ਸਰਬੱਤ ਸਿੰਘ ਕੰਗ, ਬੇਗੋਵਾਲ

ਕੁਰਬਾਨੀ ਦਾ ਪ੍ਰਤੀਕ ਈਦ-ਉਲ-ਅਜ਼ਹਾ ( ਬਕਰੀਦ ) ਦਾ ਤਿਉਹਾਰ ਨਡਾਲਾ ਵਿਚ ਮੁਸਲਿਮ ਭਾਈਚਾਰੇ ਵਲੋਂ ਧੂਮਧਾਮ ਨਾਲ ਮਨਾਇਆ ਗਿਆ । ਬਾਰਿਸ਼ ਦੇ ਬਾਵਜੂਦ ਵੀ ਅਹਿਮਦੀਆ ਜਮਾਤ ਦੇ ਨਮਾਜ਼ੀਆਂ ਵਿਚ ਨਮਾਜ਼ ਅਦਾ ਕਰਨ ਲਈ ਭਾਰੀ ਉਤਸ਼ਾਹ ਵਿਚ ਦੇਖਿਆ ਗਿਆ । ਇਥੇ ਮੌਲਵੀ ਸ਼ਾਹਿਦ ਅਹਿਮਦ ਦੀ ਅਗਵਾਈ ਹੇਠ ਈਦ - ਉਲ - ਅਜ਼ਹਾ ਦੀ ਨਮਾਜ਼ ਅਦਾ ਕੀਤੀ ਗਈ ਤੇ ਮੁਸਲਿਮ ਭਰਾਵਾਂ ਨੇ ਇਕ ਦੂਜੇ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ । ਇਸ ਮੌਕੇ ਮੌਲਵੀ ਸ਼ਹਿਦ ਅਹਿਮਦ ਨੇ ਦੇਸ਼ ਦੀ ਅਮਨ ਸ਼ਾਂਤੀ ਤੇ ਤਰੱਕੀ ਲਈ ਦੁਆ ਕੀਤੀ ਅਤੇ ਸਭ ਨੂੰ ਦੂਸਰੇ ਭਾਈਚਾਰਿਆ ਨਾਲ ਮੇਲ ਮਿਲਾਪ ਦੀ ਪੇ੍ਰਮ ਭਾਵਨਾ ਸਤਿਕਾਰ ਕਰਨ ਲਈ ਕਿਹਾ। ਅਤੇ ਈਦ - ਉਲ - ਅਜ਼ਹਾ ਦੇ ਤਿਉਹਾਰ ਬਾਰੇ '''' ਉਨਾਂ੍ਹ ਨਮਾਜ਼ੀਆਂ ਨੂੰ ਜਾਣੂ ਵੀ ਕਰਵਾਇਆ । ਉਨਾਂ੍ਹ ਕਿਹਾ ਕਿ ਅਹਿਮਦੀਆ ਜਮਾਤ ਦਾ ਮਾਟੋ ਹੈ, ਸਭ ਨੂੰ ਪਿਆਰ ਕਰਨਾ, ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ। ਮੁਸਲਿਮ, ਹਿੰਦੂ, ਸਿੱਖ, ਈਸਾਈ, ਸਭ ਨੇ ਭਾਈ ਭਾਈ। ਇਸ ਮੌਕੇ ਗੁਲਾਮ ਮੁਸਤਫਾ, ਈਨੂੰ ਅਨਸਾਰੀ, ਖਲੀਲ ਅਨਸਾਰੀ, ਸਲਾਮਤ ਲਿਆਕਤ, ਅਲੀ ਅਹਿਮਦ ਤੇ ਹੋਰ ਹਾਜਰ ਸਨ। ਇਸੇ ਤਰਾਂ੍ਹ ਪਿੰਡ ਲੱਖਣਕੇਪੱਡਾ, ਮੁਦੋਵਾਲ, ਿਢਲਵਾਂ ਆਦਿ ਵਿਚ ਵੀ ਈਦ ਉਲ ਅਜਹਾ ਦਾ ਤਿਉਹਾਰ ਮਨਾਇਆ ਗਿਆ। ਮੁਸਲਮਾਨ ਭਰਾਵਾਂ ਨੇ ਮਸਜਿਦਾਂ ਵਿਚ ਜਾ ਕੇ ਨਮਾਜ ਪੜੀ। ਅਤੇ ਆਪਣੇ ਭਰਾਵਾਂ ਦੇ ਗਲੇ ਮਿਲ ਕੇ ਵਧਾਈ ਦਿੱਤੀ। ਇਸੇ ਤਰਾਂ੍ਹ ਕਸਬਿਆਂ ਵਿਚ ਰਹਿ ਰਹੇ ਬੰਗਾਲੀ ਮਸਲਮਾਨਾਂ ਨੇ ਵੀ ਵੱਖ ਵੱਖ ਤਰੀਕਿਆਂ ਨਾਲ ਖੁਸ਼ੀ ਮਨਾ ਕੇ ਈਦ ਮਨਾਈ ।