ਵਿਜੇ ਸੋਨੀ, ਫਗਵਾੜਾ : ਪਿਰਾਮਿਡ ਕਾਲਜ ਆਫ ਬਿਜਨੈੱਸ ਐਂਡ ਟੈਕਨਾਲੋਜੀ ਫਗਵਾੜਾ ਵਿਖੇ ਵਪਾਰ ਤੇ ਟੈਕਲਨਾਲੋਜੀ ਦੇ ਖੇਤਰ ਨੂੰ ਧਿਆਨ ਵਿਚ ਰੱਖਦੇ ਹੋਏ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ। ਇਸ ਕਾਨਰਫਰੰਸ ਦਾ ਵਿਸ਼ਾ ਵਪਾਰ ਤੇ ਟੈਕਨਾਲੋਜੀ ਦਾ ਨਵਾਂ ਜਮਾਨਾ ਰੱਖਿਆ ਗਿਆ ਸੀ। 200 ਤੋਂ ਵੱਧ ਉਮੀਦਵਾਰ ਇਸ ਕਾਨਫਰੰਸ ਵਿਚ ਸ਼ਾਮਿਲ ਹੋਣ ਲਈ ਆਏ। ਬਤੌਰ ਕੀ ਨੋਟ ਸਪੀਕਰ ਪੋ੍ਫੈਸਰ ਡੇਵਿਡ ਮੈਕਗਰ, ਸਹਿਯੋਗੀ ਅਤੇ ਮੀਤ ਪ੍ਰਧਾਨ ਫਰੈਜਰ ਵੈਲੀ ਯੂਨੀਵਰਸਿਟੀ, ਡਾ. ਬੀਸੀ ਹੁੰਦਲ, ਜੀਐੱਨਡੀਯੂ ਸਕੂਲ ਅੰਮਿ੍ਤਸਰ, ਡਾ. ਬੀਸੀ ਸ਼ਰਮਾ ਡੀਨ ਟ੍ਰੇਨਿੰਗ ਜੰਮੂ ਸ਼ਾਮਿਲ ਹੋਏ। ਇਸ ਤੋਂ ਇਲਾਵਾ ਪਿਰਾਮਿਡ ਕਾਲਜ ਦੇ ਚੇਅਰਮੈਨ ਭਵਨੂਰ ਸਿੰਘ ਬੇਦੀ, ਸਚਲੀਨ ਕੌਰ ਬੇਦੀ ਵੀ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਲੋਂ ਜਯੋਤੀ ਜਲਾ ਕੇ ਕੀਤੀ ਗਈ। ਇਸ ਕਾਨਫਰੰਸ ਵਿਚ ਵੱਖ-ਵੱਖ ਖੇਤਰਾਂ ਨਾਲ ਸਬੰਧਤ 63 ਤੋਂ ਵੱਧ ਰਿਸਰਚ ਪੇਪਰ ਪੇਸ਼ ਕੀਤੇ ਗਏ। ਇਸ ਨੂੰ ਤਿੰਨ ਟਰੈਕਾਂ ਵਿਚ ਵੰਡਿਆ ਗਿਆ। ਵਿਦਿਆਰਥੀਆਂ ਲਈ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਇਹ ਇਕ ਬੇਹਤਰੀਨ ਪਲੇਟਫਾਰਮ ਸੀ। ਇਸ ਮੌਕੇ ਆਪਣੇ ਸੰਬੋਧਨ ਵਿਚ ਪੋ੍ਫੈਸਰ ਬੇਦੀ ਨੇ ਕਿਹਾ ਕਿ ਉਹ ਇਸ ਅੰਤਰ ਰਾਸ਼ਟਰੀ ਕਾਨਫਰੰਸ ਦੇ ਯਤਨ ਲਈ ਬਹੁਤ ਹੀ ਉਤਸ਼ਾਹਜਨਕ ਹਨ। ਅਜਿਹੇ ਪੋ੍ਗਰਾਮ ਵਿਦਿਆਰਥੀਆਂ, ਅਧਿਆਪਕਾਂ, ਖੋਜਕਰਤਾਵਾ ਦੀ ਪ੍ਰਤੀਭਾ ਨੂੰ ਸਾਹਮਣੇ ਲਿਆਉਂਦੇ ਹਨ। ਇਸ ਮੌਕੇ ਆਏ ਹੋਏ ਸਮੂਹ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।