ਯਤਿਨ ਸ਼ਰਮਾ, ਫਗਵਾੜਾ : ਬ੍ਹਮ ਗਿਆਨੀ 108 ਸਚਖੰਡ ਵਾਸੀ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੇ ਤੱਪ ਅਸਥਾਨ ਨੇੜੇ ਬੰਨ੍ਹ ਮਲਕਪੁਰ/ਸ਼ੇਖੂਪੁਰ ਗੁਰਦੁਆਰਾ ਤਰਨਤਾਰਨ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੇ ਦੂਸਰੇ ਦਿਨ ਵਿਸ਼ਾਲ ਨਗਰ ਕੀਰਤਨ ਬੜੀ ਧੂਮ ਧਾਮ ਨਾਲ ਸਜਾਇਆ ਗਿਆ। ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਦਾ ਥਾਂ-ਥਾਂ ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਗੁਰੂ ਗ੍ੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਵਿਸ਼ੇਸ਼ ਖਿਚ ਦਾ ਕੇਂਦਰ ਸੀ, ਜਿੱਥੇ ਸ਼ਰਧਾਲੂ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਰਾਪਤ ਕੀਤਾ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ੇਖੂਪੁਰ, ਨਰੂੜ, ਖਲਿਆਣ, ਸਾਹਨੀ ਅਤੇ ਮਲਕਪੁਰ ਵਿਚ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਜਿੱਥੇ ਵੱਖ ਵੱਖ ਪੜਾਵਾਂ ਤੇ ਵੱਖ ਵੱਖ ਕਵੀਸ਼ਰੀ ਜੱਥਿਆਂ ਵਲੋਂ ਗੁਰੂ ਯਸ਼ ਸਰਵਣ ਕਰਾਇਆ ਗਿਆ ਉੱਥੇ ਹੀ ਹਰੀ ਸਿੰਘ ਨਲੂਆ ਗੱਤਕਾ ਅਖਾੜਾ ਪਿੰਡ ਮਲਕਪੁਰ ਦੀ ਗੱਤਕਾ ਪਾਰਟੀ ਵਲੋਂ ਸਿੱਖ ਸ਼ਸਤਰ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਗੁਰਮੁਖ ਸਿੰਘ, ਮਨਜੀਤ ਕੌਰ, ਮਨਦੀਪ ਕੌਰ, ਰਣਜੀਤ ਕੌਰ, ਸਿਮਰਨਜੀਤ ਕੌਰ, ਬੀਬੀ ਹਰਬੰਸ ਕੌਰ, ਕੁਲਵਿੰਦਰ ਕੌਰ, ਸੰਦੀਪ ਕੌਰ, ਮਨਪ੍ਰਰੀਤ ਸਿੰਘ, ਸਿਮਰ ਕੌਰ, ਮਨਦੀਪ ਕੌਰ, ਅਰਸ਼ਪ੍ਰਰੀਤ ਕੌਰ, ਗਿਆਨੀ ਰਾਮ ਲੁਭਾਇਆ, ਦੇਸਰਾਜ ਨੰਬਰਦਾਰ, ਤੀਰਥ ਸਿੰਘ, ਪਰਮਜੀਤ ਰਾਮ, ਜਗੀਰ ਸਿੰਘ ਪ੍ਰਧਾਨ, ਸਰਪੰਚ ਮਨਜੀਤ ਕੌਰ, ਅਵਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।