ਵਿਜੇ ਸੋਨੀ, ਫਗਵਾੜਾ : ਫਗਵਾੜਾ ਵਾਸੀਆਂ ਦੀ ਬੜੇ ਚਿਰ ਤੋਂ ਰੁਕੀ ਹੋਈ ਮੰਗ ਫਗਵਾੜਾ ਗੋਲ ਚੌਕ ਪੁਲ ਦਾ ਉਦਘਾਟਨ 25 ਫਰਵਰੀ ਨੂੰ ਹੋਣ ਜਾ ਰਿਹਾ ਹੈ। ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਨਗਰ ਨਿਗਮ ਹਾਲ ਵਿਚ ਇਕ ਮੀਟਿੰਗ ਦੌਰਾਨ ਦੱਸਿਆ ਕਿ 25 ਫਰਵਰੀ ਨੂੰ ਆਵਾਜਾਈ ਮੰਤਰੀ ਨੀਤਿਨ ਗਡਕਰੀ ਫਗਵਾੜਾ ਪੁੱਜ ਰਹੇ ਹਨ ਅਤੇ ਗੋਲ ਚੌਕ ਦੇ ਪੁਲ ਦਾ ਉਦਘਾਟਨ ਕਰਨਗੇ। ਕੇਂਦਰੀ ਮੰਤਰੀ ਵਿਜੇ ਸਾਂਪਲਾ ਵਲੋਂ ਨਗਰ ਨਿਗਮ ਹਾਲ ਵਿਚ ਸਮੂਹ ਭਾਜਪਾ ਅਤੇ ਅਕਾਲੀ ਐੱਸਜੀਪੀਸੀ ਮੈਂਬਰ ਸਰਵਣ ਸਿੰਘ ਕੁਲਾਰ, ਜਰਨੈਲ ਸਿੰਘ ਵਾਹਦ, ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਐਸਪੀ ਮਨਦੀਪ ਸਿੰਘ, ਜੁਆਇੰਟ ਕਮਿਸ਼ਨਰ ਜਯੋਤੀ ਬਾਲਾ ਮੱਟੂ ਆਦਿ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਫਗਵਾੜਾ ਵਾਸੀਆਂ ਦੀ ਪੁਲ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੀਤਿਨ ਗਡਕਰੀ ਆਪਣੇ ਕਰ-ਕਮਲਾਂ ਨਾਲ 25 ਫਰਵਰੀ ਨੂੰ ਪੁਲ ਦਾ ਉਦਘਾਟਨ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬੀ ਜਾਗਰਣ ਵਲੋਂ ਸਮੇਂ-ਸਮੇਂ 'ਤੇ ਇਸ ਅਧੂਰੇ ਪੁਲ ਬਾਰੇ ਖਬਰਾਂ ਪ੍ਕਾਸ਼ਿਤ ਕੀਤੀਆਂ ਜਾ ਰਹੀਆਂ ਸਨ ਕਿ ਕਿਵੇਂ ਫਗਵਾੜਾ ਵਾਸੀਆਂ ਨੂੰ ਇਸ ਪੁਲ ਦੀ ਜ਼ਰੂਰਤ ਹੈ ਅਤੇ ਆਪਣੇ ਪਾਠਕਾ ਨੂੰ ਦੱਸਿਆ ਸੀ ਕਿ ਫਰਵਰੀ ਦੇ ਆਖਿਰ ਵਿਚ ਪੁਲ ਦੀ ਉਸਾਰੀ ਸ਼ੁਰੂ ਹੋ ਜਾਵੇਗੀ। ਕੇਂਦਰੀ ਮੰਤਰੀ ਵਿਜੇ ਸਾਂਪਲਾ ਵਲੋਂ ਇਸ ਪੁਲ ਦੀ ਸ਼ੁਰੂਆਤ ਕਰਵਾ ਕੇ ਸਿੱਧੇ ਤੌਰ 'ਤੇ ਫਗਵਾੜਾ ਵਾਸੀਆਂ ਦੀਆਂ ਵੋਟਾਂ 'ਤੇ ਕਬਜ਼ਾ ਕਰ ਲਿਆ ਗਿਆ ਹੈ। ਇਸ ਅਧੂਰੇ ਪੁਲ ਤੋਂ ਫਗਵਾੜਾ ਵਾਸੀ ਬਹੁਤ ਦੁਖੀ ਸਨ। ਇਸ ਅਧੂਰੇ ਪੁਲ ਦੇ ਬਣਨ ਨਾਲ ਟਰੈਫਿਕ ਦੀ ਸਮੱਸਿਆ ਕਾਫੀ ਹੱਦ ਤਕ ਹੱਲ ਹੋ ਜਾਵੇਗੀ। ਸੈਂਟਰਲ ਟਾਊਨ, ਗੋਲ ਚੌਂਕ ਅਤੇ ਬੱਸ ਸਟੈਂਡ 'ਤੇ ਟਰੈਫਿਕ ਦੀ ਸਮੱਸਿਆਂ ਤੋਂ ਵੀ ਰਾਹਤ ਮਿਲੇਗੀ। ਕੇਂਦਰੀ ਮੰਤਰੀ ਵਿਜੇ ਸਾਂਪਲਾ ਵਲੋਂ ਮੀਟਿੰਗ ਕਰਕੇ 25 ਫਰਵਰੀ ਨੂੰ ਪੁਲ ਦੇ ਉਦਘਾਟਨ ਬਾਰੇ ਪੂਰੀ ਜਾਣਕਾਰੀ ਦਿੱਤੀ ਗੲ। ਚੋਣ ਜ਼ਾਬਤਾ ਲਾਗੂ ਤੋਂ ਪਹਿਲਾ ਪੁਲ ਦਾ ਉਦਘਾਟਨ ਹੋਣਾ ਸ਼ੁੱਭ ਸੰਕੇਤ ਹਨ ਕਿ ਹੁਣ ਪੁਲ ਦੀ ਉਸਾਰੀ ਵਿਚ ਕੋਈ ਰੁਕਾਵਟ ਨਹੀ ਹੋਵੇਗੀ। ਇਸ ਮੌਕੇ ਕੌਂਸਲਰ ਸਰਬਜੀਤ ਕੌਰ ਕੰਬੋਜ, ਚਰਨਜੀਤ ਚੰਦੀ, ਅਸ਼ੋਕ ਸੇਠੀ, ਗੁਰਦੀਪ ਸਿੰਘ ਦੀਪਾ, ਕੌਂਸਲਰ ਸਰਬਜੀਤ ਕੌਰ ਭਗਤਪੁਰਾ, ਜਸਵਿੰਦਰ ਸਿੰਘ ਭਗਤਪੁਰਾ, ਕੌਂਸਲਰ ਕੁਲਵਿੰਦਰ ਕਿੰਦਾ ਆਦਿ ਹਾਜ਼ਰ ਸਨ।