ਕਿਰਪਾਲ ਸਿੰਘ ਮਾਇਓਪੱਟੀ, ਪਾਂਸ਼ਟਾ : ਦਾਣਾ ਮੰਡੀ ਪਿੰਡ ਪਾਂਸ਼ਟਾ ਵਿਖੇ ਪਹੁੰਚੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਣਕ ਦੀ ਖ਼ਰੀਦ ਰਸਮੀ ਤੌਰ 'ਤੇ ਸ਼ੁਰੂ ਕਰਵਾਈ। ਇਸ ਮੌਕੇ ਬੋਲਦਿਆਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਣਕ ਵੇਚਣ ਸਬੰਧੀ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਵਲੋਂ ਮੰਡੀਆਂ ਵਿੱਚ ਲਿਆਂਦੀ ਗਈ ਕਣਕ ਦਾ ਇਕ ਇਕ ਦਾਣਾ ਖਰੀਦਣ ਲਈ ਵਚਨਬੱਧ ਹੈ। ਇਸ ਮੌਕੇ ਨਰੇਸ਼ ਭਾਰਦਵਾਜ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ, ਮੈਨੇਜਰ ਵਿਨੋਦ ਕੁਮਾਰ, ਵਰੁਣ ਸ਼ਰਮਾ, ਨੰਬਰਦਾਰ ਅਜੈਬ ਸਿੰਘ ਪਾਂਸ਼ਟਾ, ਨੰਬਰਦਾਰ ਇੰਦਰਜੀਤ ਸਿੰਘ ਪਰਮਾਰ, ਨੰਬਰਦਾਰ ਮਹਿੰਦਰ ਸਿੰਘ, ਪਿ੍ਰੰਸੀਪਲ ਜਗਦੀਸ਼ ਪਰਮਾਰ, ਮਾਸਟਰ ਰਾਮ ਕਿਸ਼ਨ, ਪੰਚ ਹਰਮੇਸ਼ ਲਾਲ, ਮੇਹਰ ਚੰਦ, ਕੇਵਲ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਸਾਬਕਾ ਸਰਪੰਚ ਮਲਕੀਤ ਸਿੰਘ ਪਾਂਸ਼ਟਾ, ਤਾਰਾ ਸਿੰਘ,ਪਵਨ ਕੁਮਾਰ ਤੋਂ ਇਲਾਵਾ ਹੋਰ ਇਲਾਕਾ ਵਾਸੀ ਕਿਸਾਨ ਹਾਜ਼ਰ ਸਨ।