ਵਿਜੇ ਸੋਨੀ, ਫਗਵਾੜਾ : ਹਰ ਸਾਲ ਦੇਸ਼ ਦਾ ਕਰੋੜਾਂ ਰੁਪਏ ਦਾ ਬਜ਼ਟ ਪਾਸ ਕੀਤਾ ਜਾਂਦਾ ਹੈ। ਕਰੋੜਾਂ ਅਰਬਾਂ ਰੁਪਏ ਸਰਕਾਰਾਂ ਵਿਕਾਸ ਕਾਰਜਾਂ ਵਿਚ ਲਗਾ ਦਿੰਦੀਆਂ ਹਨ। ਪਰ ਜੋ ਆਮ ਆਦਮੀ ਦੀਆਂ ਮੁੱਢਲੀਆਂ ਜ਼ਰੂਰਤਾਂ ਹਨ, ਸਿੱਖਿਆ ਤੇ ਇਲਾਜ ਇਹ ਮੁਫਤ ਕਿਉਂ ਨਹੀਂ ਕਰ ਰਹੀਆਂ ਸਮੇਂ ਦੀਆਂ ਸਿਆਸੀ ਸਰਕਾਰਾਂ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦੇ ਹੋਏ ਸਾਬਕਾ ਪਿੰ੍ਸੀਪਲ ਨਿਰਮਲ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀਆਂ ਮੱੁਢਲੀਆਂ ਲੋੜਾਂ ਬੱਚੇ ਵਧੀਆ ਪੜ੍ਹਾਈ ਲਿਖਾਈ ਕਰ ਲੈਣ ਅਤੇ ਜੇਕਰ ਬਿਮਾਰੀ ਲੱਗ ਜਾਵੇ ਤਾਂ ਮੁਫਤ ਵਿਚ ਇਲਾਜ ਹੋ ਜਾਵੇ। ਇਹ ਦੋਵੇਂ ਹੀ ਗਰੀਬ ਤੇ ਮਧਿਅਮ ਵਰਗ ਦੇ ਲੋਕਾਂ ਦੀ ਕਮਰ ਤੋੜ ਦਿੰਦੇ ਹਨ ਪਰ ਸਰਕਾਰ ਵਲੋਂ ਆਮ ਲੋਕਾਂ ਨੂੰ ਸਿਰਫ ਵੋਟਾਂ ਵਾਸਤੇ ਹੀ ਇਸਤੇਮਾਲ ਕੀਤਾ ਜਾਂਦਾ ਹੈ। ਇਸ 'ਚ ਗਲਤੀ ਸਿਆਸੀ ਲੀਡਰਾਂ ਦੀ ਨਹੀਂ ਸਗੋ ਲੋਕਾਂ ਦੀ ਹੀ ਹੈ ਜੋ ਬਿਨਾਂ ਸੋਚੇ ਸਮਝੇ ਕਿਸੇ ਨਾ ਕਿਸੇ ਲਾਲਚ ਵਿਚ ਆ ਕੇ ਆਪਣੀ ਵੋਟ ਦਾ ਗਲਤ ਇਸਤੇਮਾਲ ਕਰਦੇ ਹਨ। ਆਮ ਆਦਮੀ ਪਾਰਟੀ ਸੂਬਾ ਸਪੋਕਸ ਪਰਸਨ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ ਨੇ ਆਖਿਆ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਆਮ ਲੋਕਾਂ ਨੂੰ ਮੁਫਤ ਇਲਾਜ ਅਤੇ ਸਿੱਖਿਆ ਸੁਵਿਧਾਵਾ ਦੇ ਰਹੀ ਹੈ। ਦੂਜੇ ਪਾਸੇ ਬਾਕੀ ਸਿਆਸੀ ਪਾਰਟੀਆਂ ਉਨ੍ਹਾਂ ਦੇ ਪੈਰ ਖਿੱਚ ਰਹੀਆਂ ਹਨ ਕਿ ਜੇਕਰ ਦਿੱਲੀ ਵਿਚ ਇਲਾਜ ਤੇ ਸਿੱਖਿਆ ਮੁਫਤ ਹੋ ਗਈ ਤਾਂ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਆਪਣੇ ਸੂਬਿਆਂ ਵਿਚ ਸਿੱਖਿਆ ਤੇ ਇਲਾਜ ਮੁਫਤ ਦੇਣਾ ਪਵੇਗਾ ਤੇ ਜੋ ਲਾਭ ਪ੍ਰਰਾਈਵੇਟ ਅਦਾਰਿਆਂ ਤੋਂ ਮਿਲਦਾ ਹੈ ਉਹ ਵੀ ਬੰਦ ਹੋ ਜਾਵੇਗਾ। ਆਪ ਆਗੂ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਪ੍ਰਰਾਈਵੇਟ ਹਸਪਤਾਲ ਮਾਲਿਕਾਂ ਨੂੰ ਸਾਫ ਸ਼ਬਦਾਂ ਵਿਚ ਨਿਰਦੇਸ਼ ਜਾਰੀ ਕੀਤੇ ਹਨ ਕਿ ਜੇਕਰ ਕੋਈ ਐਕਸੀਡੈਂਟ ਤੋਂ ਬਾਅਦ ਮਰੀਜ਼ ਪ੍ਰਰਾਈਵੇਟ ਹਸਪਤਾਲ ਵਿਚ ਪੱੁਜਦਾ ਹੈ ਤਾਂ ਉਸਦਾ ਇਲਾਜ ਮੁਫਤ ਕੀਤਾ ਜਾਵੇ ਉਸਦੇ ਇਲਾਜ ਦਾ ਸਾਰਾ ਖਰਚਾ ਦਿੱਲੀ ਸਰਕਾਰ ਅਦਾ ਕਰੇਗੀ। ਫਿਰ ਇਸ ਤਰ੍ਹਾਂ ਪੰਜਾਬ ਵਿਚ ਕਿਉਂ ਨਹੀਂ ਹੋ ਸਕਦਾ। ਸਿਆਸੀ ਪਾਰਟੀਆਂ ਦਾ ਇਕੋ ਟੀਚਾ ਹੈ ਕਿ ਗਰੀਬਾਂ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਰਾਪਤ ਨਾ ਹੋ ਸਕੇ। ਜੇਕਰ ਉਹ ਸਹੀ ਢੰਗ ਨਾਲ ਉੱਚ ਸਿੱਖਿਆ ਪ੍ਰਰਾਪਤ ਕਰ ਜਾਣਗੇ ਤਾਂ ਸਿਆਸੀ ਪਾਰਟੀਆਂ ਦੀ ਚਲਾਕੀ ਸਮਝਣ ਲਗਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੀ ਜਾਗਣਾ ਪਵੇਗਾ ਅਤੇ ਰਿਵਾਇਤੀ ਪਾਰਟੀਆਂ ਦੇ ਮੋਹ ਨੂੰ ਤਿਆਗ ਕੇ ਨਵੇ ਦਲ ਨੂੰ ਅਪਣਾਉਣਾ ਪਵੇਗਾ ਤਾਂ ਹੀ ਸੂਬੇ ਦੇ ਲੋਕਾਂ ਨੂੰ ਇਲਾਜ ਅਤੇ ਸਿੱਖਿਆ ਮੁਫਤ ਮਿਲ ਸਕੇਗੀ।