ਪੱਤਰ ਪ੍ਰਰੇਰਕ, ਕਪੂਰਥਲਾ : ਸਰਕਾਰੀ ਸੀਨੀਆਰ ਸੈਕੰਡਰੀ ਸਕੂਲ ਖੈੜਾ ਦੋਨਾ ਵਿਖੇ ਵਿਭਾਗੀ ਆਦੇਸ਼ਾਂ ਦੇ ਮੱਦੇਨਜ਼ਰ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਸਰਪੰਚ ਤੇਜ਼ਵਿੰਦਰ ਸਿੰਘ ਸਾਹਬੀ ਖੈੜਾ ਦੀ ਪ੍ਰਧਾਨਗੀ ਹੇਠ ਸਕੂਲ ਸਟਾਫ ਅਤੇ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ ਅਤੇ ਸਕੂਲ ਵਿਕਾਸ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਖੈੜਾ ਵੀ ਬਤੌਰ ਇਸ ਸਕੂਲ ਦੇ ਹੀ ਪੁਰਾਣੇ ਵਿਦਿਆਰਥੀ ਦੇ ਤੌਰ 'ਤੇ ਆਦਰਸ਼ ਬਣੇ।

ਇਸ ਮੌਕੇ ਸਰਪੰਚ ਤੇਜਵਿੰਦਰ ਸਿੰਘ ਸਾਬੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਤਿੰਨਾਂ ਨੂੰ ਹੀ ਮਾਣ ਹੈ ਕਿ ਅਸੀ ਸਕੂਲ ਦੇ ਪੁਰਾਣੇ ਵਿਦਿਆਰਥੀ ਹਾਂ ਅਤੇ ਅੱਜ ਸਾਨੂੰ ਇਲਾਕੇ ਦੀ ਇਸ ਗੌਰਵਮਈ ਸੰਸਥਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਿ੍ਰੰਸੀਪਲ ਨੰਦਾ ਧਵਨ ਦੀ ਅਗਵਾਈ ਵਿਚ ਜਿੱਥੇ ਸਾਰਾ ਸਟਾਫ ਹੀ ਇਸ ਇਲਾਕੇ ਦੇ ਲੋਕਾਂ ਵਿਚ ਆਪਣੀ ਮਿਹਨਤ ਅਤੇ ਸਮਰਪਿਤ ਭਾਵਨਾਵਾਂ ਨਾਲ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਰਨ ਵੱਡਾ ਭਰੋਸਾ ਪੈਦਾ ਕਰ ਰਹੇ ਹਨ। ਇਸ ਮੌਕੇ ਪਿ੍ਰੰਸੀਪਲ ਨੰਦਾ ਧਵਨ ਨੇ ਕਿਹਾ ਕਿ ਸਾਡੇ ਸੀਨੀਅਰ ਲੈਕਚਰਾਰ ਰੌਸ਼ਨ ਖੈੜਾ ਸਟੇਟ ਐਵਾਰਡੀ ਜਿੱਥੇ ਜ਼ਿਲ੍ਹੇ ਵਿਚ ਵੱਖ-ਵੱਖ ਸਕੂਲਾਂ ਲਈ ਪ੍ਰਰੇਰਣਾ ਸਰੋਤ ਹਨ ਉੱਥੇ ਹੀ ਇਸ ਸੰਸਥਾ ਨੂੰ ਸਮਾਰਟ ਸਕੂਲ ਬਨਾਉਣ ਲਈ ਸਮੂਹ ਸਟਾਫ ਨੂੰ ਨਾਲ ਲੈ ਕੇ ਸਮਾਜ ਦੇ ਚੰਗੇ ਅਤੇ ਦਾਨੀ ਲੋਕਾਂ ਦਾ ਸਹਿਯੋਗ ਲੈ ਰਹੇ ਹਨ।

ਇਸ ਮੌਕੇ ਪਿ੍ਰੰਸੀਪਲ ਨੰਦਾ ਨੇ ਕਿਹਾ ਕਿ ਇਸ ਸਕੂਲ ਵਿਚ ਜਿੱਥੇ ਮਿਹਨਤੀ ਸਟਾਫ ਪੂਰਾ ਹੈ ਉੱਥੇ ਹੀ ਲੋਕਾਂ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ, ਜਿਸਦੇ ਕਾਰਨ ਨਿੱਜੀ ਸਕੂਲਾਂ ਵਿਚੋਂ ਵੀ ਵਿਦਿਆਰਥੀ ਆਪਣੇ ਚੰਗੇ ਭਵਿੱਖ ਲਈ ਦਾਖਲ ਹੋ ਰਹੇ ਹਨ। ਇਸ ਮੌਕੇ ਕੁਲਬੀਰ ਖੈੜਾ ਅਤੇ ਹਰਜੀਤ ਖੈੜਾ ਨੇ ਕਿਹਾ ਕਿ ਇਸ ਸਕੂਲ ਵਿਚ ਆਉਣਾ ਹੀ ਉਹ ਖੁਦ ਨੂੰ ਧੰਨਭਾਗੀ ਸਮਝਦੇ ਹਨ। ਸਕੂਲ ਵੱਲੋਂ ਜਦੋਂ ਵੀ ਜਿਹੜੀ ਡਿਊਟੀ ਮਿਲੇਗੀ, ਉਹ ਉਸ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ। ਇਸ ਮੌਕੇ ਨਰੇਸ਼ ਸਾਵਲ, ਸਤਵੰਤ ਕੌਰ, ਪਵਿੱਤਰ ਸਿੰਘ ਉੱਪਲ, ਮਨਜੀਤ ਸਿੰਘ ਥਿੰਦ, ਗੁਰਦੇਵ ਕੌਰ, ਪੁਸ਼ਪਾ ਰਾਣੀ, ਜਸਬੀਰ ਚੰਦ, ਪ੍ਰਰੀਤੀ ਕਪੂਰ, ਪਰਵਿੰਦਰ ਕੌਰ, ਪਰਮਜੀਤ ਸਿੰਘ ਡੀਪੀਈ ਅਤੇ ਪੀਟੀਆਈ ਕੁਲਬੀਰ ਸਿੰਘ ਆਦਿ ਹਾਜ਼ਰ ਸਨ।