ਅਸ਼ੋਕ ਗੋਗਨਾ, ਕਪੂਰਥਲਾ : ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਕਪੂਰਥਲਾ ਦੇ ਕੇਵਲ ਸਿੰਘ, ਗੁਰਦੀਪ ਸਿੰਘ, ਬਲਦੇਵ ਸਿੰਘ ਅਤੇ ਗੁਰਮੇਜ ਸਿੰਘ ਦੀ ਅਗਵਾਈ ਵਿਚ ਅੱਜ ਪੁਰਾਣੀਆਂ ਕਚਹਿਰੀਆਂ ਮੂਹਰੇ ਪੈਨਸ਼ਨਰਜ਼ ਸਾਂਝਾ ਫਰੰਟ ਨਾਲ ਸਬੰਧਿਤ ਪੈਨਸ਼ਨਰਾਂ ਨੇ ਲੜੀਵਾਰ ਦੂਜੇ ਦਿਨ ਭੁੱਖ ਹੜਤਾਲ ਸ਼ੁਰੂ ਕੀਤੀ ਜਿਸ ਵਿਚ ਕੇਵਲ ਸਿੰਘ, ਗੁਰਦੀਪ ਸਿੰਘ, ਜਗਜੀਤ ਸਿੰਘ, ਚਰਨ ਸਿੰਘ, ਬਲਦੇਵ ਸਿੰਘ, ਗੁਰਮੇਜ ਸਿੰਘ, ਸ਼ਕਤੀ ਸਰੂਪ, ਸੁਖਦੇਵ ਸਿੰਘ, ਮਦਨ ਲਾਲ ਕੰਡਾ, ਕੇ.ਐਲ. ਕੌਸ਼ਲ, ਸੁਕੇਸ਼ ਜੋਸ਼ੀ, ਵਿਜੇ ਕਾਲੀਆ, ਵਿਨੋਦ ਕਪੂਰ, ਸੁੱਚਾ ਸਿੰਘ ਹਾਜ਼ਰ ਹੋਏ। ਇਸ ਮੌਕੇ ਬੋਲਦਿਆਂ ਫਰੰਟ ਦੇ ਆਗੂ ਪਿ੍ਰੰਸੀਪਲ ਕੇਵਲ ਸਿੰਘ ਤੇ ਹੋਰ ਬੁਲਾਰਿਆਂ ਨੇ ਮੰਗ ਕੀਤੀ ਕਿ ਪੇ-ਕਮਿਸ਼ਨ ਦੀ ਰਿਪੋਰਟ ਤੇ ਡੀਏ ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਮਿਡ ਡੇ ਮੀਲ ਅਤੇ ਆਂਗਣਵਾੜੀ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਤੇ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਮੈਡੀਕਲ ਭੱਤਾ ਦੋ ਹਜ਼ਾਰ ਰੁਪਏ ਮਹੀਨਾ ਕੀਤਾ ਜਾਵੇ, ਮੁਲਾਜ਼ਮਾਂ ਦੀ ਤਨਖਾਹ ਵਿਚੋਂ ਵਿਕਾਸ ਫੰਡ ਦੀ 200 ਰੁਪਏ ਦੀ ਕਟੌਤੀ ਬੰਦ ਕੀਤੀ ਜਾਵੇ। ਦੂਜੇ ਦਿਨ ਦੀ ਭੁੱਖ ਹੜਤਾਲ 'ਤੇ ਜੋ ਆਗੂ ਬੈਠੇ ਉਨ੍ਹਾਂ ਵਿਚ ਬਲਦੇਵ ਸਿੰਘ ਪ.ਸ.ਸ.ਫੈਡਰੇਸ਼ਨ, ਕੇਵਲ ਸਿੰਘ ਮੋਮੀ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ, ਮਦਨ ਲਾਲ ਕੰਡਾ, ਮਾਸਟਰ ਚਰਨ ਸਿੰਘ, ਸ਼ਕਤੀ ਕਪੂਰ, ਬਲਦੇਵ ਸਿੰਘ ਸਿਹਤ ਵਿਭਾਗ, ਸੁਖਦੇਵ ਸਿੰਘ ਧਾਲੀਵਾਲ, ਰਾਮ ਲੁਭਾਇਆ ਪੀ.ਡਬਲਯੂ.ਡੀ. ਆਦਿ ਸ਼ਾਮਿਲ ਸਨ।