ਰਘਬਿੰਦਰ ਸਿੰਘ, ਨਡਾਲਾ : ਬੀਤੇ ਦਿਨ ਹੋਈਆਂ ਵਿਧਾਨ ਸਭਾ ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀਆਂ ਪਾਰਟੀ ਅੰਦਰੂਨੀ ਚੋਣਾਂ, ਜਿਸ ਵਿਚ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਪੁੱਤਰ ਹਲਕਾ ਇੰਚਾਰਜ਼ ਰਣਜੀਤ ਸਿੰਘ ਰਾਣਾ ਨੇ ਵਿਧਾਨ ਸਭਾ ਹਲਕਾ ਭੁਲੱਥ ਤੋਂ ਉਮੀਦਵਾਰ ਸਨ, ਨੇ 34 ਵੋਟਾਂ ਨਾਲ ਜਿੱਤ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਭੁਲੱਥ ਤੋਂ ਉਮੀਦਵਾਰ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਅਤੇ ਹਰਪਾਲ ਸਿੰਘ ਸੰਧੂ ਚੋਣ ਮੈਦਾਨ ਵਿੱਚ ਸਨ। ਜਿਸ ਵਿਚ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੂੰ 307 ਵੋਟਾਂ ਤੇ ਹਰਪਾਲ ਸਿੰਘ ਸੰਧੂ ਨੂੰ 273 ਵੋਟਾਂ ਪਈਆਂ। ਜਿਸ ਕਾਰਨ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਜੇਤੂ ਰਹੇ। ਇਸ ਮੌਕੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਉਹ ਹਲਕਾ ਭੁਲੱਥ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਾਂਗਾ। ਜਿਸ ਨੂੰ ਵੀ ਉਨ੍ਹਾਂ ਦੀ ਜ਼ਰੂਰਤ ਹੈ ਉਹ ਹਮੇਸ਼ਾ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਇਸ ਮੌਕੇ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਲੱਡੂ ਵੰਡੇ ਅਤੇ ਢੋਲ ਵਜਾ ਕੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਹਰਨੂਰ ਸਿੰਘ ਹਰਜੀ ਮਾਨ ਉਮੀਦਵਾਰ ਜ਼ਿਲ੍ਹਾ ਯੂਥ ਕਾਂਗਰਸ, ਦਲਵਿੰਦਰ ਸਿੰਘ ਕੰਗ, ਤੇਜਾ ਸਿੰਘ ਵੰਝਰਾਵਤ, ਪ੍ਰਭਜੋਤ ਸਿੰਘ ਘੁੰਮਣ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਸ਼ੇਰ ਸਿੰਘ ਵਾਲਾ, ਰਕੇਸ਼ ਮੁਰਾਰ, ਪਵਨ ਮੁਰਾਰ, ਜਗਤਾਰ ਧਾਲੀਵਾਲ ਹੈਪੀ ਖੱਦਰ, ਵਿਲੀਅਮ ਸੱਭਰਵਾਲ, ਜਸਪਾਲ ਸਿੰਘ ਲਵਲੀ, ਬਲਰਾਮ ਸਿੰਘ ਰੰਧਾਵਾ, ਬੂਟਾ ਸਿੰਘ ਬੇਗੋਵਾਲ, ਰਣਜੀਤ ਕੌਰ ਰਾਏਪੁਰ ਪੀਰ ਬਖਸ਼ ਵਾਲਾ ਮਹਿਲਾ ਪ੍ਰਧਾਨ, ਸੰਜਨਾ ਘੁੰਮਣ ਹਮੀਰਾ, ਰਣਪ੍ਰਰੀਤ ਸਿੰਘ ਜੱਗਾ, ਜਸਪਾਲ ਸਿੰਘ ਟਾਂਡੀ, ਗੁਰਨਾਮ ਸਿੰਘ ਰਾਏਪੁਰਗੁਰਮੀਤ ਸਿੰਘ, ਕਾਬਲ ਸਿੰਘ ਆਦਿ ਹਾਜ਼ਰ ਸਨ।