* ਪ੍ਰਕਾਸ਼ ਉਤਸਵ ਨੂੰ ਸਮਰਪਿਤ ਤਿਆਰੀਆਂ ਸਬੰਧੀ ਧਾਰਮਿਕ ਜਥੇਬੰਦੀਆਂ ਦੀ ਮੀਟਿੰਗ ਹੋਈ

ਕੈਪਸ਼ਨ : 25ਕੇਪੀਟੀ31ਪੀ

ਧਾਰਮਿਕ ਜਥੇਬੰਦੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ, ਜਥੇਦਾਰ ਜਸਵਿੰਦਰ ਸਿੰਘ ਬੱਤਰਾ ਨਾਲ ਮਨਮੋਹਨ ਸਿੰਘ ਵਾਲੀਆ, ਐਡਵੋਕੇਟ ਪਰਮਜੀਤ ਸਿੰਘ, ਜਥੇਦਾਰ ਸੁਖਜਿੰਦਰ ਸਿੰਘ ਬੱਬਰ, ਜਥੇ. ਗੁਰਪ੍ਰਰੀਤ ਸਿੰਘ ਬੰਟੀ ਵਾਲੀਆ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਜਸਪਾਲ ਸਿੰਘ ਖੁਰਾਨਾ, ਹਰਬੰਸ ਸਿੰਘ ਵਾਲੀਆ ਤੇ ਹੋਰ।

ਹਰਵੰਤ ਸਚਦੇਵਾ, ਕਪੂਰਥਲਾ

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਕੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਤਿਆਰੀਆਂ ਸਬੰਧੀ ਸ਼ਹਿਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ ਤੇ ਸਮੂਹ ਸੰਗਤਾਂ ਦੀ ਮੀਟਿੰਗ ਸਥਾਨਕ ਸਟੇਟ ਗੁਰਦੁਆਰਾ ਸਾਹਿਬ ਵਿਖੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਾਰਮਿਕ ਆਗੂ ਜਥੇਦਾਰ ਜਸਵਿੰਦਰ ਸਿੰਘ ਬੱਤਰਾ, ਜਥੇਦਾਰ ਮਨਮੋਹਨ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਨਗਰ ਕੀਰਤਨ 28 ਨਵੰਬਰ ਦੁਪਹਿਰ 12 ਵਜੇ ਸਟੇਟ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਮਾਰਕਫੈਡ ਚੌਕ, ਕੋਟੂ ਚੌਕ, ਪੁਰਾਣੀ ਸਬਜ਼ੀ ਮੰਡੀ, ਸਦਰ ਬਾਜ਼ਾਰ, ਜਲੌਖਾਨਾ ਚੌਕ, ਗੁਰਦੁਆਰਾ ਸਾਹਿਬ ਬਾਵਿਆਂ ਤੋਂ ਹੁੰਦਿਆਂ ਗੁਰਦੁਆਰਾ ਸਾਹਿਬ ਧਰਮਸ਼ਾਲਾ ਮੁਹੱਲਾ ਲਕਸ਼ਮੀ ਨਗਰ, ਜੱਟਪੁਰਾ ਗੁਰਦੁਆਰਾ ਸਾਹਿਬ ਸ੍ਰੀ ਕਲਗੀਧਰ ਸੇਵਕ ਸਭਾ ਤੋਂ ਹੁੰਦਿਆਂ ਬੱਸ ਸਟੈਂਡ, ਸ਼ਹੀਦ ਭਗਤ ਸਿੰਘ ਚੌਂਕ ਤੋਂ ਬਾਅਦ ਸਟੇਟ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ। ਮੀਟਿੰਗ 'ਚ ਹਾਜ਼ਰ ਵੱਖ-ਵੱਖ ਆਗੂਆਂ ਨੇ ਸਮਾਗਮਾਂ ਸਬੰਧੀ ਸੁਝਾਅ ਤੇ ਵਿਚਾਰ ਪੇਸ਼ ਕੀਤੇ। ਨਗਰ ਕੌਂਸਲ ਕਪੂਰਥਲਾ ਨੂੰ ਸ਼ਹਿਰ ਦੀ ਸਫਾਈ, ਨਗਰ ਕੀਰਤਨ ਦੇ ਰੂਟ ਦੀ ਸਾਫ ਸਫਾਈ ਸਬੰਧੀ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਧਾਰਮਿਕ ਸਮਾਗਮ ਸਬੰਧੀ ਵੱਖ ਵੱਖ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਮੀਟਿੰਗ ਦੇ ਅੰਤ 'ਚ ਸਟੇਟ ਗੁਰਦੁਆਰਾ ਸਾਹਿਬ ਦੇ ਇੰਚਾਰਜ ਭਾਈ ਲਖਬੀਰ ਸਿੰਘ ਫੱਤੂਢੀਂਗਾ ਨੇ ਹਾਜਰ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਤੇ ਦਸਿਆ ਕਿ 28 ਨਵੰਬਰ ਨੂੰ ਹੀ ਸ੍ਰੀ ਅਖੰਡ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 30 ਨਵੰਬਰ ਸੋਮਵਾਰ ਦੁਪਹਿਰ 10 ਵਜੇ ਪੈਣਗੇ, ਉਪਰੰਤ ਪ੍ਰਸਿੱਧ ਰਾਗੀ, ਢਾਡੀ ਤੇ ਕੀਰਤਨੀ ਜਥੇ ਸੰਗਤਾਂ ਨੂੰ ਕੀਰਤਨ ਰਾਹੀਂ ਗੁਰਇਤਿਹਾਸ ਨਾਲ ਜੋੜਨਗੇ। ਹਾਜਰ ਸਖਸ਼ੀਅਤਾਂ ਨੇ ਸਮੂਹ ਸ਼ਹਿਰ ਵਾਸੀਆਂ ਤੇ ਸੰਗਤਾਂ ਨੂੰ ਸਮਾਗਮਾ ਵਿੱਚ ਵੱਧ ਚੜ੍ਹ ਕੇ ਪਹੰੁਚਣ ਦੀ ਅਪੀਲ ਕੀਤੀ। ਇਸ ਮੌਕੇ ਐਡਵੋਕੇਟ ਪਰਮਜੀਤ ਸਿੰਘ (ਹਲਕਾ ਇੰਚਾਰਜ ਸ਼ੋ੍ਮਣੀ ਅਕਾਲੀ ਦਲ, ਬਾਦਲ), ਹਰਬੰਸ ਸਿੰਘ ਵਾਲੀਆ, ਰਜਿੰਦਰ ਸਿੰਘ ਧੰਜਲ ਸਾਬਕਾ ਕੌਂਸਲਰ, ਜਥੇਦਾਰ ਸੁਖਜਿੰਦਰ ਸਿੰਘ ਬੱਬਰ, ਜਥੇਦਾਰ ਗੁਰਪ੍ਰਰੀਤ ਸਿੰਘ ਬੰਟੀ ਵਾਲੀਆ ਸ਼ਹਿਰੀ ਪ੍ਰਧਾਨ, ਹਰਜੀਤ ਸਿੰਘ ਵਾਲੀਆ, ਅਜੇ ਬਬਲਾ, ਲਖਬੀਰ ਸਿੰਘ ਸ਼ਾਹੀ, ਸੁਰਜੀਤ ਸਿੰਘ ਵਿੱਕੀ, ਸੁਖਵਿੰਦਰ ਮੋਹਨ ਸਿੰਘ ਭਾਟੀਆ, ਦਵਿੰਦਰ ਸਿੰਘ ਦੇਵ, ਹਰਜੀਤ ਸਿੰਘ ਭਾਟੀਆ, ਬਲਜਿੰਦਰ ਕੌਰ ਧੰਜਲ, ਗੁਰਪ੍ਰਰੀਤ ਸਿੰਘ ਚੀਮਾ, ਵਰਿਆਮ ਸਿੰਘ ਕਪੂਰ, ਰਛਪਾਲ ਸਿੰਘ, ਸਵਰਨ ਸਿੰਘ, ਕਸ਼ਮੀਰ ਸਿੰਘ, ਬਾਬਾ ਕਸ਼ਮੀਰ ਸਿੰਘ, ਹੈੱਡ ਗ੍ੰਥੀ ਬਾਬਾ ਜਸਵੰਤ ਸਿੰਘ, ਗੁਰਸ਼ਰਨ ਸਿੰਘ ਸਮੇਤ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਹਾਜ਼ਰ ਸਨ।