ਅਜੈ ਕਨੌਜੀਆ, ਕਪੂਰਥਲਾ : ਇਨ੍ਹਾਂ ਦਿਨਾਂ 'ਚ ਡੇਂਗੂ ਮੱਛਰ ਤੋਂ ਬਚਣ ਲਈ ਸਿਹਤ ਵਿਭਾਗ ਦੇ ਨਾਲ-ਨਾਲ ਸਮਾਜਿਕ ਸੰਸਥਾਵਾਂ, ਧਾਰਮਿਕ ਸੰਸਥਾਵਾਂ ਵੀ ਮੱਛਰ ਤੋਂ ਬਚਣ ਲਈ ਦਵਾਈਆਂ ਦਾ ਿਛੜਕਾਅ ਕਰ ਰਹੀਆਂ ਹਨ। ਇਸੇ ਲੜੀ ਦੇ ਤਹਿਤ ਮੁਹੱਲਾ ਕਿਲੇ ਵਾਲਾ ਦੇ ਨੌਜਵਾਨਾਂ ਵਲੋਂ ਡੇਂਗੂ ਮੱਛਰ ਦੀ ਦਵਾਈ ਦੇ ਿਛੜਕਾਅ ਲਈ ਇਕ ਯੂਨਿਟ ਬਣਾਈ ਗਈ ਹੈ। ਜਿਸ ਦੀ ਅਗਵਾਈ ਮੁਹੱਲਾ ਕਿਲੇ ਵਾਲਾ ਦੇ ਹਰੀਸ਼ ਕਰ ਰਹੇ ਹਨ। ਐਤਵਾਰ ਨੂੰ ਸਵੇਰੇ ਹਰੀਸ਼ ਨੀਟੂ ਦੀ ਅਗਵਾਈ ਵਿਚ ਮੁਹੱਲਾ ਲਾਹੌਰੀ ਗੇਟ, ਸ਼ਰਮਾ ਕਲੋਨੀ, ਸੰਤੋਸ਼ੀ ਮਾਤਾ ਮੰਦਿਰ ਨਜ਼ਦੀਕ, ਕ੍ਰਿਸ਼ਨਾ ਗਲੀ ਆਦਿ ਵਿਚ ਡੇਂਗੂ ਮੱਛਰ ਦੀ ਦਵਾਈ ਦਾ ਿਛੜਕਾਅ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਆਪਣੇ ਏਰੀਏ ਵਿਚ ਡੇਂਗੂ ਮੱਛਰ ਦੇ ਬਚਾਅ ਲਈ ਦਵਾਈ ਦਾ ਿਛੜਕਾਅ ਕਰਵਾਉਣਾ ਹੋਵੇਗਾ, ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਹਰੀਸ਼ ਮਹਿਤਾ, ਪੰਕਜ ਬਜਾਜ, ਨਰਿੰਦਰ ਮਹਿਤਾ, ਗਗਨਦੀਪ, ਰੂਪ ਲਾਲ, ਦੀਪਕ ਸਹਿਗਲ, ਦਵਿੰਦਰ ਬੇਦੀ ਆਦਿ ਹਾਜ਼ਰ ਸਨ।