ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਸੀਨੀਅਰ ਪੱਤਰਕਾਰ, ਸਮਾਜ ਸੇਵੀ ਅਤੇ ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਦੇ ਸਕੱਤਰ ਬੀਐੱਨ ਗੁਪਤਾ ਨੂੰ ਸਮਾਜ ਸੇਵਾ ਤੇ ਪੁਲਿਸ-ਪਬਲਿਕ ਤਾਲਮੇਲ ਸਮਾਜਿਕ ਕਮੇਟੀਆਂ 'ਚ ਬਤੌਰ ਮੈਂਬਰ ਬਿਹਤਰੀਨ ਸੇਵਾਵਾਂ ਲਈ ਡੀਜੀਪੀ-ਕਮ-ਐੱਮਡੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਐੱਮਕੇ ਤਿਵਾੜੀ ਵੱਲੋਂ ਚੰਡੀਗੜ੍ਹ ਵਿਖੇ 'ਐਪਰੀਸਿਏਸ਼ਨ ਐਵਾਰਡ ਆਫ ਆਨਰ' ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਮਕੇ ਤਿਵਾੜੀ ਨੇ ਕਿਹਾ ਕਿ ਜੀਵਨ ਵਿਚ ਜੋ ਵੀ ਵਿਅਕਤੀ ਸਹਿਜਤਾ, ਸਰਲਤਾ, ਨਿਰਸਵਾਰਥ, ਸੱਚਾਈ ਤੇ ਸਮਰਪਿਤ ਭਾਵਨਾ ਨਾਲ ਸਮਾਜ ਦੀ ਭਲਾਈ ਅਤੇ ਵਿਕਾਸ ਵਿਚ ਆਪਣਾ ਯੋਗਦਾਨ ਦਿੰਦਾ ਹੈ, ਉਹ ਸਨਮਾਨ ਦਾ ਪਾਤਰ ਹੈ। ਉਨ੍ਹਾਂ ਗੁਪਤਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਇਨ੍ਹਾਂ ਨੂੰ ਲਗਾਤਾਰ ਜਾਰੀ ਰੱਖਣ ਲਈ ਕਿਹਾ। ਇਸ ਮੌਕੇ ਬੀਐੱਨ ਗੁਪਤਾ ਨੇ ਡੀਜੀਪੀ ਤਿਵਾੜੀ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਪਹਿਲਾਂ ਵਾਂਗ ਪੁਲਿਸ ਅਤੇ ਜਨਤਾ ਵਿਚਾਲੇ ਪੁਲ ਵਜੋਂ ਸਮਰਪਿਤ ਭਾਵਨਾ ਨਾਲ ਯੋਗਦਾਨ ਦਿੰਦੇ ਰਹਿਣਗੇ। ਇਸ ਮੌਕੇ ਐਡਵੋਕੇਟ ਸੁਕੇਤ ਗੁਪਤਾ ਤੇ ਇੰਦਰ ਸਿੰਘ ਵੀ ਹਾਜ਼ਰ ਸਨ।