* ਪਟਾਕਿਆਂ ਦੇ ਆਰਜ਼ੀ ਲਾਈਸੰਸ ਲੈਣ ਦੇ ਚਾਹਵਾਨ 2 ਨਵੰਬਰ ਨੂੰ ਸ਼ਾਮ 5 ਵਜੇ ਤੱਕ ਸੇਵਾ ਕੇਂਦਰ 'ਚ ਦੇ ਸਕਦੇ ਦਰਖਾਸਤ

* 5 ਨਵੰਬਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਕੱਢੇ ਜਾਣਗੇ ਡਰਾਅ

ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ

ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਦੀਪਤੀ ਉਪੱਲ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿਖੇ ਸਮਰੱਥ ਅਧਿਕਾਰੀ ਵੱਲੋਂ ਨਿਰਧਾਰਿਤ ਕੀਤੇ ਗਏ ਸਥਾਨਾਂ 'ਤੇ ਪਟਾਕਿਆਂ ਦੀ ਆਰਜ਼ੀ ਸਟੋਰੇਜ ਤੇ ਵਿਕਰੀ ਲਈ 17 ਆਰਜ਼ੀ ਲਾਇਸੈਂਸ ਡਰਾਅ ਰਾਹੀਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਆਰਜ਼ੀ ਲਾਇਸੈਂਸ ਲੈਣ ਦੇ ਚਾਹਵਾਨ ਵਿਅਕਤੀ 2 ਨਵੰਬਰ 2020 ਨੂੰ ਸ਼ਾਮ 5 ਵਜੇ ਤਕ ਜ਼ਿਲ੍ਹੇ ਦੇ ਸੇਵਾ ਕੇਂਦਰਾਂ 'ਚ ਆਪਣੀ ਦਰਖਾਸਤ ਦੇ ਸਕਦੇ ਹਨ, ਜਿਸ ਦੇ ਨਾਲ ਸ਼ਨਾਖ਼ਤੀ ਕਾਰਡ, ਸਵੈ ਘੋਸ਼ਣਾ ਪੱਤਰ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦਰਖਾਸਤ ਫਾਰਮ ਪੰਜਾਬ ਸਰਕਾਰ ਦੀ ਵੈਬਸਾਈਟ www.punjab.gov.in 'ਤੇ ਅਤੇ ਸੇਵਾ ਕੇਂਦਰਾਂ ਵਿੱਚ ਉਪਲਬੱਧ ਹੈ। ਉਨਾਂ ਦੱਸਿਆ ਕਿ ਦਰਖਾਸਤ ਨਾਲ 100 ਰੁਪਏ ਫੀਸ ਸੇਵਾ ਕੇਂਦਰਾਂ ਵਲੀ ਪ੍ਰਰਾਪਤ ਕੀਤੀ ਜਾਵੇਗੀ ਅਤੇ ਨਿਰਧਾਰਿਤ ਮਿਤੀ ਭਾਵ 02.11.2020 ਦਿਨ ਸੋਮਵਾਰ ਨੁੰ ਸ਼ਾਮ 5 ਵਜੇ ਤੋਂ ਬਾਅਦ ਦਰਖਾਸਤਾਂ ਪ੍ਰਰਾਪਤ ਨਹੀਂ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਨਿਰਧਾਰਿਤ ਮਿਤੀ ਅਤੇ ਸਮੇਂ ਤੱਕ ਪ੍ਰਰਾਪਤ ਹੋਈਆਂ ਦਰਖਾਸਤਾਂ ਵਿਚੋਂ ਆਰਜ਼ੀ ਲਾਈਸੰਸ ਮਿਤੀ 05.11.2020 ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਦਫ਼ਤਰ ਡਿਪਟੀ ਕਮਿਸ਼ਨਰ ਕਪੂਰਥਲਾ ਵਿਖੇ ਸਵੇਰੇ 11 ਵਜੇ ਡਰਾਅ ਦੁਆਰਾ ਜਾਰੀ ਕੀਤੇ ਜਾਣਗੇ।