰਤਰਜੋਤ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੌਜਵਾਨਾਂ ਨੂੰ ਕੰਪਿਊਟਰ ਬੇਸਿਕਸ ਤੋਂ ਲੈ ਕੇ ਟੈਲੀ ਅਕਾਊਂਟਿੰਗ, ਵੈੱਬ ਡਿਜ਼ਾਈਨਿੰਗ, ਕੋਰਲਡਰਾ, ਫੋਟੋਸ਼ਾਪ ਅਤੇ ਹੋਰ ਬਹੁਤ ਸਾਰੇ ਕੋਰਸਾਂ ਵਿਚ ਸਫਲਤਾਪੂਰਵਕ ਸਿਖਲਾਈ ਦੇ ਰਿਹਾ ਹੈ, ਜੋ ਕਿ ਇਕ ਸ਼ਲਾਘਾਯੋਗ ਪ੍ਰਾਪਤੀ ਹੈ। ਅੱਜ ਦੇ ਸਮੇਂ ਵਿਚ ਸਫਲ ਕੈਰੀਅਰ ਲਈ ਤਕਨੀਕੀ ਹੁਨਰ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਿਖਲਾਈ ਕੋਰਸ ਪੂਰੇ ਕਰਨ ਵਾਲੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਵੀ ਕੀਤੀ। ਇਸ ਮੌਕੇ ਬਸਰਾ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਨੌਜਵਾਨ ਇਸ ਅਦਾਰੇ ਤੋਂ ਸਿੱਖਿਆ ਪ੍ਰਾਪਤ ਕਰਕੇ ਵਿਦੇਸ਼ ਜਾ ਰਹੇ ਹਨ ਅਤੇ ਆਪਣੇ ਲਈ ਇਕ ਸਕਾਰਾਤਮਕ ਭਵਿੱਖ ਬਣਾ ਰਹੇ ਹਨ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ, ਗੁਰਜੀਤ ਪਾਲ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚੰਗੇ ਰੁਜ਼ਗਾਰ ਦੇ ਮੌਕਿਆਂ ਦਾ ਲਾਭ ਉਠਾਉਣ ਲਈ ਤਿਆਰ ਕਰਨਾ ਹੈ ਅਤੇ ਉਹ ਪੂਰੀ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਉਣ ਲਈ ਯਤਨਸ਼ੀਲ ਹਨ। ਸਮਾਗਮ ਦੌਰਾਨ ਵਿਧਾਇਕ ਧਾਲੀਵਾਲ ਨੂੰ ਉਨ੍ਹਾਂ ਦੇ ਜਨਮਦਿਨ ਦਾ ਕੇਕ ਕੱਟ ਕੇ ਵਧਾਈ ਵੀ ਦਿੱਤੀ ਗਈ। ਇਸ ਮੌਕੇ ਗੁਰਪ੍ਰੀਤ ਡਿੰਪੀ, ਸੁਰੇਸ਼ ਭੰਡਾਰੀ, ਪੁਨੀਤ ਪ੍ਰਭਾਕਰ, ਗਗਨ ਤਲਵਾਰ, ਆਰਐੱਸ ਕਲੂਚਾ, ਸਤਨਾਮ ਜੱਗਾ, ਬਬਲੂ ਚਟਵਾਲ, ਹੈੱਪੀ ਹੈਲਨ, ਪਾਰਸ ਕਲੂਚਾ, ਨਵਨੀਤ ਪਾਲ ਵਾਲੀਆ ਆਦਿ ਮੌਜੂਦ ਸਨ। ਕੈਪਸ਼ਨ-02ਪੀਐਚਜੀ15