ਕੈਪਸ਼ਨ : 28ਕੇਪੀਟੀ32ਪੀ

ਸੰਸਥਾ ਦੇ ਡਾਇਰੈਕਟਰ ਲਾਭ ਕੁਮਾਰ ਗੋਇਲ।

ਸੁਖਪਾਲ ਹੁੰਦਲ, ਕਪੂਰਥਲਾ : ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਦੇ ਡਾਇਰੈਕਟਰ ਵਜੋਂ ਲਾਭ ਕੁਮਾਰ ਗੋਇਲ ਨੇ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਵਲੋਂ ਜ਼ਿਲਾ ਕਪੂਰਥਲਾ ਦੇ ਪੇਂਡੂ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਦੀ ਸਿਖਲਾਈ ਪ੍ਰਦਾਨ ਕਰ ਕੇ ਸਨਮਾਨ ਨਾਲ ਜਿਉਣ ਦੇ ਕਾਬਲ ਬਣਾਉਣ ਲਈ ਵੱਡਮੁੱਲੇ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਪੇਂਡੂ ਖੇਤਰਾਂ ਦੇ ਨੌਜਵਾਨਾਂ ਲਈ ਅਨੇਕਾਂ ਤਰਾਂ ਦੇ ਕੋਰਸ ਕਰਵਾਏ ਜਾ ਰਹੇ ਹਨ, ਜਿਸ ਦਾ ਨੌਜਵਾਨ ਵੱਧ ਤੋਂ ਵੱਧ ਲਾਭ ਲੈ ਸਕਦੇ ਹਨ। ਇਸ ਮੌਕੇ ਸੰਸਥਾ ਦੇ ਸਾਬਕਾ ਡਾਇਰੈਕਟਰ ਪਰਮਜੀਤ ਸਿੰਘ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਮੁਖੀ ਐੱਸਪੀ ਸਿੰਘ, ਚੀਫ਼ ਐੱਲਡੀਐੱਮ ਉਜਵਲ ਜੈਸਵਾਲ, ਪੰਕਜ ਸ਼ਰਮਾ ਤੇ ਵਰਿੰਦਰਜੀਤ ਕੌਰ, ਵਿਕਾਸ ਸਭਰਵਾਲ ਹਾਜ਼ਰ ਸਨ।