ਵਿਜੇ ਸੋਨੀ, ਫਗਵਾੜਾ : ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੋਜੀ ਨਵੀਂ ਦਿੱਲੀ ਅਤੇ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਸੰਸਥਾ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ, ਜ਼ਿਲ੍ਹਾ ਸਿੱਖਿਆ ਅਫਸਰ ਕਪੂਰਥਲਾ ਦੀ ਅਗਵਾਈ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਗੁਰਸ਼ਰਨ ਸਿੰਘ ਅਤੇ ਪਿ੍ੰਸੀਪਲ ਡਾ. ਮਨਜੀਤ ਸਿੰਘ ਦੀ ਦੇਖ ਰੇਖ ਵਿੱਚ ਰਾਮਗੜ੍ਹੀਆ ਕਾਲਜ ਸਤਨਾਮਪੁਰਾ ਫਗਵਾੜਾ ਵਿਖੇ ਜ਼ਿਲ੍ਹਾ ਪੱਧਰੀ ਇੰਸਪਾਇਰ ਐਵਾਰਡ ਪ੍ਦਰਸ਼ਨੀ ਸੰਪੰਨ ਹੋ ਗਈ। ਕਪੂਰਥਲਾ ਅਤੇ ਹੁਸ਼ਿਆਰਪੁਰ ਨਾਲ ਸਬੰਧਿਤ 79 ਸਕੂਲਾਂ ਦੇ ਵਿਦਿਆਰਥੀਆਂ ਨਾਲ ਸਬੰਧਿਤ ਇਸ ਪ੍ਦਰਸ਼ਨੀ 'ਚ ਇਨਾਮ ਵੰਡ ਸਮਾਰੋਹ ਦੌਰਾਨ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਗੁਰਸ਼ਰਨ ਸਿੰਘ ਨੇ ਬੱਚਿਆਂ ਵਲੋਂ ਤਿਆਰ ਮਾਡਲਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਇੰਸਪਾਇਰ ਅਵਾਰਡ ਸਕੀਮ ਨਵੇਂ ਵਿਗਿਆਨੀਆਂ ਲਈ ਸੁਨਹਿਰਾ ਮੌਕਾ ਪ੍ਦਾਨ ਕਰਦੀ ਹੈ। ਹੁਸ਼ਿਆਰਪੁਰ ਦੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਡਾ. ਕੁਲਤਰਨਜੀਤ ਸਿੰਘ ਨੇ ਵੀ ਵਿਦਿਆਰਥੀਆਂ ਦਾ ਹੌਂਸਲਾ ਵਧਾਉਂਦੇ ਹੋਏ ਉਨ੍ਹਾਂ ਦੀ ਜਿੱਤ ਹਾਰ ਦੀ ਪਰਵਾਹ ਨਾ ਕਰਦਿਆਂ ਆਪਣਾ ਵਧੀਆ ਪ੍ਦਰਸ਼ਨ ਕਰਨ ਲਈ ਪ੍ੇਰਿਆ। ਕਾਲਜ ਸਟਾਫ ਅਤੇ ਵਿਦਿਆਰਥੀਆਂ ਵਲੋਂ ਪ੍ਦਰਸ਼ਨੀ ਦਾ ਦੌਰਾ ਕਰਦਿਆਂ ਵਿਦਿਆਰਥੀਆਂ ਦੇ ਹੁਨਰ ਦੀ ਤਾਰੀਫ ਕੀਤੀ। ਮੰਚ ਸੰਚਾਲਨ ਲੈਕਚਰਾਰ ਹਰਜਿੰਦਰ ਗੋਗਨਾ ਵਲੋਂ ਬਖੂਬੀ ਨਿਭਾਇਆ ਗਿਆ। ਸਿੱਖਿਆ ਰਤਨ ਗੁਰਮੀਤ ਸਿੰਘ, ਲੈਕ. ਰਾਜਵਿੰਦਰ ਕੌਰ ਅਤੇ ਡਾ. ਸੰਜੇ ਚੱਢਾ 'ਤੇ ਅਧਾਰਿਤ ਜੱਜਾਂ ਦੀ ਟੀਮ ਵਲੋਂ ਐਲਾਨ ਨਤੀਜਿਆਂ ਅਨੁਸਾਰ ਕਪੂਰਥਲਾ ਜ਼ਿਲ੍ਹੇ ਤੋਂ ਚਰਨਜੀਤ ਸਿੰਘ (ਹੁਸੈਨਪੁਰ), ਸਰਵਣ ਸਿੰਘ (ਖੀਰਾਂਵਾਲੀ), ਮਨਪ੍ਰੀਤ ਬਸਰਾ (ਮੇਹਟਾਂ), ਸੁਮਨ ਰਾਣੀ ਖਾਟੀ), ਅਮਨਦੀਪ ਕੌਰ (ਸੈਦਪੁਰ), ਹੋਮਾਂਸ਼ਿਕਾ (ਰਾਣੀਪੁਰ) ਅਤੇ ਕੋਮਲ (ਆਰੀਆ ਮਾਡਲ ਸਕੂਲ ਫਗਵਾੜਾ) ਜੇਤੂ ਕਰਾਰ ਦਿੱਤੇ ਗਏ। ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਬੀਹੜਾਂ ਦੇ ਹਰਮਨ ਨੇ ਬਾਜ਼ੀ ਮਾਰੀ। ਕਾਲਜ ਪਿ੍ੰਸੀਪਲ ਡਾ. ਮਨਜੀਤ ਸਿੰਘ ਵਲੋਂ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਹੈੱਡਮਾਸਟਰ ਨਰੇਸ਼ ਕੋਹਲੀ, ਪਿ੍ੰਸੀਪਲ ਰਣਜੀਤ ਗੋਗਨਾ, ਹੈਡਮਾਸਟਰ ਇੰਦਰਜੀਤ ਸਿੰਘ, ਪਿ੍ੰਸੀਪਲ ਇੰਦਰਜੀਤ ਸਹਿਜਪਾਲ, ਹਰਿੰਦਰ ਸੇਠੀ, ਧੀਰਜ ਕੁਮਾਰ, ਸਿੱਖਿਆ ਰਤਨ ਗੁਰਮੀਤ ਸਿੰਘ, ਜਸਵਿੰਦਰ ਸਿੰਘ, ਸੰਦੀਪ ਕੁਮਾਰ, ਰਾਜਿੰਦਰ ਕੁਮਾਰ, ਡੀਐੱਮ ਦਵਿੰਦਰ ਪੱਬੀ, ਰਾਜਵਿੰਦਰ ਕੌਰ, ਵੰਦਨਾ ਬਾਂਸਲ, ਹੇਮ ਰਾਜ ਜੋਸ਼ੀ, ਹਰਮਿੰਦਰ ਕੁੰਦੀ, ਕਸ਼ਮੀਰ ਸਿੰਘ, ਅਤੁਲ ਕੁਮਾਰ, ਕਸ਼ਮੀਰ ਸਿੰਘ ਹਾਜ਼ਰ ਸਨ।