ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਿਘਆਂ : ਸਰਕਾਰੀ ਹਾਈ ਸਕੂਲ ਸੰਧੂ ਚੱਠਾ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਤੇ ਸਮਾਜ ਸੇਵਕ ਮਹਿੰਦਰ ਸਿੰਘ ਸੋਹਲ ਦੀ ਪੇ੍ਰਰਨਾ ਸਦਕਾ ਐੱਨਆਰਆਈ ਮੇਜਰ ਸਿੰਘ ਸੰਘਾ ਕਾਲਾ ਸੰਿਘਆਂ ਵੱਲੋਂ ਸਕੂਲ 'ਚ ਬੈਡਮਿੰਟਨ ਮੈਦਾਨ ਬਣਾਉਣ ਲਈ 65,000 ਰੁਪਏ ਦੀ ਮਾਲੀ ਮਦਦ ਦਿੱਤੀ ਗਈ। ਇਸ ਮੌਕੇ ਮੇਜਰ ਸਿੰਘ ਸੰਘਾ ਨੇ ਕਿਹਾ ਕਿ ਸੰਧੂ ਚੱਠਾ ਦਾ ਹਾਈ ਸਕੂਲ ਮਾਸਟਰ ਅਮਰਜੀਤ ਦੀ ਅਗਵਾਈ ਵਿਚ ਅਤੇ ਸਮੂਹ ਸਟਾਫ ਦੀ ਕਾਬਲੀਅਤ ਸਦਕਾ ਨਿੱਤ ਨਵੀਆਂ ਬੁਲੰਦੀਆਂ ਛੂਹ ਰਿਹਾ ਹੈ। ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹੋਰ ਵੱਖ ਵੱਖ ਗਤੀਵਿਧੀਆਂ ਅਤੇ ਜ਼ਿਲ੍ਹਾ ਜਾਂ ਸਟੇਟ ਪੱਧਰ ਦੇ ਮੁਕਾਬਲਿਆਂ ਵਿਚ ਅੱਵਲ ਰਹਿ ਕੇ ਸਕੂਲ, ਪਿੰਡ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ। ਸਕੂਲ ਵਿਚ ਮਿਸਾਲੀ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਇਨ੍ਹਾਂ ਕਾਰਜਾਂ ਲਈ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਸਹਿਯੋਗ ਦਿੰਦੇ ਰਹਿਣਗੇ।

ਇਸ ਮੌਕੇ ਸਕੂਲ ਮੁਖੀ ਮਾਸਟਰ ਅਮਰਜੀਤ ਨੇ ਮੇਜਰ ਸਿੰਘ ਸੰਘਾ ਅਤੇ ਮਹਿੰਦਰ ਸਿੰਘ ਸੋਹਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਅਤੇ ਇਲਾਕੇ ਦੇ ਐੱਨਆਰਆਈਜ਼ ਦਾ ਧੰਨਵਾਦ ਕਰਦੇ ਹਨ, ਜਿਹੜੇ ਸਮੇਂ ਸਮੇਂ 'ਤੇ ਸਕੂਲ ਨੂੰ ਸਹਾਇਤਾ ਰਾਸ਼ੀ ਭੇਟ ਕਰਦੇ ਹਨ। ਸਕੂਲ ਸਟਾਫ਼ ਵੱਲੋਂ ਮੇਜਰ ਸਿੰਘ ਸੰਘਾ ਨੂੰ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਲਖਵੀਰ ਸਿੰਘ ਲੱਕੀ, ਸੋਹਣ ਲਾਲ ਅਤੇ ਜਸਦੇਵ ਸਿੰਘ ਸੋਨੂੰ ਤੋਂ ਇਲਾਵਾ ਸਕੂਲ ਸਟਾਫ਼ ਵਿਚ ਅਮਰਜੀਤ ਸਿੰਘ (ਕੰ.ਫੈ.) ਅਮਰ ਸਿੰਘ, ਰਵਿੰਦਰ ਕੁਮਾਰ, ਬਲਜੀਤ ਕੌਰ, ਸੀਮਾ ਦੇਵੀ ਆਦਿ ਹਾਜ਼ਰ ਸਨ।