ਸੁਖਪਾਲ ਸਿੰਘ ਹੁੰਦਲ, ਕਪੂਰਥਲਾ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਾਖ਼ਲ ਕਰਵਾਉਣ ਦੀ ਕੀਤੀ ਅਪੀਲ ਅਤੇ ਜਿਲਾ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਦੇ ਗਠਜੋੜ ਦਾ ਅਸਰ ਜਿਲ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਹੋ ਰਹੀ ਬੰਪਰ ਦਾਖ਼ਲਾ ਮੁਹਿੰਮ ਵਿੱਚ ਸਾਫ਼ ਨਜ਼ਰ ਆ ਰਿਹਾ ਹੈ। ਸਰਕਾਰੀ ਸਕੂਲਾਂ 'ਚ ਦਾਖਲਾ ਲੈਣ ਲਈ ਬੱਚਿਆਂ 'ਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ, ਜਿਸ ਨਾਲ ਸਿੱਖਿਆ ਵਿਭਾਗ ਹੀ ਨਹੀਂ ਅਧਿਆਪਕ ਤੇ ਮਾਪੇ ਵੀ ਖੁਸ਼ ਹੋ ਰਹੇ ਹਨ। ਪਿਛਲੇ ਸਾਲ 18 ਤੋਂ 22 ਮਾਰਚ ਤੱਕ ਕੁੱਲ 2138 ਵਿਦਿਆਰਥੀ ਦਾਖਲ ਹੋਏ ਸਨ, ਜਦੋਂ ਕਿ 18 ਮਾਰਚ 2023 ਨੂੰ ਇੱਕ ਦਿਨ ਵਿੱਚ ਇਹ ਗਿਣਤੀ ਵੱਧ ਕੇ 2672 ਹੋ ਗਈ ਹੈ। ਜੇਕਰ ਜ਼ਿਲ੍ਹਾ ਕਪੂਰਥਲਾ ਦੇ ਅਧਿਆਪਕਾਂ ਦੀ ਗੱਲ ਕੀਤੀ ਜਾਵੇ ਤਾਂ ਅਜਿਹਾ ਲੱਗਦਾ ਹੈ ਕਿ ਉਹ ਭਰਤੀ ਮੁਹਿੰਮ 'ਚ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਦੀ ਦੌੜ ਵਿੱਚ ਹਨ।

ਪੰਜਾਬੀ ਜਾਗਰਣ ਦੀ ਟੀਮ ਜ਼ਿਲ੍ਹੇ ਦੇ ਜਿਹਡੇ ਵੀ ਪਿੰਡ-ਪਿੰਡ ਪਹੁੰਚੀ ਉੱਥੇ ਅਧਿਆਪਕਾਂ ਦਾ ਇੱਕ ਗਰੁੱਪ ਦਾਖ਼ਲਾ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਦਾ ਨਜ਼ਰ ਆਇਆ। ਦਿਲਚਸਪ ਗੱਲ ਇਹ ਹੈ ਕਿ ਪਿੰਡਾਂ ਦੀ ਕਵਰੇਜ ਦੌਰਾਨ ਸਾਡੀ ਟੀਮ ਨੂੰ ਸਿੱਖਿਆ ਅਧਿਕਾਰੀ ਵੀ ਮਿਲੇ, ਜਿਨਾਂ੍ਹ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਉਹ ਵੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਦਾਖਲਾ ਮੁਹਿੰਮ ਤਹਿਤ ਪ੍ਰਚਾਰ ਕਰਨ ਆਏ ਸਨ।

ਅਧਿਕਾਰੀਆਂ ਅਤੇ ਅਧਿਆਪਕਾਂ ਦੀ ਸਕੂਲਾਂ ਦੇ ਸਮੇਂ ਤੋਂ ਬਾਅਦ ਵੀ ਪੇਂਡੂ ਖੇਤਰ ਵਿੱਚ ਆਵਾਜਾਈ ਤੋਂ ਸਪੱਸ਼ਟ ਹੁੰਦਾ ਹੈ ਕਿ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਦੇ ਦਾਖਲੇ ਨੂੰ ਵਧਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਅਧਿਆਪਕਾਂ ਨੇ ਦੱਸਿਆ ਕਿ ਦਾਖਲਾ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਸਹਿਯੋਗ ਮਿਲ ਰਿਹਾ ਹੈ, ਜ਼ਿਲ੍ਹੇ ਦੇ ਪਿੰਡ ਜੱਬੋਵਾਲ ਨੇੜੇ ਹਾਈ ਸਕੂਲ ਦੇ ਮੁੱਖ ਅਧਿਆਪਕ ਮੰਗਤ ਸਿੰਘ ਤੋਂ ਇਲਾਵਾ ਰਾਕੇਸ਼ ਸ਼ਰਮਾ, ਮਨੀਸ਼ ਸ਼ਰਮਾ, ਹਰੀਸ਼ ਸ਼ਰਮਾ ਨੇ ਦੱਸਿਆ ਕਿ ਇਸ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

ਜੇਕਰ ਸਾਰੇ ਬਲਾਕਾਂ ਦੀਆਂ ਜਮਾਤਾਂ ਦੀ ਦਾਖ਼ਲਾ ਮੁਹਿੰਮ 'ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਭ ਤੋਂ ਵੱਧ ਦਾਖ਼ਲੇ 6ਵੀਂ ਜਮਾਤ 'ਚ ਅਤੇ ਸਭ ਤੋਂ ਘੱਟ 11ਵੀਂ ਜਮਾਤ 'ਚ ਹੋਏ ਹਨ। ਕਪੂਰਥਲਾ ਜ਼ਿਲ੍ਹੇ ਵਿੱਚ ਛੇਵੀਂ ਜਮਾਤ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 1277 ਹੈ, ਜਦੋਂ ਕਿ ਗਿਆਰਵੀਂ ਜਮਾਤ ਵਿੱਚ ਸਿਰਫ਼ 61 ਵਿਦਿਆਰਥੀ ਹਨ। ਇਸ ਤੋਂ ਇਲਾਵਾ ਸੱਤਵੀਂ ਜਮਾਤ ਵਿੱਚ 189, ਅੱਠਵੀਂ ਜਮਾਤ ਵਿੱਚ 204, ਨੌਵੀਂ ਜਮਾਤ ਵਿੱਚ 430, ਦਸਵੀਂ ਜਮਾਤ ਵਿੱਚ 143 ਅਤੇ 12ਵੀਂ ਜਮਾਤ ਵਿੱਚ 368 ਵਿਦਿਆਰਥੀਆਂ ਨੇ ਇਸ ਵਾਰ ਜਿਲੇ ਦੇ ਸਰਕਾਰੀ ਸਕੂਲਾਂ 'ਚ ਆਪਣਾ ਭਰੋਸਾ ਜਤਾਉਂਦੇ ਹੋਏ ਦਾਖਲਾ ਲੈ ਕੇ ਸਿੱਖਿਆ ਵਿਭਾਗ ਪੰਜਾਬ ਨੂੰ ਪਿਛਲੀ ਵਾਰ ਤੋਂ 20 ਫੀਸਦੀ ਜਿਆਦਾ ਅੰਕ ਦੇ ਦਿੱਤੇ ਹਨ।

ਸਰਕਾਰੀ ਸਕੂਲਾਂ 'ਚ ਸ਼ਨੀਵਾਰ ਤੱਕ ਨਵੇਂ ਦਾਖਲੇ

ਬਲਾਕ ਦਾ ਨਾਮ ਭੁਲੱਥ

ਦਾਖਲ ਹੋਏ ਵਿਦਿਆਰਥੀਆਂ ਦੀ ਕੁੱਲ ਸੰਖਿਆ : 249

6ਵੀਂ : 155

7ਵੀਂ: 15

8ਵੀਂ:14

9ਵੀਂ: 43

10ਵੀਂ: 12

11ਵੀਂ: 07

12ਵੀਂ : 03

ਕਪੂਰਥਲਾ ਬਲਾਕ 1 'ਚ ਕੁੱਲ ਵਿਦਿਆਰਥੀ : 303

6ਵੀਂ: 105

7ਵੀਂ: 32

8ਵੀਂ: 39

9ਵੀਂ : 48

10ਵੀਂ : 25

11ਵੀਂ:50

12ਵੀਂ: 04

ਕਪੂਰਥਲਾ ਬਲਾਕ-2 'ਚ ਕੁੱਲ ਦਾਖਲੇ : 457

6ਵੀਂ: 158

7ਵੀਂ: 23

8ਵੀਂ: 45

9ਵੀਂ:84

10ਵੀਂ:35

11ਵੀਂ:89

12ਵੀਂ: 23

ਕਪੂਰਥਲਾ ਬਲਾਕ-3 ਵਿਚ ਦਾਖਲਾ : 259

6ਵੀਂ :128

7ਵੀਂ 22

8ਵੀਂ: 27

9ਵੀਂ: 38

10ਵੀਂ: 08

11ਵੀਂ : 30

12ਵੀਂ : 06

ਮਸੀਤਾ ਬਲਾਕ 'ਚ ਦਾਖ਼ਲਾ

ਕੁੱਲ ਦਾਖਲ ਹੋਏ ਵਿਦਿਆਰਥੀ: 377

ਕਲਾਸ 6ਵੀਂ : 185

7ਵੀਂ: 22

8ਵੀਂ: 15

9ਵੀਂ: 80

10ਵੀਂ:10

11ਵੀਂ: 56

12ਵੀਂ: 09

ਨਡਾਲਾ ਬਲਾਕ ਕੁੱਲ ਦਾਖਲਾ: 241

6ਵੀਂ: 105

7ਵੀਂ:29

8ਵੀਂ:26

9ਵੀਂ:27

10ਵੀਂ: 19

11ਵੀਂ:28

12ਵੀਂ :07

ਫਗਵਾੜਾ ਬਲਾਕ-1 'ਚ ਕੁੱਲ 371 ਵਿਦਿਆਰਥੀ ਦਾਖ਼ਲ ਹੋਏ

6ਵੀਂ: 196

7ਵੀਂ:16

8ਵੀਂ: 08

9ਵੀਂ: 41

10ਵੀਂ : 11

11ਵੀਂ :93

12ਵੀਂ: 06

ਫਗਵਾੜਾ ਬਲਾਕ 2 'ਚ ਕੁੱਲ 238 ਵਿਦਿਆਰਥੀ ਦਾਖਲ ਹੋਏ

6ਵੀਂ :159

7ਵੀਂ:19

8ਵੀਂ:16

9ਵੀਂ:34

10ਵੀਂ : 04

11ਵੀਂ 06

ਸੁਲਤਾਨਪੁਰ ਲੋਧੀ ਬਲਾਕ-1 ਵਿਚ ਕੁੱਲ ਗਿਣਤੀ : 177

6ਵੀਂ:86

7ਵੀਂ:11

8ਵੀਂ:14

9ਵੀਂ:35

10ਵੀਂ:19

11ਵੀਂ: 09

12ਵੀਂ: 03