ਵਿਜੇ ਸੋਨੀ, ਫਗਵਾੜਾ : ਲਾਰਡ ਮਹਾਵੀਰ ਜੈਨ ਪਬਲਿਕ ਸਕੂਲ ਵਿਖੇ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਲਈ ਇਕ ਦਿਨਾਂ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਵਿਚ ਵਿਸ਼ੇਸ਼ ਤੌਰ 'ਤੇ ਡੀਏਵੀ ਪਬਲਿਕ ਸਕੂਲ ਸੋਲਨ ਦੇ ਸਾਬਕਾ ਪਿ੍ਰੰਸੀਪਲ ਅਨੁਪਮਾ ਸ਼ਰਮਾ ਪੱੁਜੇ। ਇਸ ਵਰਕਸ਼ਾਪ ਵਿਚ ਆਲੇ-ਦੁਆਲੇ ਦੇ ਸਕੂਲਾਂ ਦੇ ਲੱਗਭਗ 53 ਅਧਿਆਪਕਾਂ ਨੇ ਹਿੱਸਾ ਲਿਆ। ਵਰਕਸ਼ਾਪ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਪਸੰਦ ਨੂੰ ਸਮਝ ਕੇ ਉਨ੍ਹਾਂ ਨੂੰ ਸਿੱਖਿਅਤ ਕਰਨਾ ਸੀ। ਇਥੇ ਕਈ ਗਤੀਵਿਧੀਆਂ ਰਾਹੀਂ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਹਰੇਕ ਬੱਚਾ ਆਪਣੇ ਆਪ ਵਿੱਚ ਗੁਣ ਜਰੂਰ ਰੱਖਦਾ ਹੈ ਉਸ ਗੁਣ ਨੂੰ ਪਛਾਣ ਕੇ ਸਿੱਖਿਅਤ ਬੱਚਾ ਹਮੇਸ਼ਾ ਕਾਮਯਾਬ ਹੋਵੇਗਾ। ਅਧਿਆਪਕਾਂ ਨੂੰ ਕਿਹਾ ਗਿਆ ਕਿ ਉਹ ਆਪਣੀ ਕਲਾਸ ਦਾ ਵਾਤਾਵਰਨ ਅਜਿਹਾ ਬਣਾਉਣ ਜਿਥੇ ਵਿਦਿਆਰਥੀ ਬੇਿਝੱਜਕ ਆਪਣੇ ਮਨ ਦੇ ਵਿਚਾਰ ਪੇਸ਼ ਕਰ ਸਕੇ ਅਤੇ ਉਸ ਨੂੰ ਸੁਚੱਜੇ ਢੰਗ ਨਾਲ ਜਾਣਕਾਰੀ ਪ੍ਰਰਾਪਤ ਹੋ ਸਕੇ। ਵਰਕਸ਼ਾਪ ਦੇ ਅੰਤ ਵਿਚ ਸਕੂਲ ਪਿ੍ਰੰਸੀਪਲ ਮੁਨੀਸ਼ ਜੈਨ ਨੇ ਆਏ ਹੋਏ ਸਮੂਹ ਅਧਿਆਪਕਾਂ ਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਮਹਿੰਦਰਪਾਲ ਜੈਨ, ਸਕੱਤਰ ਅਜੈ ਜੈਨ, ਸੁਭਾਸ਼ ਜੈਨ, ਵਾਇਸ ਪਿ੍ਰੰਸੀਪਲ ਗਗਨਦੀਪ ਕੌਰ ਖੈਰਾ, ਰਜਨੀ ਕਤਿਆਲ ਨੇ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਵਰਕਸ਼ਾਪ ਕਰਵਾਉਣ ਦਾ ਭਰੋਸਾ ਦਿਵਾਇਆ।