ਕਿਰਪਾਲ ਸਿੰਘ, ਪਾਂਸ਼ਟਾ : ਗੁਰਦੁਆਰਾ ਸੁਖਚੈਨੀਆਣਾ ਸਾਹਿਬ ਫਗਵਾੜਾ ਵਿਖੇ ਭਗਤੀ ਦੀ ਮੂਰਤ, ਸੇਵਾ ਦੇ ਪੰੁਜ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਮੁੱਖ ਗੰ੍ਥੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ 'ਤੇ ਸਰਕਲ ਫਗਵਾੜਾ ਦੇ ਗੰ੍ਥੀ ਸਿੰਘਾਂ, ਪਾਠੀ ਸਿੰਘਾਂ ਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਮਿਤੀ 24 ਅਕਤੂਬਰ 2021 ਦਿਨ ਐਤਵਾਰ ਸਵੇਰੇ 9:00 ਵਜੇ ਤੋਂ ਦੁਪਹਿਰ 2:00ਵਜੇ ਤਕ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਵਰਣ ਸਿੰਘ ਕੁਲਾਰ ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਸੰਬੰਧੀ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਜੱਥੇ ਹਾਜਰ ਸੰਗਤਾਂ ਨੂੰ ਗੁਰਬਾਣੀ ,ਕੀਰਤਨ ਢਾਡੀ ਵਾਰ ਅਤੇ ਗੁਰ ਇਤਿਹਾਸ ਸੁਣਾਕੇ ਨਿਹਾਲ ਕਰਨਗੇ । ਇਸ ਮੌਕੇ ਗਿਆਨੀ ਸੁਰਿੰਦਰ ਸਿੰਘ ਕਨੇਡਾ, ਗਿਆਨੀ ਬਹਾਦਰ ਸਿੰਘ ਯੂਐਸਏ, ਗਿਆਨੀ ਬਲਕਾਰ ਸਿੰਘ ਪ੍ਰਧਾਨ ਧੰਨ ਧੰਨ ਬਾਬਾ ਬੁੱਢਾ ਜੀ ਗੰ੍ਥੀ ਸਭਾ ਸਰਕਲ ਫਗਵਾੜਾ, ਗਿਆਨੀ ਅਜੀਤ ਸਿੰਘ, ਗਿਆਨੀ ਅਰਜਨ ਸਿੰਘ ਜਗਜੀਤ ਪੁਰ, ਗਿਆਨੀ ਬੂਟਾ ਸਿੰਘ ਢੱਡੇ, ਗਿਆਨੀ ਗੋਪਾਲ ਸਿੰਘ ਖਾਟੀ, ਗਿਆਨੀ ਕਸ਼ਮੀਰ ਸਿੰਘ ਸੀਕਰੀ, ਗਿਆਨੀ ਹਰਜੀਤ ਸਿੰਘ, ਮੈਨੇਜਰ ਨਰਿੰਦਰ ਸਿੰਘ,ਗਿਆਨੀ ਅਮਿ੍ਤਪਾਲ ਸਿੰਘ,ਗਿਆਨੀ ਜਗਵੰਤ ਸਿੰਘ ਜਗਪਾਲ, ਗਿਆਨੀ ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਸਭਾ ਦੇ ਆਗੂ ਹਾਜ਼ਰ ਸਨ।